ਹਠੂਰ (ਕੌਸ਼ਲ ਮੱਲ੍ਹਾ) : ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਕਿਲ੍ਹਾ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਦੇ ਵੈਰਾਗਮਈ ਪਲਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਂਦਾ 30ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ‘ਚ 20-21 ਦਸੰਬਰ (6-7 ਪੋਹ) ਦੀ ਦਰਮਿਆਨੀ ਰਾਤ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਰਵਾਨਾ ਹੋਣ ਉਪਰੰਤ ਅੱਜ ਗੁ.ਮੈਹਿਦੇਆਣਾ ਸਾਹਿਬ ਵਿਖੇ ਪੁੱਜਾ। ਇਸ ਸਮੇਂ ਸ੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਬਾਬਾ ਕੁਲਵੰਤ ਸਿੰਘ, ਗੁ.ਪੰਜੂਆਣਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਲਵੀਰ ਸਿੰਘ, ਜਥੇ.ਸੁਖਦੇਵ ਸਿੰਘ ਦੇਹੜਕਾ, ਸੈਕਟਰੀ ਗੁਰਮੀਤ ਸਿੰਘ ਲੱਖਾ, ਬਲਵੀਰ ਸਿੰਘ ਲੱਖਾ, ਹੈੱਡ ਗ੍ਰੰਥੀ ਬਲਵਿੰਦਰ ਸਿੰਘ ਸ਼ਿੰਦਾ, ਅਜੈਬ ਸਿੰਘ ਯੂ.ਪੀ., ਡਾ.ਤਾਜ ਮੁਹੰਮਦ, ਜੋਗਿੰਦਰ ਸਿੰਘ ਲੱਖਾ, ਗੁਰਪ੍ਰੀਤ ਸਿੰਘ ਦੇਹੜਕਾ, ਨੰਬਰਦਾਰ ਮੇਹਰਦੀਪ ਸਿੰਘ ਹਠੂਰ, ਪ੍ਰਧਾਨ ਬੂਟਾ ਸਿੰਘ ਭੰਮੀਪੁਰਾ, ਜੱਸਾ ਖੈਹਿਰਾ, ਸਤਨਾਮ ਸਿੰਘ ਘਾਲਾ, ਹਰੀ ਸਿੰਘ ਬੁਰਜ, ਜਥੇ.ਪ੍ਰਮਿੰਦਰ ਸਿੰਘ, ਬੱਬੀ ਬਾਰਦੇ ਕੇ, ਲਾਡੀ ਦੇਹੜਕਾ, ਆਦਿ ਵੀ ਹਾਜ਼ਰ ਸਨ। ਦਸਮੇਸ਼ ਪੈਦਲ ਦੇ ਸਮੁੱਚੇ ਸਫਰ ਦੌਰਾਨ ਗੁਰਦੁਆਰਾ ਮੈਹਿਦੇਆਣਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਜਿੰਦਰ ਸਿੰਘ ਰਾਜਾ ਰਸੂਲਪੁਰੀ ਨੇ ਕੀਰਤਨ ਦੁਆਰਾ ਹਾਜ਼ਰੀ ਭਰਦਿਆਂ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। ਪ੍ਰਸਿੱਧ ਲੇਖਕ ਮੁਖਤਿਆਰ ਸਿੰਘ ਤੂਫਾਨ ਬੀਹਲਾ ਦੁਆਰਾ ਲਿਖੀਆਂ ਇਤਿਹਾਸਕ ਵੈਰਾਗਮਈ ਪਲਾਂ ਨੂੰ ਬਿਆਨ ਕਰਦੀਆਂ ਕਾਵਿ ਲਾਈਨਾਂ ਨੂੰ ਜਦ ਭਾਈ ਰਾਜਾ ਰਸੂਲਪੁਰੀ ਗਾਇਨ ਕਰਦੇ ਹਨ ਤਾਂ ਸੰਗਤਾਂ ਦੀਆਂ ਅੱਖਾਂ ਦੀਆਂ ਹੰਝੂਆਂ ਨਾਲ ਭਰ ਜਾਂਦੀਆਂ ਹਨ। ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਹੈਪੀ ਮਾਣੂੰਕੇ, ਸਾਬਕਾ ਸਰਪੰਚ ਰਣਜੀਤ ਸਿੰਘ ਬੱਬੂ ਦੇਹੜਕਾ, ਗੁਰਜਿੰਦਰ ਸਿੰਘ ਬਿੱਟੂ ਮਾਣੂੰਕੇ, ਬਲਜੀਤ ਸਿੰਘ ਚਚਰਾੜੀ, ਇੰਦਰਜੀਤ ਸਿੰਘ ਮਾਣੂੰਕੇ, ਦਿਲਬਾਗ ਸਿੰਘ ਰਾਮਾ, ਕਾਲਾ ਮੱਲ੍ਹਾ, ਜਗਤਾਰ ਸਿੰਘ ਅਤੇ ਵੱਡੀ ਤਦਾਦ ‘ਚ ਸੰਗਤਾਂ ਨੇ ਸਿਜਦਾ ਕੀਤਾ।
ਫੋਟੋ ਕੈਪਸ਼ਨ: ਦਸਮੇਸ਼ ਪੈਦਲ ਮਾਰਚ ਦੀ ਅਗਵਾਈ ਕਰਦੇ ਪੰਜ ਪਿਆਰੇ ਨਾਲ ਬਾਬਾ ਲੱਖਾ, ਭਾਈ ਗੁਰਚਰਨ ਸਿੰਘ ਗਰੇਵਾਲ, ਬਾਬਾ ਬਲਵੀਰ ਸਿੰਘ ਤੇ ਸੇਵਾਦਾਰ।