ਸਰਹਿੰਦ : ਰਾਣਾ ਮੁਨਸ਼ੀ ਰਾਮ ਸਰਵਹਿੱਤਕਾਰੀ ਵਿੱਦਿਆ ਮੰਦਿਰ, ਸਰਹਿੰਦ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ’ ਦਾ ਪ੍ਰਕਾਸ਼ ਗੁਰਪੁਰਬ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਸਕੂਲ ਵਿੱਚ ’ਮੂਲ ਮੰਤਰ’ ਦਾ ਪਾਠ ਕੀਤਾ ਗਿਆ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਾਨ ਮਹੇਸ਼ ਚੰਦ ਸ਼ਰਮਾ ਨੇ ਬੱਚਿਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਕਿਹਾ। ਇਸ ਮੌਕੇ ਸਕੂਲ ਦਾ ਸਾਰਾ ਸਟਾਫ ਹਰਮਨਪ੍ਰੀਤ ਕੌਰ, ਸੋਨੀਆ ਸ਼ਰਮਾ, ਜੋਤੀ, ਨੀਨਾ, ਪ੍ਰਭਜੋਤ, ਪ੍ਰੀਤੀ ਧੀਮਾਨ, ਜੀਨਤ ਰਾਣੀ, ਮਨਪ੍ਰੀਤ ਜੀ ਮੌਜੂਦ ਰਹੇ।