ਨਾਭਾ (ਦਲਜੀਤ ਸਿੰਘ) : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਸ਼ਿਆਮ ਪਰਿਵਾਰ ਸੰਘ ਵੱਲੋਂ ਸ਼ਿਆਮ ਬਾਬਾ ਜੀ ਦੇ ਜਨਮਉਤਸਵ ਮੌਕੇ ਚੋਥਾ ਸ਼੍ਰੀ ਬਾਲਾਜੀ ਤੇ ਸ਼ਿਆਮ ਵੰਦਨਾ ਮਹੋਤਸਵ ਅਤੇ ਭੰਡਾਰੇ ਦਾ ਆਯੋਜਨ ਬੜੀ ਧੂਮਧਾਮ ਅਤੇ ਸ਼ਰਧਾ ਨਾਲ 12 ਨਵੰਬਰ ਨੂੰ ਸ਼ਾਮ 7 ਵਜੇ ਤੋਂ ਪ੍ਰਭੂ ਇੱਛਾ ਤੱਕ ਪੁਰਾਣਾ ਹਾਈ ਕੋਰਟ ਗਰਾਂਊਂਡ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਵਿਸ਼ਵ ਦੇ ਪ੍ਰਸਿੱਧ ਭਜਨ ਗਾਇਕ ਸਾਰੇਗਾਮਾਪਾ ਦੇ ਵਿਜੇਤਾ ਹੇਮੰਤ ਬ੍ਰਿਜਵਾਸੀ ਵਰਿੰਦਾਵਨ ਤੋਂ ਅਤੇ ਸ਼ਿਆਮ ਸਖੀ ਗੌਰੀ ਸਾਕਸ਼ੀ ਆਗਰਾ ਤੋਂ ਆਪਣੇ ਭਜਨਾ ਨਾਲ ਸੰਗਤ ਨੂੰ ਨਿਹਾਲ ਕਰਨਗੇ l ਸ਼ਿਆਮ ਪਰਿਵਾਰ ਵੱਲੋਂ ਮਹਾਉਤਸਵ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਮਿਤ ਗੋਇਲ ਸ਼ੈਟੀ ਨੇ ਦੱਸਿਆ ਕਿ ਮਹਾਉਤਸਵ ‘ਚ ਬਾਲਾਜੀ ਅਤੇ ਸ਼ਿਆਮ ਬਾਬਾ ਦਾ ਵਿਸ਼ਾਲ ਦਰਬਾਰ ਸਜਾਇਆ ਜਾਵੇਗਾ ਅਤੇ ਸ਼ਿਆਮ ਬਾਬਾ ਦਾ ਕਲਕੱਤਾ ਦੇ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਨਾਲ ਸ਼ਿੰਗਾਰ ਸਜਾਇਆ ਜਾਵੇਗਾ। ਸ਼ਿਆਮ ਬਾਬਾ ਨੂੰ ਛਪਣ ਭੋਗ ਲਗਾਇਆ ਜਾਵੇਗਾ। ਪੰਡਾਲ ਅਤੇ ਆਸ-ਪਾਸ ਦੇ ਬਾਜ਼ਾਰਾਂ ਨੂੰ ਰੰਗ-ਬਰੰਗੀਆਂ ਲਾਈਟਾਂ ਨਾਲ ਸਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਤਸਵ ਦੀ ਸਫ਼ਲਤਾ ਲਈ 12 ਸਬ-ਕਮੇਟੀਆਂ ਦਾ ਵੀ ਗਠਨ ਕੀਤਾ ਗਿਆ ਹੈ, ਜਿਸ ਵਿੱਚ 200 ਦੇ ਕਰੀਬ ਵਲੰਟੀਅਰ ਡਿਊਟੀ ਨਿਭਾਉਣਗੇ ਅਤੇ ਇਸ ਤੋਂ ਇਲਾਵਾ ਪੰਡਾਲ ਵਿੱਚ ਸੰਗਤ ਦੇ ਬੈਠਣ ਲਈ ਵਿਸ਼ੇਸ ਪ੍ਰਬੰਧ ਕੀਤੇ ਜਾ ਰਹੇ ਹਨ l ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਅਤੇ ਸਮੂਹ ਪ੍ਰਸ਼ਾਸਨ ਵੱਲੋਂ ਵੀ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਹਾਂਉਤਸਵ ਦੇ ਸੰਬੰਧ ਚ 11 ਨਵੰਬਰ ਦਿਨ ਸੋਮਵਾਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ, ਜੋ ਕਿ ਭਗਵਾਨ ਸ਼ਿਆਮ ਬਾਬਾ ਜੀ ਅਤੇ ਸ਼੍ਰੀ ਬਾਲਾਜੀ ਦੇ ਵਿਸ਼ਾਲ ਰੱਥ ਨਾਲ, ਢੋਲ, ਨਗਾਰੇ ਅਤੇ ਬੈਂਡ ਵਾਜਿਆਂ ਦੇ ਨਾਲ ਇਹ ਯਾਤਰਾ ਡੇਰਾ ਮੋਤੀਪੁਰਾ ਤੋਂ ਠੀਕ 3 ਵਜੇ ਸ਼ੁਰੂ ਹੋ ਕੇ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਦੀ ਹੁੰਦੇ ਹੋਏ ਪੁਰਾਣਾ ਹਾਈ ਕੋਰਟ ਗਰਾਂਊਂਡ ਵਿਖੇ ਸਮਾਪਨ ਹੋਵੇਗਾ । ਸ਼ੋਭਾ ਯਾਤਰਾ ਵਿੱਚ ਵਿਸ਼ੇਸ਼ ਤੌਰ ‘ਤੇ ਸ਼੍ਰੀ ਅਰੁਣਾਏ ਧਾਮ ਤੋਂ ਵਿਸ਼ਵਾਨੰਦ ਮਹਾਰਾਜ ਜੀ ਤੋਂ ਬਿਨਾਂ ਹੋਰ ਸੰਤ ਸਮਾਜ ਵੀ ਆਪਣਾ ਆਸ਼ੀਰਵਾਦ ਦੇਣ ਲਈ ਪਹੁੰਚਣਗੇ l ਮਹਾਂਉਤਸਵ ਨੂੰ ਲੈ ਕੇ ਆਸ-ਪਾਸ ਦੇ ਇਲਾਕਿਆਂ ‘ਚ ਵੀ ਭਾਰੀ ਉਤਸ਼ਾਹ ਹੈ l ਇਸ ਮੌਕੇ ਸੁਮਿਤ ਗੋਇਲ ਸੈਂਟੀ, ਸੌਰਵ ਜਿੰਦਲ, ਗੌਰਵ ਜਿੰਦਲ, ਮਯੰਕ ਗੁਪਤਾ, ਯੋਗੇਸ਼ ਗੁਪਤਾ,ਤਰੁਣ ਗੁਪਤਾ,ਰੋਹਿਨ ਬਾਂਸਲ, ਸੁਨੀਲ ਮਲੇਰੀ,ਕਮਲ ਗੋਇਲ, ਮੋਹਿਤ ਬਾਂਸਲ, ਅਸ਼ਵਨੀ ਸਚਦੇਵਾ, ਮਯੰਕ ਜਿੰਦਲ,ਮੋਹਿਤ ਜਿੰਦਲ, ਸੰਜੀਵ ਗੁਪਤਾ, ਮੀਹੁਲ ਜਿੰਦਲ, ਸਾਜਨ ਕੁਮਾਰ ਆਦਿ ਮੈਂਬਰ ਹਾਜ਼ਰ ਸਨ।