ਹੈਲਥ ਵਰਕਰਾਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸੌਂਪਿਆ ਮੰਗ ਪੱਤਰ

Share and Enjoy !

Shares
ਲੌਂਗੋਵਾਲ(ਜਗਸੀਰ ਸਿੰਘ ): ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ  ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੂੰ ਡਰੱਗ ਵੇਅਰ ਹਾਊਸ ਦੇ ਉਦਘਾਟਨ ਮੌਕੇ  986 ਮਲਟੀ ਪਰਪਜ਼ ਹੈਲਥ ਵਰਕਰ ( ਫੀ) ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਕੌਰ ਤੇ ਯੂਨੀਅਨ ਦੇ ਮੈਂਬਰਾਂ ਨੇ ਹੈਲਥ ਵਰਕਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਸਬੰਧੀ ਗੱਲਬਾਤ ਕੀਤੀ। ਇਸ ਮੌਕੇ 694 ਵਰਕਰਾਂ ਦੀ ਭਰਤੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਜੋ 292 ਵਰਕਰਾਂ ਰਹਿ ਗਈਆਂ ਹਨ,ਓਹਨਾ ਲਈ ਸ਼੍ਰੀ ਅਮਨ ਅਰੋੜਾ ਨੇ ਮੌਕੇ ਤੇ ਹੀ ਸਿਹਤ ਮੰਤਰੀ ਸ੍ਰੀ ਬਲਵੀਰ ਸਿੰਘ ਨਾਲ ਗੱਲ ਬਾਤ ਕੀਤੀ ਅਤੇ ਕਿਹਾ ਕਿ  ਜਲਦੀ ਹੀ 986 ਵਰਕਰਾਂ ਦੀ ਭਰਤੀ ਪ੍ਰਕਿਰਿਆ ਪੂਰੀ ਹੋ ਜਾਵੇਗੀ। ਯੂਨੀਅਨ ਦੇ ਮੀਤ ਪ੍ਰਧਾਨ ਸਰਬਜੀਤ ਕੌਰ ਦੱਸਿਆ ਕਿ
 45 ਸਾਲ ਤੋਂ ਉਪਰ ਦੇ ਉਮੀਦਵਾਰ, ਬੀ.ਸੀ, ਈ.ਡਬਲਿਊ. ਐਸ,ਫਰੀਡਮ ਫਾਇਟ੍ਰ,ਸਪੋਰਟਸ ਕੋਟੇ ਅਤੇ ਬਾਕੀ ਰਹਿੰਦੀਆਂ ਪੋਸਟਾਂ ਨੂੰ ਜਲਦੀ ਹੀ ਭਰਨ ਲਈ ਤੇ ਜਿਹਨਾਂ ਹੈਲਥ ਵਰਕਰਾਂ ਨੂੰ ਪਿਛਲੇ 16-18 ਸਾਲ ਮਹਿਕਮੇ ਵਿੱਚ ਹੋ ਗਏ ਹਨ ,ਓਹਨਾ ਦਾ ਪਰਖਕਲ ਖਤਮ ਕਰਨ ਸਬੰਧੀ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੂੰ ਮੰਗ ਪੱਤਰ ਸੌਂਪਿਆ ਗਿਆ ਤੇ ਸ਼੍ਰੀ ਅਰੋੜਾ ਨੇ ਜਲਦੀ ਹੀ ਸਾਰੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਸੁਨੀਤਾ,ਗੀਤਾ,ਰਣਜੀਤ ਕੌਰ,ਲਖਵੀਰ ਕੌਰ,ਰਾਜਵੀਰ ਕੌਰ,ਪਰਮਜੀਤ ਕੌਰ,ਅਮਨ,ਵੀਰਪਾਲ ਕੌਰ,ਕਿਰਨਪਾਲ ਕੌਰ, ਸਿੰਦਰਪਾਲ ਕੌਰ,ਮਨਜੀਤ ਕੌਰ ਆਦਿ ਮੈਂਬਰ ਮੌਜ਼ੂਦ ਸਨ।

About Post Author

Share and Enjoy !

Shares

Leave a Reply

Your email address will not be published. Required fields are marked *