77ਵੇਂ  ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੀਆਂ ਤਿਆਰੀਆਂ ਸ਼ਰਧਾ ਪੂਰਵਕ ਮੁਕੰਮਲ

Share and Enjoy !

Shares

ਹੁਸ਼ਿਆਰਪੁਰ ( ਤਰਸੇਮ ਦੀਵਾਨਾ ) : ਸੱਭਿਆਚਾਰਕ ਅਤੇ ਅਧਿਆਤਮਿਕ ਆਨੰਦ ਦਾ ਬ੍ਰਹਮ ਸਰੂਪ – 77ਵੇਂ ਸਲਾਨਾ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਦਾ ਵਿਸ਼ਾਲ ਆਯੋਜਨ ਨਿਰੰਕਾਰੀ ਅਧਿਆਤਮਿਕ ਸਥਾਨ, ਸਮਾਲਖਾ (ਹਰਿਆਣਾ) ਵਿਖੇ 16 ਤੋਂ 18 ਨਵੰਬਰ 2024 ਤੱਕ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਸਤਿਕਾਰਯੋਗ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਪਵਿੱਤਰ ਛੱਤਰਛਾਇਆ  ਹੇਠ ਹੋਣ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਅੰਤਿਮ ਪੜਾਅ ‘ਤੇ ਹਨ। ਨਿਰਸੰਦੇਹ ਇਸ ਇਲਾਹੀ ਸੰਤ ਸਮਾਗਮ ਵਿੱਚ ਸਾਰੇ ਸੰਤਾਂ ਨੂੰ ਹਰ ਸਾਲ ਦੀ ਤਰ੍ਹਾਂ ਗਿਆਨ, ਪ੍ਰੇਮ ਅਤੇ ਸ਼ਰਧਾ ਦਾ ਅਨੋਖਾ ਸੰਗਮ ਦੇਖਣ ਨੂੰ ਮਿਲੇਗਾ।

ਵਰਨਣਯੋਗ ਹੈ ਕਿ ਦੁਨੀਆ ਭਰ ਦੇ ਸਾਰੇ ਸ਼ਰਧਾਲੂ ਹਰ ਸਾਲ ਇਸ ਸ਼ਰਧਾਪੂਰਵਕ  ਇਸ ਨਿਰੰਕਾਰੀ ਸੰਤ ਸਮਾਗਮ ਦਾ ਬੇਸਬਰੀ ਨਾਲ ਇੰਤਜ਼ਾਰ  ਕਰਦੇ ਹਨ, ਜਿਸ ਵਿਚ ਵੱਖ-ਵੱਖ ਸਭਿਆਚਾਰਾਂ ਅਤੇ ਸਭਿਆਤਾਵਾਂ ਦਾ ਅਦਭੁੱਤ ਸੰਗਮ ਆਪਣੀ ਬਹੁਰੰਗੀ ਪ੍ਰਤਿਭਾ ਰਾਹੀਂ ਅਨੇਕਤਾ ਵਿਚ ਏਕਤਾ ਦਾ ਅਨੋਖਾ ਚਿਤਰਣ ਪੇਸ਼ ਕਰਦਾ ਹੈ ਅਤੇ ਵਿਸ਼ਵ ਦੀ ਅਸਲ ਭਾਵਨਾ ਨੂੰ ਦਰਸਾਉਂਦਾ ਹੈ। ਭਾਈਚਾਰਾ ਅਤੇ ਸਭਿਆਚਾਰ ਦੇ  ਇਸ ਅਦਭੁੱਤ ਸਮਾਗਮ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਹਾਜ਼ਰੀ ਭਰ ਕੇ ਸਤਿਗੁਰੂ ਦੇ ਇਲਾਹੀ ਦਰਸ਼ਨ ਅਤੇ ਅਮੋਲਕ ਪ੍ਰਵਚਨਾਂ ਦਾ ਲਾਹਾ ਲੈਣਗੀਆਂ।

ਇਸ ਸ਼ੁਭ ਮੌਕੇ ਦੀਆਂ ਤਿਆਰੀਆਂ ਸ਼ਰਧਾਲੂ ਸੰਗਤਾਂ ਵੱਲੋਂ ਪੂਰੀ ਤਨਦੇਹੀ ਅਤੇ ਚੌਕਸੀ ਨਾਲ ਕੀਤੀਆਂ ਜਾ ਰਹੀਆਂ ਹਨ। ਸਮਾਗਮ ਸਥਲ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਹੈ, ਜਿਸ ਵਿੱਚ ਵਿਸ਼ਾਲ ਪੰਡਾਲਾਂ ਵਿੱਚ ਸਮੂਹ ਸੰਗਤਾਂ ਦੇ ਬੈਠਣ ਦੇ ਯੋਗ ਪ੍ਰਬੰਧ ਕੀਤੇ ਗਏ ਹਨ। ਸ਼ਰਧਾਲੂਆਂ ਦੀ ਸਹੂਲਤ ਲਈ ਸਮੁੱਚੇ ਇਕੱਠ ਵਾਲੇ ਇਲਾਕੇ ਵਿਚ ਕਈ ਐਲ.ਐਲ. ਈ. ਡੀ ਸਕਰੀਨਾਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਸਟੇਜ ‘ਤੇ ਹੋਣ ਵਾਲੇ ਪ੍ਰੋਗਰਾਮ ਨੂੰ ਮੌਜੂਦ ਹਜ਼ਾਰਾਂ ਦਰਸ਼ਕ ਸਾਫ਼ ਦੇਖ ਸਕਣ।

ਪੂਰੇ ਸਮਾਗਮ ਸਥਲ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ – ਏ, ਬੀ, ਸੀ ਅਤੇ ਡੀ ਗਰਾਉਂਡ। ਜਿਸ ਦੇ ਤਹਿਤ ਮੁੱਖ ਸਤਿਸੰਗ ਸਥਾਨ, ਨਿਰੰਕਾਰੀ ਪ੍ਰਦਰਸ਼ਨੀ ਅਤੇ ਸੰਤ ਨਿਰੰਕਾਰੀ ਮੰਡਲ, ਨਿਰੰਕਾਰੀ ਪ੍ਰਕਾਸ਼ਨ, ਕੰਟੀਨ, ਸੇਵਾ ਦਲ ਰੈਲੀ ਵਾਲੀ ਥਾਂ ਅਤੇ ਪਾਰਕਿੰਗ ਆਦਿ ਦੇ ਪ੍ਰਸ਼ਾਸਨਿਕ ਵਿਭਾਗਾਂ ਦੇ ਦਫ਼ਤਰਾਂ ਵਿੱਚ ‘ਏ’ ਭਾਗ ਜ਼ਿਆਦਾਤਰ ਵੰਡਿਆ ਗਿਆ ਹੈ। ਬਾਕੀ ਤਿੰਨ ਹਿੱਸਿਆਂ ਵਿੱਚ ਸ਼ਰਧਾਲੂਆਂ ਲਈ ਰਿਹਾਇਸ਼ੀ ਟੈਂਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਵਿੱਚ ਪਾਣੀ, ਬਿਜਲੀ, ਸੀਵਰੇਜ ਆਦਿ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਸਮਾਗਮ ਵਿੱਚ ਸਫ਼ਾਈ ਦਾ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਸਮਾਗਮ ਸਥਲ ਦੇ ਸਾਰੇ ਮੈਦਾਨਾਂ ਵਿੱਚ ਲੰਗਰ ਬਣਾਉਣ ਅਤੇ ਵਰਤਾਉਣ ਲਈ ਵੀ ਢੁਕਵੇਂ ਪ੍ਰਬੰਧ ਕੀਤੇ ਗਏ ਹਨ, ਜਿਸ ਵਿੱਚ ਨਿਰੰਕਾਰੀ ਸੇਵਾਦਲ ਦੇ ਸੇਵਾਦਾਰ ਦਿਨ-ਰਾਤ ਯੋਗਦਾਨ ਪਾ ਰਹੇ ਹਨ।

 

ਨਿਰੰਕਾਰੀ ਮਿਸ਼ਨ ਦੇ ਸਕੱਤਰ  ਜੋਗਿੰਦਰ ਸੁਖੀਜਾ ਨੇ ਦੱਸਿਆ ਕਿ ਸਮਾਗਮ ਦੇ ਸਾਰੇ ਪ੍ਰਬੰਧ ਸਤਿਗੁਰੂ ਮਾਤਾ ਜੀ ਦੀ ਕਿਰਪਾ ਨਾਲ ਕਰਵਾਏ ਜਾ ਰਹੇ ਹਨ ਕਿਉਂਕਿ ਸਤਿਗੁਰੂ ਮਾਤਾ ਜੀ ਹਮੇਸ਼ਾ ਚਾਹੁੰਦੇ ਹਨ ਕਿ ਸੰਤ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਹਰ ਸ਼ਰਧਾਲੂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਇਹ ਸਤਿਗੁਰੂ ਦੇ ਇਲਾਹੀ ਉਪਦੇਸ਼ ਦਾ ਹੀ ਸੁੰਦਰ ਨਤੀਜਾ ਹੈ ਕਿ ਇਸ ਪਵਿੱਤਰ ਸੰਤ ਸਮਾਗਮ ਵਿੱਚ ਹਰ ਪਾਸੇ ਪਿਆਰ, ਸਦਭਾਵਨਾ ਅਤੇ ਏਕਤਾ ਦਾ ਇਲਾਹੀ ਸੰਦੇਸ਼ ਹੀ ਪ੍ਰਗਟ ਹੋ ਰਿਹਾ ਹੈ। ਮਨੁੱਖਤਾ ਦੇ ਇਸ ਮਹਾਨ ਸਮਾਗਮ ਵਿੱਚ ਸਾਰੇ ਵੀਰਾਂ ਅਤੇ ਭੈਣਾਂ ਨੂੰ ਸੱਦਾ ਦਿੱਤਾ ਗਿਆ  ਹੈ।

ਫੋਟੋ ਅਜਮੇਰ ਦੀਵਾਨਾ

About Post Author

Share and Enjoy !

Shares

Leave a Reply

Your email address will not be published. Required fields are marked *