ਅਮਰਗੜ੍ਹ : ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਨਰੈਣ ਸਿੰਘ ਮੋਨੀ ਤਪਾ- ਦਰਾਜ-ਮੁਹਾਲੀ ਵਾਲਿਆਂ ਦੀ 20ਵੀਂ ਸਲਾਨਾ ਬਰਸੀ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸਾਹਿਬ ਸੰਤ ਆਸ਼ਰਮ ਨਰੈਣਸਰ ਮੁਹਾਲੀ ਨੇੜੇ ਭਾਈ ਕੀਆਂ ਬਾਗੜੀਆਂ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਮਿਤੀ 01 ਜਨਵਰੀ ਦਿਨ ਬੁੱਧਵਾਰ 2025 ਤੋਂ 07 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਸੰਸਥਾ ਦੇ ਮੌਜੂਦਾ ਮੁਖੀ ਸੰਤ ਬਾਬਾ ਰਣਜੀਤ ਸਿੰਘ ਜੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਮਾਨ ਸੰਤ ਬਾਬਾ ਨਰੈਣ ਸਿੰਘ ਮੋਨੀ ਦੀ ਸਲਾਨਾ ਬਰਸੀ ਸਬੰਧੀ ਮਿਤੀ 01 ਦਿਨ ਬੁੱਧਵਾਰ ਜਨਵਰੀ 2025 ਤੋਂ 07 ਜਨਵਰੀ ਦਿਨ ਮੰਗਲਵਾਰ ਤੱਕ ਕਰਵਾਏ ਜਾ ਰਹੇ ਇਸ ਧਾਰਿਮਕ ਸਮਾਗਮ ਦੌਰਾਨ ਮਿਤੀ 01 ਜਨਵਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ 35 ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ ਜਿਨ੍ਹਾਂ ਦੇ ਭੋਗ 03 ਜਨਵਰੀ ਨੂੰ ਪੈਣਗੇ ਅਤੇ ਉਸੇ ਦਿਨ ਫਿਰ 35 ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ, ਜਿਨ੍ਹਾਂ ਦੇ ਭੋਗ 05 ਜਨਵਰੀ ਨੂੰ ਪੈਣਗੇ।ਉਨ੍ਹਾਂ ਅੱਗੇ ਦੱਸਿਆ ਕਿ ਉਸੇ ਦਿਨ 05 ਜਨਵਰੀ ਐਤਵਾਰ ਨੂੰ 35 ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ, ਜਿਨ੍ਹਾਂ ਦੇ ਭੋਗ 07 ਜਨਵਰੀ ਨੂੰ ਪੈਣਗੇ, 07 ਜਨਵਰੀ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਵੇਗਾ, ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਗੁਰਸਿੱਖੀ ਧਾਰਨ ਕਰਕੇ ਆਪਣਾ ਜੀਵਨ ਸਫਲ ਬਣਾਉਣ।
ਬਾਬਾ ਰਣਜੀਤ ਸਿੰਘ ਜੀ ਨੇ ਅੱਗੇ ਦੱਸਿਆ ਕਿ 07 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਹਿਬਾਨਾਂ ਦੇ ਭੋਗ ਪੈਣ ਉਪਰੰਤ ਇੱਕ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ ਜਿਸ ਦੌਰਾਨ ਪ੍ਰਸਿੱਧ ਕਥਾ ਵਾਚਕ, ਸਿੱਖ ਧਰਮ ਦੇ ਪ੍ਰਚਾਰਕ, ਕਵੀਸ਼ਰੀ ਜੱਥੇ, ਰਾਗੀ ਜੱਥੇ, ਢਾਢੀ ਜੱਥੇ ਅਤੇ ਹੋਰ ਸੰਤ-ਮਹਾਂਪੁਰਖਾਂ ਵਲੋਂ ਸਮੂਲੀਅਤ ਕਰਕੇ ਗੁਰਬਾਣੀ ਦੇ ਕੀਰਤਨ ਅਤੇ ਕਥਾ-ਵਖਿਆਨ ਦੁਆਰਾ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਇਸ ਸਮਾਗਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਆਪਣਾ ਜੀਵਨ ਸਫਲਾ ਬਣਾਉਣ ਲਈ ਪੁਰਜ਼ੋਰ ਅਪੀਲ ਕੀਤੀ।ਮਿਤੀ 07 ਜਨਵਰੀ ਨੂੰ ਜਨਹਿਤ ਸੇਵਾ ਸੋਸਾਇਟੀ ਮਾਲੇਰਕੋਟਲਾ ਵੱਲੋਂ ਖੂਨਦਾਨ ਕੈਂਪ ਲਗਾਇਆ ਜਾਵੇਗਾ ਅਤੇ 07 ਜਨਵਰੀ ਨੂੰ ਦਸਤਾਰ ਮੁਕਾਬਲਾ ਵੀ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ 07 ਜਨਵਰੀ ਨੂੰ ਆਕਸਫੋਰਡ ਹਸਪਤਾਲ ਜਲੰਧਰ ਦੇ ਡਾਕਟਰਾਂ ਦੀ ਟੀਮ ਵੱਲੋਂ ਹਾਰਟ ਅਤੇ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ।ਇਸ ਮੌਕੇ ਗੁਰਤੇਜ ਸਿੰਘ ਤੇਜੀ, ਐਡਵੋਕੇਟ ਰਾਮ ਸਿੰਘ ਰੈਸਲ ਵੀ ਹਾਜ਼ਰ ਸਨ।