ਜਵੱਦੀ ਟਕਸਾਲ ਵਿਖੇ ਸੰਗਤਾਂ ਤੇ ਵਿਿਦਆਰਥੀਆਂ ਵੱਲੋ ਜੈਕਾਰਿਆਂ ਦੀ ਗੂੰਜ ‘ਚ ਕੀਤਾ ਗਿਆ ਭਰਵਾਂ ਸੁਆਗਤ
ਲੁਧਿਆਣਾ : ਸਮੁੱਚੇ ਸੰਸਾਰ ਅੰਦਰ ਗੁਰੂ ਸਾਹਿਬਾਨ ਵੱਲੋ ਉਚਰੀ ਇਲਾਹੀ ਗੁਰਬਾਣੀ ਦੇ ਸੰਦੇਸ਼ ਨੂੰ ਪਹੁੰਚਾਉਣ ਅਤੇ ਵਿਰਾਸਤੀ ਗੁਰਮਤਿ ਸੰਗੀਤ ਕਲਾ ਦੇ ਪ੍ਰਚਾਰ ਤੇ ਪ੍ਰਸਾਰ ਦੀ ਮੁਹਿੰਮ ਨੂੰ ਪ੍ਰਚੰਡ ਕਰਨ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਆਪਣੀ ਅਮਰੀਕਾ ਦੀ ਧਰਮ ਪ੍ਰਚਾਰ ਫੇਰੀ ਸੰਮਪੂਰਨ ਕਰਨ ਉਪਰੰਤ ਅੱਜ ਵਾਪਸ ਜਵੱਦੀ ਟਕਸਾਲ ਲੁਧਿਆਣਾ ਵਿਖੇ ਪੁੱਜੇ ਜਿੱਥੇ ਉਨ੍ਹਾਂ ਦਾ ਇਲਾਕੇ ਦੀਆਂ ਸੰਗਤਾਂ ਤੇ ਟਕਸਾਲ ਦੇ ਵਿਿਦਆਰਥੀਆਂ ਵੱਲੋ ਜੈਕਾਰਿਆਂ ਦੀ ਗੂੰਜ ‘ਚ ਕੀਤਾ ਗਿਆ ਭਰਵਾਂ ਸੁਆਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਮਰੀਕਾ ਦੀਆਂ ਵੱਖ ਵੱਖ ਸਟੇਟਾਂ ਦੇ ਪ੍ਰਮੁੱਖ ਸ਼ਹਿਰਾਂ ਅੰਦਰ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸ਼ਰਧਾਲੂ ਸੰਗਤਾਂ ਦੇ ਵਿਸ਼ੇਸ਼ ਸੱਦੇ ਨੂੰ ਪ੍ਰਵਾਨ ਕਰਦਿਆਂ ਹੋਇਆ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਆਪਣੇ ਚੌਣਵੇ ਸਾਥੀਆਂ ਨਾਲ 3 ਅਕਤੂਬਰ ਨੂੰ ਅਮਰੀਕਾ ਵਿਖੇ ਧਰਮ ਪ੍ਰਚਾਰ ਫੇਰੀ ਤੇ ਗਏ ਸਨ ਜਿੱਥੇ ਅਮਰੀਕਾ ਦੀਆਂ ਸਿੱਖ ਸੰਗਤਾਂ ਵੱਲੋ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦੇਦਿਆ ਜਵੱਦੀ ਟਕਸਾਲ ਦੇ ਸੇਵਾਦਾਰ ਭਾਈ ਗੁਰਮੇਜ ਸਿੰਘ ਨੇ ਦੱਸਿਆ ਕਿ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਅਮਰੀਕਾ ਦੇ ਪ੍ਰਮੁੱਖ ਗੁਰਦੁਆਰਿਆਂ ਜਿਨ੍ਹਾਂ ਵਿੱਚ ਗੁਰਦੁਆਰਾ ਸਾਹਿਬ ਪੈਲੇਟਾਈਨ ਸ਼ਿਕਾਗੋ, ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇੰਡਿਆਨਾ, ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁਡ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੋਸਾਇਟੀ ਆਫ ਐਟਲਾਂਟਾ, ਗੁਰਦੁਆਰਾ ਸਿੱਖ ਟੈਂਪਲ, ਗੁਰਦੁਆਰਾ ਸਿੰਘ ਸਭਾ ਬੇਉਨਾ ਪਾਰਕ ਕੈਲੀਫੋਨਿਆ, ਗੁਰਦੁਆਰਾ ਸਾਹਿਬ ਰਿਵਰਸਾਇਡ ਕੈਲੀਫੋਨੀਆਂ, ਗੁਰਦੁਆਰਾ ਖਾਲਸਾ ਕੇਅਰ ਫਾਉਡੇਸ਼ਨ ਤੇ ਕੈਲੀਫੋਰਨੀਆ ਆਦਿ ਵਿਖੇ ਵਿਸ਼ੇਸ਼ ਤੌਰ ਤੇ ਆਪਣੀਆਂ ਹਾਜ਼ਰੀਆਂ ਭਰਕੇ ਸੰਗਤਾਂ ਨੂੰ ਗੁਰਬਾਣੀ ਦੀ ਕਥਾ, ਸਿਮਰਨ ਸਾਧਨਾਂ ਤੇ ਕੀਰਤਨ ਰਾਹੀਂ ਨਿਹਾਲ ਕੀਤਾ, ਉੱਥੇ ਨਾਲ ਹੀ ਅਮਰੀਕਾ ਵਿਚ ਵੱਸਦੇ ਸਿੱਖ ਸ਼ਰਧਾਲੂ ਸੰਗਤਾਂ ਦੇ ਘਰਾਂ ਅਤੇ ਸਾਝੀਆਂ ਥਾਵਾਂ ਤੇ ਪੁੱਜ ਕੇ ਗੁਰਬਾਣੀ ਦੀ ਕਥਾ ਅਤੇਂ ਪੁਰਾਤਨ ਗੁਰਮਤਿ ਸੰਗੀਤ ਪੱਧਤੀ ਸਬੰਧੀ ਸੰਗਤਾਂ ਨੂੰ ਇਤਿਹਾਸਕ ਹਵਾਲਿਆਂ ਨਾਲ ਜਾਗਰੂਕ ਕੀਤਾ। ਇਸ ਦੌਰਾਨ ਸਂਤ ਬਾਬਾ ਅਮੀਰ ਸਿੰਘ ਜੀ ਨੇ ਅਮਰੀਕਾ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਬਾਣੀ ਤੇ ਬਾਣੇ ਦੇ ਸਿਧਾਂਤ ਨਾਲ ਜੁੜਕੇ ਆਪਣਾ ਜੀਵਨ ਗੁਰੂ ਆਸੇ ਅਨੁਸਾਰ ਜਿਉਣ ਦੀ ਤਾਕੀਦ ਕੀਤੀ ਉੱਥੇ ਨਾਲ ਹੀ ਵਿਦੇਸ਼ਾਂ ਵਿੱਚ ਵੱਸਦੀ ਨੌਜਵਾਨ ਪੀੜ੍ਹੀ ਨੂੰ ਗੁਰਮਤਿ ਸੰਗੀਤ ਕਲਾ ਨੂੰ ਸਮਝਣ ਤੇ ਸਿੱਖਣ ਦੀ ਪ੍ਰੇਣਾ ਵੀ ਦਿੱਤੀ ਤਾਂ ਕਿ ਗੁਰੂ ਸਾਹਿਬਾਨ ਵੱਲੋ ਬਖਸ਼ੀ ਵਿਰਾਸਤੀ ਗੁਰਮਤਿ ਸੰਗੀਤ ਕਲਾ ਨੂੰ ਕੌਮਾਂਤਰੀ ਪੱਧਰ ਵੱਧ ਤੋ ਵੱਧ ਪ੍ਰਚਾਰਿਆ ਜਾ ਸਕੇ।ਉਨ੍ਹਾਂ ਨੇ ਜਾਣਕਾਰੀ ਦੇਦਿਆ ਕਿਹਾ ਕਿ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵੱਲੋ ਸੰਗਤਾਂ ਦੇ ਸਹਿਯੋਗ ਦੇ ਨਾਲ ਅਮਰੀਕਾ ‘ਚ ਕੀਤੀ ਗਈ ਇੱਕ ਮਹੀਨੇ ਦੀ ਧਰਮ ਪ੍ਰਚਾਰ ਫੇਰੀ ਇੱਕ ਯਾਦਗਾਰੀ ਤੇ ਜਾਗਰੂਕ ਫੇਰੀ ਸਾਬਤ ਹੋਈ। ਜਿਸ ਦੇ ਆਉਣ ਵਾਲੇ ਵਿੱਚ ਸਾਰਥਕ ਸਿੱਟੇ ਨਿਕਲਣਗੇ।ਇਸ ਦੌਰਾਨ ਭਾਈ ਗੁਰਮੇਜ ਸਿੰਘ ਨੇ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੱਲੋ ਅਮਰੀਕਾ ਵਿੱਚ ਵੱਸਦੀਆਂ ਸਮੂਹ ਸਿੱਖ ਸੰਗਤਾਂ ਅਤੇ ਵੱਖ ਵੱਖ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਮੂਹ ਅਹੁਦੇਦਾਰਾਂ ਦਾ ਤਹਿ ਦਿੱਲੋ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਦੀਆਂ ਧਰਮ ਪ੍ਰਚਾਰ ਦੀਆਂ ਫੇਰੀਆਂ ਨਿਰੋਤਰ ਜਾਰੀ ਰਹਿਣਗੀਆਂ ਤਾਂ ਜੋ ਗੁਰਮਤਿ ਸਂਗੀਤ ਕਲਾ ਨੂੰ ਹੋਰ ਪ੍ਰਫੁੱਲਤ ਕੀਤਾ ਜਾ ਸਕੇ।