(ਬੱਗਾ ਸੇਲਕੀਆਣਾ) ਲਸਾੜਾ/ਉੜਾਪੜ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਕਰੀਬ ਇੱਕ ਸਾਲ ਪੂਰੇ ਹੋਣ ਦਾ ਰਹੇ ਹਨ, ਪਰ ਸੂਬੇ ਵਿੱਚ ਅਮਨ ਸ਼ਾਂਤੀ ਪੂਰੀ ਤਰਾਂ ਨਾਲ ਭੰਗ ਹੋ ਚੁੱਕੀ ਹੈ, ਗੈਂਗਵਾਰ ਦਾ ਵੱਧਣਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ, ਆਏ ਦਿਨ ਪੰਜਾਬ ’ਚ ਲੁੱਟਾਂ ਖੋਹਾਂ ਤੇ ਸ਼ਰੇਆਮ ਗੋਲੀਆਂ ਚਲਾਕੇ ਮਾਂ ਦੇ ਪੁੱਤਾਂ ਨੂੰ ਮੋਤ ਦੇ ਘਾਟ ੳਤਾਰਿਆ ਜਾ ਰਿਹਾ ਹੈ। ਮਹੀਨੇ ਦੇ ਵਿੱਚ ਹੀ ਪਹਿਲਾਂ ਨੂਰਮਹਿਲ ਵਿਖੇ ਪੁਲਸ ਮੁਲਾਜਮ ਦਾ ਗੋਲੀਆਂ ਮਾਰ ਕੇ ਕਤਲ ਹੋਣਾ, ਫਗਵਾੜਾ ’ਚ ਲੁਟੇਰਿਆਂ ਵਲੋਂ ਪੁਲਸ ਦੇ ਨੋਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ, ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਤੇ ਗੈਂਗਵਾਦ ਨੂੰ ਖਤਮ ਕਰਨ ਦੇ ਵਾਅਦੇ ਕਰਨ ਵਾਲੀ ਸਰਕਾਰ ਪੂਰੀ ਤਰਾਂ ਫੇਲ ਹੋ ਚੁੱਕੀ ਹੈ ਤੇ ਹੁਣ ਲੋਕ ਅੱਜ ਵੀ ਪਿਛਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰ ਰਹੇ ਹਨ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਬਲਦੇਵ ਸਿੰਘ ਖੈਹਰਾ ਸਾ. ਵਿਧਾਇਕ ਫਿਲੋਰ ਨੇ ਪਿੰਡ ਲਸਾੜਾ ਵਿਖੇ ਦਲਜੀਤ ਸਿੰਘ ਆੜ੍ਹਤੀਆਂ ਸਰਕਲ ਪ੍ਰਧਾਨ ਦੇ ਘਰ ’ਚ ਕੀਤੀ ਗਈ ਮੀਟਿੰਗ ਦੋਰਾਨ ਕੀਤਾ।
ਸ. ਖੈਹਰਾ ਨੇ ਆਖਿਆਂ ਕਿ ਜਿਸ ਵੇਲੇ ਸੂਬੇ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਪੰਜਾਬ ’ਚ ਅਮਨ ਸ਼ਾਤੀ, ਭਾਈਚਾਰਕ ਸਾਂਝ ਪੂਰੀ ਤਰਾਂ ਕਾਇਮ ਸੀ, ਪਰ ਹੁਣ ਤਾਂ ਲੋਕ ਘਰ ਤੋਂ ਬਾਹਰ ਜਾਣ ਸਮੇਂ ਵੀ ਸੋਚਦੇ ਹਨ ਕਿ ਕਿਤੇ ਉਹ ਲੁਟ ਦਾ ਸ਼ਿਕਾਰ ਨਾ ਹੋ ਜਾਣ। ਉਨਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਬੀਬੀਆਂ ਨੂੰ ਹਰੇਕ ਮਹੀਨੇ ਹਜਾਰ ਰੁਪਏ ਦੇਣ ਦਾ ਜੋ ਵਾਅਦਾ ਕੀਤਾ ਸੀ ੳੇਹ ਵੀ ਲਾਰਾ ਹੀ ਸਾਬਿਤ ਹੋਇਆ, ਅੱਜ ਵੀ ਮਹਿਲਾਵਾਂ ਹਜਾਰ ਰੁਪਏ ਦਾ ਇੰਤਜਾਰ ਕਰ ਰਹੀਆਂ ਹਨ। ਪੈਨਸ਼ਨ ਧਾਰਕਾਂ ਨੂੰ ਪਿਛਲੇ ਕਈ ਮਹੀਨਆ ਤੋਂ ਪੈਨਸ਼ਨ ਨਹੀਂ ਮਿਲ ਰਹੀ, ਸਰਕਾਰੀ ਮੁਲਾਜਮ ਨੂੰ ਕਈ ਮਹੀਨਆਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ ਤੇ ਜੋ ਮੁਲਾਜਮ ਆਪਣੇ ਹੱਕਾਂ ਮਤਾਬਕ ਮੰਗ ਕਰਦੇ ਹਨ ਤਾਂ ਉਨ੍ਹਾਂ ਤੇ ਪੁਲਿਸ ਦਾ ਡੰਡਾ ਚੱਲਣ ਕਿਸੇ ਤੋਂ ਛਪਿਆ ਨਹੀਂ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸੂਬੇ ’ਚ ਲੋਕਤੰਤਰ ਨਾਮ ਦੀ ਚੀਜ ਨਹੀਂ ਰਹਿ ਗਈ।
ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ, ਪੰਜਾਬੀਆਂ ਦਾ ਕੁਝ ਮਹੀਨਿਆਂ ’ਚ ਦਿਵਾਲਾ ਕੱਢ ਕੇ ਰੱਖ ਦਿੱਤਾ। ਬਦਲਾਅ ਦੇ ਨਾਮ ਤੇ ਝਾੜੂ ਨੂੰ ਵੋਟਾਂ ਪਾਉਣ ਵਾਲੇ ਲੋਕ ਅੱਜ ਪਛਤਾ ਰਹੇ ਹਨ ਤੇ ਜੇਕਰ ਦੇਖਿਆ ਜਾਵੇ ਤਾਂ ਆਪ ਸਰਕਾਰ ਟਾਇਮ ਟਪਾ ਰਹੀ ਹੈ ਆਪ ਦੀ ਲੋਕ ਮਾਰੂ ਨੀਤਿਆਂ ਦਾ ਜਵਾਬ ਲੋਕ 2024 ’ਚ ਲੋਕ ਸਭਾ ਚੋਣਾਂ ਦੌਰਾਨ ਦੇਣਗੇ। ਇਸ ਮੋਕੇ ਦਲਜੀਤ ਸਿੰਘ ਆੜਤੀਆ, ਤਰਸੇਮ ਸਿੰਘ ਲਸਾੜਾ, ਕੁਲਦੀਪ ਸਿੰਘ ਢੱਕ ਮਜਾਰਾ, ਮਨਜੀਤ ਪੁਆਰੀ ਪੰਚ ਵਿਜੇ ਪੁਆਰੀ, ਸੁਖਦੇਵ ਸਿੰਘ ਸੇਲਕੀਆਣਾ, ਦਾਰਾ ਸਿੰਘ ਤੋਂ ਇਲਾਵਾ ਹੋਰ ਅਕਾਲੀ ਵਰਕਰ ਸਨ।