ਸੀਟੂ ਵੱਲੋਂ ਜਿਮਨੀ ਚੋਣਾਂ ਦੌਰਾਨ ਬਰਨਾਲਾ ਵਿਖੇ ਪੋਲ ਖੋਲ੍ਹ ਰੈਲੀ 8 ਨਵੰਬਰ ਨੂੰ – ਚੰਦਰ ਸ਼ੇਖਰ 

Share and Enjoy !

Shares
ਧਨੌਲਾ ਮੰਡੀ  (ਜਗਸੀਰ ਸਿੰਘ) : ਸੀਟੂ ਵੱਲੋਂ 8 ਨਵੰਬਰ ਨੂੰ ਬਰਨਾਲੇ ਪੰਜਾਬ ਸਰਕਾਰ ਖਿਲਾਫ ਪੋਲ ਖੋਲ ਰੈਲੀ ਕੀਤੀ ਜਾਵੇਗੀ ਇਸ ਸਬੰਧੀ ਸਵੇਰੇ 11 ਵਜੇ ਰੇਲਵੇ ਸਟੇਸ਼ਨ ਗਰਾਊਂਡ ਚ ਇਕੱਠੇ ਹੋ ਕੇ ਰੈਲੀ ਕਰਨ ਉਪਰੰਤ ਐਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਤੱਕ ਮਾਰਚ ਕਰਕੇ ਕਿਰਤੀ/ ਮਜ਼ਦੂਰਾਂ ਦੇ ਪੱਖ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਹੱਲ ਕਰਨ ਲਈ ਮੰਗ ਪੱਤਰ ਸੌਂਪਿਆ ਜਾਵੇਗਾ ਇਹ ਫੈਸਲਾ ਅੱਜ ਇਥੇ ਸੀਟੂ ਨਾਲ ਸੰਬੰਧਿਤ ਯੂਨੀਅਨਾਂ ਦੇ ਸਰਗਰਮ ਵਰਕਰਾਂ ਦੀ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਨੂੰ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਦੇ ਸੂਬਾਈ ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ ,ਸੀਟੂ ਦੇ ਸੂਬਾ ਅਹੁਦੇਦਾਰਾਂ ਅਤੇ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨਜ਼ ਪੰਜਾਬ ਦੇ ਪ੍ਰਧਾਨ ਸਾਥੀ ਦਲਜੀਤ ਗੋਰਾ ਨੇ ਮੁਖ ਤੌਰ ਤੇ ਸੰਬੋਧਨ ਕੀਤਾ। ਇਨ੍ਹਾਂ ਤੋਂ ਇਲਾਵਾ ਸੀਟੂ ਦੇ ਸੂਬਾ ਸਕੱਤਰ ਸਾਥੀ ਸ਼ੇਰ ਸਿੰਘ ਫਰਵਾਹੀ, ਸੀਟੂ ਦੇ ਸੂਬਾ ਕਮੇਟੀ ਮੈਂਬਰ ਸਾਥੀ ਮਾਨ ਸਿੰਘ ਗੁਰਮ ਅਤੇ ਸਾਥੀ ਜੀਤ ਸਿੰਘ ਪੱਖੋ, ਨਿਰਮਲ ਸਿੰਘ ਝਲੂਰ ਰਾਣੀ ਚੀਮਾ, ਹਰਪਾਲ ਕੌਰ ਵਧਾਤੇ ,ਗੁਰਜੀਤ ਕੌਰ ਚੁਹਾਨਕੇ , ਗੁਰਮੇਲ ਕੌਰ ਤਾਜੋਕੇ, ਇੰਦਰਜੀਤ ਕੌਰ ਗੁਰਸੇਵਕ ਨਗਰ, ਮਘਰ ਸਿੰਘ ,ਸੌਦਾਗਰ ਸਿੰਘ ਉਪਲੀ ,ਹਰਬੰਸ ਸਿੰਘ, ਜੱਗਾ ਸਿੰਘ ਕੱਟੂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਸਮੇਂ ਕਰਮਜੀਤ ਕੌਰ ਜਲੂਰ ਦਰਸ਼ਨ ਸਿੰਘ ਟੱਲੇਵਾਲ, ਅਮਰਜੀਤ ਕੌਰ, ਮਨਪ੍ਰੀਤ ਕੌਰ, ਸ਼ੇਰ ਖਾਂ ਚੀਮਾ ਵਗੈਰਾ ਵੀ ਹਾਜ਼ਰ ਸਨ।
 ਸੀਟੂ ਆਗੂਆਂ ਨੇ ਬੋਲਦਿਆਂ ਕਿਹਾ ਕਿ 11 ਸਾਲਾਂ ਤੋਂ ਕੇਂਦਰੀ ਸਰਕਾਰ ਦੇ ਰੂਪ ਚ ਬੀਜੇਪੀ (ਮੋਦੀ) ਸਰਕਾਰ ਅਤੇ ਢਾਈ ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਕੰਮ ਕਰ ਰਹੀ ਹੈ ਅਤੇ ਦੋਵਾਂ ਹੀ ਪਾਰਟੀਆਂ ਦੇ ਉਮੀਦਵਾਰ ਬਰਨਾਲਾ ਸਮੇਤ ਪੰਜਾਬ ਦੀਆਂ ਚਾਰੋਂ ਖਾਲੀ ਅਸੈਂਬਲੀ ਸੀਟਾਂ ਲਈ ਚੋਣਾਂ ਲੜ ਰਹੇ ਹਨ ਪਰ ਉਹਨਾਂ ਦੇ ਉਮੀਦਵਾਰਾਂ ਕੋਲ ਅਤੇ ਨਾਂ ਹੀ ਸਰਕਾਰਾਂ ਦੇ ਅਹਿਲਕਾਰਾਂ ਕੋਲ ਮਜ਼ਦੂਰਾਂ, ਕੱਚੇ ਠੇਕਾ ਭਰਤੀ ਜਾਂ ਮਿਡ ਡੇ ਮੀਲ, ਆਂਗਣਵਾੜੀ ਆਸ਼ਾ ਵਰਕਰਾਂ ਸਮੇਤ ਮਜ਼ਦੂਰ ਜਮਾਤ ਦੀ ਭਲਾਈ ਲਈ ਕੀਤੇ ਕੰਮਾਂ ਨੂੰ ਦੱਸਣ ਲਈ ਕੁਝ ਵੀ ਨਹੀਂ ਹੈ, ਮਹਿੰਗਾਈ, ਬੇਰੁਜ਼ਗਾਰੀ, ਪੜ੍ਹਾਈ, ਇਲਾਜ ਖਰਚੇ ਵਧ ਰਹੇ ਹਨ ਪਰ ਦਿਹਾੜੀ ਤੇ ਤਨਖਾਹ ਵਿੱਚ ਕੋਈ ਵਾਧਾ ਨਹੀਂ ਕੀਤਾ ਜਾ ਰਿਹਾ ਤੇ ਕੰਮ ਦੇ ਘੰਟੇ ਵਧਾਏ ਜਾ ਰਹੇ ਹਨ,ਦੂਜੇ ਪਾਸੇ ਕਾਰਪੋਰੇਟ ਕੰਪਨੀਆਂ ਦੇ ਮਾਲਕਾਂ ਨੂੰ ਮਨਚਾਹੀਆਂ ਸਹੂਲਤਾਂ ਨਾਲ ਨਿਵਾਜਿਆ ਜਾ ਰਿਹਾ ਹੈ ।

About Post Author

Share and Enjoy !

Shares

Leave a Reply

Your email address will not be published. Required fields are marked *