ਸਰਦੂਲਗੜ੍ਹ : ਅੱਜ ਸਥਾਨਕੱ ਥਾਣੇ ਵਿਖੇ ਪੰਹੁਚੇ ਸੁਪਰੀਡੈਂਟ ਪੁਲਿਸ ਹੈਡ ਕੁਆਰਟਰ ਮਾਨਸਾ ਗੁਰਕੀਰਤ ਸਿੰਘ ਵੱਲੋਂ ਹਲਕੇ ਦੇ ਸਮੂਹ ਮੈਰਿਜ ਪੈਲਸ ਮਾਲਕਾ ਨਾਲ ਮੀਟਿੰਗ ਕੀਤੀ ਇਸ ਮੀਟਿੰਗ ਦੌਰਾਨ ਉਨਾਂ ਨੇ ਮੈਰਿਜ ਪੈਲਸ ਮਾਲਕਾਂ ਨੂੰ ਕਿਹਾ ਕਿ ਡਿਪਟੀ ਕਮਿਸ਼ਨਰ ਮਾਨਸਾ ਜੀ ਦੇ ਨਵੇਂ ਹੁਕਮਾਂ ਦੇ ਅਨੁਸਾਰ ਮੈਰਿਜ ਪੈਲਸ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਦੌਰਾਨ ਕੋਈ ਵੀ ਵਿਅਕਤੀ ਹਥਿਆਰ ਲੈ ਕੇ ਨਾ ਆਵੇ ਇਸ ਸਬੰਧੀ ਪੈਲਸ ਮਾਲਕਾਂ ਵੱਲੋਂ ਪੈਲਸ ਅੰਦਰ ਬੋਰਡ ਉੱਪਰ ਲਿਖ ਕੇ ਵੀ ਲਾਇਆ ਜਾਵੇ ਜੇਕਰ ਫੇਰ ਵੀ ਕਿਸੇ ਪੈਲਸ ਮਾਲਕ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਹਲਕੇ ਦੇ ਉਪ ਕਪਤਾਨ ਪੁਲਿਸ ਜਾਂ ਫਿਰ ਸਬੰਧਤ ਥਾਣਾ ਮੁਖੀ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਹਾਜ਼ਰ ਮੈਰਿਜ ਪੈਲਸ ਮਾਲਕਾਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਉਨਾਂ ਨੂੰ ਜੋ ਡੀਸੀ ਸਾਹਿਬ ਦੇ ਹੁਕਮਾਂ ਬਾਰੇ ਜਾਣੂ ਕਰਵਾਇਆ ਗਿਆ ਹੈ ਉਹ ਉਹਨਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਅਤੇ ਇਹ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਕਿਸੇ ਵੀ ਖੁਸ਼ੀ ਦੇ ਪ੍ਰੋਗਰਾਮ ਦੌਰਾਨ ਪੈਲਸ ਅੰਦਰ ਜੇਕਰ ਕੋਈ ਹਥਿਆਰ ਲੈ ਕੇ ਆਉਂਦਾ ਹੈ ਤਾਂ ਕਿਸੇ ਸਮੇਂ ਵੀ ਕੋਈ ਮਾੜੀ ਘਟਨਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ ਇਸ ਨੂੰ ਰੋਕਣ ਲਈ ਪੁਲਿਸ ਵੱਲੋਂ ਦਿੱਤੇ ਜਾਣ ਵਾਲਾ ਸਹਿਯੋਗ ਵੀ ਬਹੁਤ ਸ਼ਲਾਘਾ ਯੋਗ ਕਦਮ ਹੈ|