ਸੁਨਾਮ ਊਧਮ ਸਿੰਘ ਵਾਲਾ (ਜਗਸੀਰ ਲੌਂਗੋਵਾਲ ): ਸੁਨਾਮ ਨਿਵਾਸੀ ਪਤੀ ਪਤਨੀ ਦੀ ਵਿਦੇਸ਼ ਜੋਰਜੀਆ ਦੇਸ ਵਿੱਚ ਇੱਕ ਹਾਦਸੇ ‘ਚ ਦੋਵਾਂ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਨਾਮ ਨਿਵਾਸੀ ਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਗੁਰਵਿੰਦਰ ਕੌਰ ਜੋ ਕਿ ਜੋਰਜੀਆ ਦੇਸ਼ ‘ਚ ਕੰਮ ਕਰ ਲਈ ਗਏ ਹੋਏ ਸਨ ਉੱਥੇ ਇਹ ਦੋਵੇਂ ਪਤੀ ਪਤਨੀ ਰਹਿੰਦੇ ਸਨ ਉੱਥੇ ਇਕ ਇੰਡੀਅਨ ਰੈਸਟੋਰੈਟ ਜੋਕਿ ਇਕ ਪੰਜਾਬੀ ਦਾ ਸੀ ਜਿਸ ਵਿੱਚ ਦੋਵੇਂ ਕੰਮ ਕਰਦੇ ਸਨ ਜਿੱਥੇ ਕੋਈ ਵੱਡਾ ਹਾਦਸਾ ਵਾਪਰਨ ਨਾਲ ਇਨਾ ਦੋਵਾਂ ਪਤੀ ਪਤਨੀ ਦੀ ਦਰਦਨਾਕ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰ ਕੁਲਦੀਪ ਸਿੰਘ ਬਾਵਾ ਕੈਚੀ ਨੇ ਦੱਸਿਆ ਕਿ ਉਥੇ ਬਰਫੀਲਾ ਤੂਫਾਨ ਚੱਲ ਰਿਹਾ ਸੀ, ਇਹ ਸਾਰੇ ਜਣੇ ਜੋ ਇੱਕ ਰੈਸਟੋਰੈਂਟ ਵਿੱਚ ਕੰਮ ਕਰਦੇ ਸਨ। ਉਹ ਰੈਸਟੋਰੈਂਟ ਦੇ ਇੱਕ ਕਮਰੇ ਵਿੱਚ ਸੁੱਤੇ ਪਏ ਸਨ ਜਿਨਾਂ ਨੇ ਬਰਫੀਲੇ ਤੂਫਾਨ ਕਾਰਨ ਸਾਰੀਆਂ ਤਾਕੀਆਂ ਬਾਰੀਆਂ ਬੰਦ ਕਰ ਲਈਆਂ ਅਤੇ ਅੰਦਰ ਚੱਲ ਰਹੇ ਹੀਟਰਾਂ ਦੀ ਗੈਸ ਚੜਣ ਕਾਰਨ ਵਾਪਰੇ ਇਸ ਦਰਦਨਾਕ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਰਵਿੰਦਰ ਸਿੰਘ ਅਤੇ ਉਸ ਪਤਨੀ ਗੁਰਵਿੰਦਰ ਕੌਰ ਸਾਮਲ ਸਨ। ਇਸ ਮੌਕੇ ਪਰਿਵਾਰਿਕ ਮੈਂਬਰਾਂ ਵੱਲੋਂ ਸਰਕਾਰ ਕੋਲੋਂ ਮਿਰਤਕਾਂ ਦੀਆਂ ਲਾਸਾਂ ਨੂੰ ਪੰਜਾਬ ਲੈ ਕੇ ਆਉਣ ਦੀ ਮੰਗ ਕੀਤੀ ਹੈ। ਇਸ ਦਰਦਨਾਕ ਹਾਦਸੇ ਕਾਰਨ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਬਹੁਤ ਹੀ ਸਦਮੇ ਵਿੱਚ ਹਨ।