ਸੰਗਰੂਰ (ਜਗਸੀਰ ਲੌਂਗੋਵਾਲ): ਕਾਂਗਰਸ ਪਾਰਟੀ ਜ਼ਿਲਾ ਸੰਗਰੂਰ ਦੇ ਵਾਇਸ ਪ੍ਰਧਾਨ ਅਤੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦੀ ਟੀਮ ਮੈਂਬਰ ਸਮਾਜ ਸੇਵੀ ਖੇਮ ਚੰਦ ਸ਼ਰਮਾ ਦੀ ਧਰਮ ਪਤਨੀ ਸ਼੍ਰੀਮਤੀ ਅੰਜੂ ਸ਼ਰਮਾ ਜੋ ਕਿ ਕਾਂਗਰਸ ਦੀ ਟਿਕਟ ਤੇ ਸੰਗਰੂਰ ਦੇ ਵਾਰਡ ਨੰਬਰ 7 ਚੋਂ ਚੋਣ ਲੜ ਰਹੇ ਹਨ ,ਉਨਾਂ ਵੱਲੋਂ ਆਪਣਾ ਚੋਣ ਪ੍ਰਚਾਰ ਪੂਰੀ ਤਰ੍ਹਾਂ ਭਖਾਇਆ ਹੋਇਆ ਹੈ ਅੱਜ ਪੰਜਾਬ ਦੇ ਸਾਬਕਾ ਕੈਬਨਿਟ ਵਿਜੈਇੰਦਰ ਸਿੰਗਲਾ ਵੱਲੋਂ ਉਨ੍ਹਾਂ ਦੇ ਦਫਤਰ ਵਿਖੇ ਵਾਰਡ ਨੰਬਰ 7 ਦੇ ਲੋਕਾਂ ਨੂੰ ਅੰਜੂ ਸ਼ਰਮਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ । ਜਿਕਰਯੋਗ ਹੈ ਕਿ ਜਿਸ ਦਿਨ ਤੋਂ ਨਗਰ ਕੌਂਸਲ ਦੀਆਂ ਚੋਣਾਂ ਦਾ ਬਿਗਲ ਵੱਜਿਆ ਹੈ ਉਸੇ ਦਿਨ ਤੋਂ ਹੀ ਸ੍ਰੀਮਤੀ ਅੰਜੂ ਸ਼ਰਮਾ ਵੱਲੋਂ ਆਪਣੇ ਵਾਰਡ ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਦਿਆਂ ,ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਵਾਰਡ ਦੀ ਲੋਕਾਂ ਵੱਲੋਂ ਵੀ ਉਨਾਂ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅੰਜੂ ਸ਼ਰਮਾ ਅਤੇ ਉਨਾਂ ਦੇ ਪਤੀ ਖੇਮ ਚੰਦ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਉਹਨਾਂ ਪ੍ਰਤੀ ਜਤਾਏ ਗਏ ਭਰੋਸੇ ਉੱਪਰ ਖਰਾ ਉਤਰਨ ਲਈ ਉਹ ਜੀਅ ਜਾਨ ਨਾਲ ਯਤਨ ਕਰਨਗੇ ਅਤੇ ਵਾਰਡ ਨੰਬਰ 7 ਦੇ ਵਾਸੀਆਂ ਦੀਆਂ ਮੁਸਕਿਲਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਦਿਨ ਰਾਤ ਕੰਮ ਕੀਤਾ ਜਾਵੇਗਾ । ਜਿਕਰਯੋਗ ਹੈ ਕੀ ਸ਼੍ਰੀਮਤੀ ਅੰਜੂ ਸ਼ਰਮਾ ਦੇ ਪਤੀ ਖੇਮ ਚੰਦ ਸ਼ਰਮਾ ਵੱਲੋਂ ਕਾਂਗਰਸ ਦੀ ਸਰਕਾਰ ਸਮੇਂ ਕੈਬਿਨਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨੇੜੇ ਹੋਣ ਕਾਰਨ ਵਾਰਡ ਨੰਬਰ 7 ਦੇ ਗਲੀਆਂ ਮੁਹੱਲਿਆਂ ਦੇ ਸੁਧਾਰ ਲਈ ਉਹਨਾਂ ਵਿੱਚ ਟਾਈਲਾਂ ਲਗਵਾਉਣ ਦਾ ਕੰਮ ਕੋਲ ਖੜ ਕੇ ਕਰਵਾਇਆ ਗਿਆ ਸੀ ਅਤੇ ਸਮਾਜ ਸੇਵੀ ਹੋਣ ਦੇ ਨਾਤੇ ਉਹ ਸ਼ਹਿਰ ਵਾਸੀਆਂ ਦੀਆਂ ਦੁੱਖ ਤਕਲੀਫਾਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਉਹ ਹਮੇਸ਼ਾ ਤਿਆਰ ਰਹਿੰਦੇ ਹਨ ਇਹਨਾਂ ਸਭ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਵੱਲੋਂ ਇਹਨਾਂ ਤੇ ਵਿਸ਼ਵਾਸ ਕਰਕੇ ਟਿਕਟ ਦਿੱਤੀ ਗਈ ਹੈ । ਉਹਨਾਂ ਕਿਹਾ ਕਿ ਜਿਸ ਤਰ੍ਹਾਂ ਵਾਰਡ ਦੇ ਲੋਕਾਂ ਵੱਲੋਂ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਭਰਪੂਰ ਸਹਿਯੋਗ ਮਿਲ ਰਿਹਾ ਹੈ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਵਾਰਡ ਨਿਵਾਸੀ ਸਾਨੂੰ ਆਪਣੀ ਨੁਮਾਇੰਦਗੀ ਕਰਨ ਦਾ ਜਰੂਰ ਮੌਕਾ ਦੇਣਗੇ । ਇਸ ਮੌਕੇ ਮੰਗਤ ਸਮਾਣਾ , ਕੁਲਦੀਪ ਸ਼ਰਮਾ, ਵਿਕਾਸ ਬਾਂਸਲ, ਗੁਰਮੀਤ ਸਿੰਘ, ਮਨੀਸ਼ ਕੁਮਾਰ, ਸਿੰਟੂ ਕੁਮਾਰ,ਬੱਬੂ ਸਿੰਘ, ਹੋਰ ਵੀ ਵੱਡੀ ਗਿਣਤੀ ਵਿੱਚ ਕਾਂਗਰਸ ਦੇ ਵਰਕਰ ਅਤੇ ਸਮਰਥਕ ਹਾਜ਼ਰ ਸਨ।