ਲੁਧਿਆਣਾ, 11 ਨਵੰਬਰ (ਸਮਰਾਟ ਸ਼ਰਮਾ) ਗੜ੍ਹਵਾਲ ਭ੍ਰਾਤ ਮੰਡਲ ਲੁਧਿਆਣਾ ਵੱਲੋਂ ਉਤਰਾਖੰਡ ਸਥਾਪਨਾ ਦਿਵਸ ਮੌਕੇ ਸਥਾਨਕ ਪੰਜਾਬੀ ਭਵਨ ਵਿਖੇ ਈਗਾਸ ਮਹੋਤਸਵ ਕਰਵਾਇਆ ਗਿਆ । ਇਸ ਪ੍ਰੋਗਰਾਮ ਵਿੱਚ ਉੱਤਰਾਖੰਡ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਮਹਿੰਦਰ ਭੱਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਪ੍ਰੋਗਰਾਮ ਦੀ ਸ਼ੁਰੂਆਤ ਮਾਂ ਨੰਦਾ ਦੇਵੀ ਰਾਜ ਯਾਤਰਾ ਨਾਲ ਹੋਈ । ਮਾਂ ਨੰਦਾ ਦੇਵੀ ਦੀ ਡੋਲੀ ਆਪਣੇ ਸ਼ਰਧਾਲੂਆਂ ਨੂੰ ਆਸ਼ੀਰਵਾਦ ਦੇਣ ਲਈ ਪੰਡਾਲ ਵਿੱਚ ਪਹੁੰਚੀ । ਜਿਸ ਉਪਰੰਤ ਸੌਰਭ ਮੈਠਾਣੀ ਅਤੇ ਸੰਗੀਤਾ ਢੌਢਿਆਲ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਪਹਾੜ ਦੇ ਇਲਾਹੀ ਸੱਭਿਆਚਾਰ ਨੂੰ ਦਰਸਾਇਆ । ਸੌਰਭ ਮੈਠਾਣੀ ਨੇ ”ਮੈਂ ਪਹਾੜਾਂ ਕੀ ਰੈਵਾਸੀ, ਤੂੰ ਦਿੱਲੀ ਵਾਲੀ” ਗੀਤ ਪੇਸ਼ ਕਰਕੇ ਸਾਰਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ । ਪ੍ਰੋਗਰਾਮ ਦਾ ਉਦਘਾਟਨ ਸਕੂਲ ਦੇ ਚੇਅਰਮੈਨ ਡੀ.ਪੀ.ਸ਼ਰਮਾ ਨੇ ਕੀਤਾ, ਜਦਕਿ ਪ੍ਰੋਗਰਾਮ ਵਿੱਚ ਵਿਨੋਦ ਨੇਗੀ, ਚੰਦਰਮੋਹਨ ਨੇਗੀ, ਅਸ਼ੀਸ਼ ਤਿਵਾੜੀ, ਡੀ.ਐਸ.ਗੋਸਾਈਂ, ਰਾਕੇਸ਼ ਸੇਮਵਾਲ, ਸੁਰਿੰਦਰ ਸਿੰਘ ਰਾਵਤ, ਕੁਲਦੀਪ ਬਿਸ਼ਟ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ । ਸਮਾਗਮ ਵਿੱਚ ਵਿਸ਼ੇਸ਼ ਪ੍ਰਾਪਤੀਆਂ ਹਾਸਲ ਕਰਨ ਵਾਲੇ ਉਤਰਾਖੰਡ ਵਾਸੀਆਂ ਨੂੰ ਸਨਮਾਨਿਤ ਕੀਤਾ ਗਿਆ । ਸਭਾ ਵੱਲੋਂ ਭਗਵਤਾਚਾਰੀਆ ਬ੍ਰਿਜਮੋਹਨ ਸੇਮਵਾਲ, ਮੁੱਖ ਪ੍ਰਬੰਧਕ ਆਸ਼ੀਸ਼ ਤਿਵਾੜੀ, ਡਾ: ਨਿਤਿਨ, ਡਾ: ਪੂਰਨਿਮਾ ਸ਼ਰਮਾ, ਸੀਏ ਵੇਦ ਬਿਸ਼ਟ ਅਤੇ ਪੰਕਜ ਰਾਵਤ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਦੀ ਕਾਰਵਾਈ ਮਨੋਜ ਸ਼ਾਸਤਰੀ ਵੱਲੋਂ ਪਾਈ ਗਈ ਜਦਕਿ ਮੰਡਲ ਪ੍ਰਧਾਨ ਹਰੀ ਸਿੰਘ ਨੇਗੀ,ਜਨਰਲ ਸਕੱਤਰ ਸੈਨ ਸਿੰਘ, ਪ੍ਰੋਗਰਾਮ ਕੋਆਰਡੀਨੇਟਰ ਆਤਮਾ ਰਾਮ ਤਿਵਾੜੀ, ਪ੍ਰਬੰਧਕ ਭੁਵਨੇਸ਼ ਭੱਟ ਅਤੇ ਹੋਰ ਅਧਿਕਾਰੀਆਂ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ । ਸਮਾਗਮ ਵਿੱਚ ਸਮੂਹ ਸਥਾਨਕ ਜਥੇਬੰਦੀਆਂ ਅਤੇ ਭਜਨ ਮੰਡਲੀਆਂ ਨੇ ਵਿਸ਼ੇਸ਼ ਸਹਿਯੋਗ ਦਿੱਤਾ ।