ਕਪੂਰਥਲਾ : ਸੰਤ ਬਾਬਾ ਪ੍ਰਤਾਪ ਸਿੰਘ ਸਪੋਰਟਸ ਕਲੱਬ ਢਿਲਵਾਂ ਵੱਲੋਂ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਜੋਗ ਨਾਲ ਕਰਵਾਇਆ ਗਿਆ 24ਵਾਂ ਸੰਤ ਬਾਬਾ ਪ੍ਰਤਾਪ ਸਿੰਘ ਕਬੱਡੀ ਕੱਪ ਯਾਦਗਾਰੀ ਪੈੜਾਂ ਛੱਡਦਾ ਸਮਾਪਤ ਹੋ ਗਿਆ।ਇਸ ਕਬੱਡੀ ਕੱਪ ਦੌਰਾਨ ਓਪਨ ਕਬੱਡੀ ਦਾ ਫਾਈਨਲ ਮੁਕਾਬਲਾ ਭੰਡਾਲ ਦੋਨਾ ਨੇ ਢਿਲਵਾਂ ਨੂੰ ਹਰਾ ਕੇ ਜਿੱਤਿਆ। 75 ਕਿਲੋ ਕਬੱਡੀ ਬੁੱਢਾ ਥੇਹ (ਬਿਆਸ) ਨੂੰ ਹਰਾ ਕੇ ਢਿਲਵਾਂ ਨੇ ਜਿੱਤੀ ਅਤੇ 65 ਕਿੱਲੋ ਕਬੱਡੀ ਵਿੱਚ ਵੀ ਢਿਲਵਾਂ ਦੀ ਟੀਮ ਯੋਧੇ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ। ਜੇਤੂ ਖਿਡਾਰੀਆਂ ਨੂੰ ਪ੍ਰਵਾਸੀ ਭਾਰਤੀ ਅਮਰੀਕ ਸਿੰਘ ਢਿੱਲੋਂ ਯੂ ਕੇ, ਸਰਦੂਲ ਸਿੰਘ ਢਿੱਲੋਂ ਯੂ ਐਸ ਏ, ਦਿਲਬਾਗ ਸਿੰਘ ਢਿੱਲੋਂ ਯੂ ਕੇ ਪ੍ਰਧਾਨ ਸੰਤ ਬਾਬਾ ਪ੍ਰਤਾਪ ਸਿੰਘ ਸਪੋਰਟਸ ਕਲੱਬ, ਸੁਖਵਿੰਦਰ ਸਿੰਘ ਡੀ ਐਸ ਪੀ ਮਾਈਨਿੰਗ, ਹਰਜੀਤ ਸਿੰਘ ਢਿੱਲੋਂ, ਨਿਰਵੈਲ ਸਿੰਘ ਢਿੱਲੋਂ, ਹਰਨੇਕ ਸਿੰਘ ਚੱਕੀ ਵਾਲੇ, ਸਵਰਨ ਸਿੰਘ ਢਿੱਲੋ, ਬਲਜਿੰਦਰ ਮੰਗਾ, ਰਘਬੀਰ ਸਿੰਘ ਢਿੱਲੋਂ ਸਾਬਕਾ ਪ੍ਰਧਾਨ, ਹਰਪ੍ਰੀਤ ਸਿੰਘ ਸਾਬਕਾ ਪ੍ਰਧਾਨ, ਮਨਰਾਜ ਸਿੰਘ ਸਾਬਕਾ ਐਮ ਸੀ, ਸੰਦੀਪ ਸਿੰਘ ਸ਼ੀਪਾ, ਜੀਤ ਸਿੰਘ ਪ੍ਰਧਾਨ ਕਿਸਾਨ ਯੂਨੀਅਨ ਆਦਿ ਨੇ ਇਨਾਮ ਪ੍ਰਦਾਨ ਕੀਤੇ। ਇਸ ਮੌਕੇ ਕਲੱਬ ਦੇ ਪ੍ਰਧਾਨ ਦਿਲਬਾਗ ਸਿੰਘ ਢਿੱਲੋਂ ਯੂ ਕੇ ਨੇ ਇਸ ਕਬੱਡੀ ਟੂਰਨਾਮੈਂਟ ਵਿੱਚ ਵੱਧ ਚੜ ਕੇ ਸ਼ਾਮਿਲ ਹੋਣ ਲਈ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਅਗਲੇ ਸਾਲ ਕਬੱਡੀ ਕੱਪ ਵਿੱਚ ਹੋਰ ਵੀ ਵਧੀਆ ਪ੍ਰਬੰਧ ਕੀਤੇ ਜਾਣਗੇ।ਇਸ ਦੋ ਦਿਨਾ ਕਬੱਡੀ ਕੱਪ ਦੌਰਾਨ ਗੁਰੂ ਦਾ ਅਟੁੱਟ ਲੰਗਰ ਵੀ ਜਾਰੀ ਰਿਹਾ।