ਸਿਟੀ ਹਾਰਟ ਸਕੂਲ ਦੇ ਪਿ੍ੰਸੀਪਲ ਮੈਡਮ ਰਜਨੀ ਸ਼ਰਮਾ  ਮੋਸਟ ਇਨਸਪਾਇਰਿੰਗ ਲੀਡਰ ਆਫ ਦੀ ਈਅਰ ਐਵਾਰਡ ਨਾਲ  ਸਨਮਾਨਿਤ। * ਸਕਿੱਲ ਸ਼ੇਅਰ ਇੰਡੀਆ ਲੁਧਿਆਣੇ ਵੱਲੋਂ ਕਰਵਾਏ ਗਏ ਐਜੂਕੇਸ਼ਨ ਐਕਸੀਲੈਂਸ ਅਵਾਰਡ-2024 ਦੇ ਪੋ੍ਗਰਾਮ ਦੌਰਾਨ ਕੀਤਾ ਸਨਮਾਨਿਤ। 

Share and Enjoy !

Shares
ਮਮਦੋਟ ( ਜੋਗਿੰਦਰ  ਸਿੰਘ  ਭੋਲਾ ): ਇਲਾਕੇ ਦੀ ਨਾਮਵਰ ਸੰਸਥਾ ਸਿਟੀ ਹਾਰਟ ਸੀਨੀਅਰ ਸੰਕੈਡਰੀ ਸਕੂਲ ਮਮਦੋਟ  ਸਿੱਖਿਆ ਦੇ ਖੇਤਰ ਵਿੱਚ ਪਿਛਲੇ 28 ਸਾਲਾਂ ਤੋਂ ਆਪਣੀ ਵਿਸ਼ੇਸ਼ ਭੂਮਿਕਾ ਨਿਭਾ ਰਿਹਾ ਹੈ। ਸਕੂਲ ਦੇ  ਵਿਦਿਆਰਥੀ ਅਤੇ ਅਧਿਆਪਕ ਵਰਗ  ਹਰੇਕ ਖੇਤਰ ਵਿੱਚ ਆਪਣੇ ਇਲਾਕੇ ਵਿੱਚੋਂ ਸਭ ਤੋਂ ਮੋਹਰੀ ਰਹਿੰਦੇ ਹਨ। ਸਕੂਲ  ਦੇ ਪਿ੍ੰਸੀਪਲ  ਮੈਡਮ ਰਜਨੀ ਸ਼ਰਮਾ ਦੀ ਅਗਵਾਈ  ਹੇਠ  ਸਿੱਖਿਆ ਦੇ ਖੇਤਰ ਵਿੱਚ  ਸਰਹੱਦੀ  ਇਲਾਕੇ ਨੂੰ ਬਹੁਤ ਵੱਡੀ ਦੇਣ ਹੈ ਅਤੇ  ਉਹਨਾਂ ਦਾ ਸੁਪਨਾਂ ਹੈ,  ਕਿ ਇਲਾਕੇ ਦਾ ਕੋਈ ਵੀ ਬੱਚਾ ਸਿੱਖਿਆ  ਪ੍ਰਾਪਤ ਕਰਨ ਤੋਂ ਵਾਝਾ ਨਾ ਰਹੇ, ਇਸ ਲਈ ਉਹ ਹਮੇਸ਼ਾਂ ਬੱਚਿਆਂ ਨੂੰ ਪੜ੍ਹਾਈ ਵਿੱਚ ਆਪਣਾ  ਨਾਂ ਅਤੇ  ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਸਿਟੀ ਹਾਰਟ ਸਕੂਲ ਨੇ ਹਰ ਖੇਤਰ ਵਿੱਚ ਮੱਲਾ ਮਾਰੀਆ ਤੇ ਕਈ ਐਵਾਰਡ  ਹਾਸਲ ਕੀਤੇ ,ਇਸੇ ਤਹਿਤ  ਕਲਕੱਤਾ ਵਿਖੇ  30 ਵੀਂ ਨੈਸ਼ਨਲ ਐਨੂਅਲ ਕਾਨਫਰੰਸ ਆਫ ਸਾਹੋਦਿਆ ਸਕੂਲ ਕੰਪਲੈਕਸ-2024 ਦੇ ਪ੍ਰੋਗਰਾਮ ਦੌਰਾਨ  ਸਕੂਲ ਦੇ ਪ੍ਰਿੰਸੀਪਲ ਮੈਡਮ ਰਜਨੀ ਸ਼ਰਮਾ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ ਅਤੇ  ਹੁਣ ਲੁਧਿਆਣਾ  ਦੇ ਹੋਟਲ  ਪਾਰਕ ਪਲਾਜਾ ਵਿਖੇ   ਸਕਿੱਲ ਸ਼ੇਅਰ ਇੰਡੀਆ ਵੱਲੋਂ ਕਰਵਾਏ ਗਏ ਐਜੂਕੇਸ਼ਨ ਐਕਸੀਲੈਂਸ ਅਵਾਰਡ-2024 ਦੇ ਪ੍ਰੋਗਰਾਮ  ਦੌਰਾਨ ਪਿ੍ੰਸੀਪਲ ਮੈਡਮ ਰਜਨੀ ਸ਼ਰਮਾ ਨੂੰ ਮੋਸਟ ਇਨਸਪਾਇਰਿੰਗ ਲੀਡਰ ਆਫ ਦੀ ਈਅਰ ਐਵਾਰਡ ਨਾਲ  ਸਨਮਾਨਿਤ ਕੀਤਾ ਗਿਆ। ਸਕੂਲ ਪਹੁੰਚਣ ਤੇ ਸਕੂਲ ਦੇ ਸਟਾਫ ਤੇ ਪ੍ਰਬੰਧਕਾ  ਵੱਲੋਂ ਮੈਡਮ ਰਜਨੀ ਸ਼ਰਮਾਂ ਜੀ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆ ਮੈਡਮ ਰਜਨੀ ਸ਼ਰਮਾ ਨੇ ਕਿਹਾ ਇਸ ਉਪਲੱਬਧੀਆ ਲਈ ਸਕੂਲ ਦੇ ਸਮੂਹ ਸਟਾਫ ਤੇ ਵਿਦਿਆਰਥੀਆ  ਨੇ ਬਹੁਤ ਮਿਹਨਤ ਕੀਤੀ ਹੈ ।

About Post Author

Share and Enjoy !

Shares

Leave a Reply

Your email address will not be published. Required fields are marked *