(ਕੌਸ਼ਲ ਮੱਲ੍ਹਾ) ਹਠੂਰ। ਭਾਰਤ ਜੋੜੋ ਯਾਤਰਾ ਨੂੰ ਹੋਰ ਮਜਬੂਤ ਕਰਨ ਲਈ ਅੱਜ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਦੀ ਅਗਵਾਈ ਹੇਠ ਹਲਕੇ ਦੇ ਪਿੰਡ ਬੁਰਜ ਕੁਲਾਲਾ,ਹਠੂਰ,ਚਕਰ,ਲੱਖਾ,ਕਮਾਲਪੁਰਾ,ਲੰਮੇ ਆਦਿ ਪਿੰਡਾ ਦੇ ਵਰਕਰਾ ਨਾਲ ਮੀਟਿੰਗਾ ਕੀਤੀਆ ਗਈਆ।ਇਸ ਮੌਕੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਨੇ ਕਿਹਾ ਕਿ ਇੰਡੀਆ ਕਾਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਆਉਣ ਵਾਲੇ ਦਿਨਾ ਵਿਚ ਪੰਜਾਬ ਦੇ ਵੱਖ-ਵੱਖ ਸਹਿਰਾ ਅਤੇ ਕਸਬਿਆ ਵਿਚ ਭਾਰਤ ਜੋੜੋ ਯਾਤਰਾ ਲੈ ਕੇ ਆ ਰਹੇ ਹਨ।ਇਹ ਯਾਤਰਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਪੰਜਾਬ ਲਈ ਰਵਾਨਾ ਹੋਵੇਗੀ।ਉਨ੍ਹਾ ਦੇ ਕੀਮਤੀ ਵਿਚਾਰ ਸੁਣਨ ਲਈ ਪਿੰਡਾ ਅਤੇ ਸਹਿਰਾ ਦੇ ਵਰਕਰ ਕਾਫਲੇ ਦੇ ਰੂਪ ਵਿਚ ਲੁਧਿਆਣਾ ਪਹੁੰਚਣ ਤਾਂ ਜੋ ਪੰਜਾਬ ਦੀ ਆਪ ਸਰਕਾਰ ਕੁਝ ਸੋਚਣ ਲਈ ਮਜਬੂਰ ਹੋ ਜਾਵੇ।ਉਨ੍ਹਾ ਕਿਹਾ ਕਿ ਇਸ ਯਾਤਰਾ ਦੀ ਪੰਜਾਬ ਪਹੁੰਚਣ ਦੀ ਤਰੀਕ ਜਲਦੀ ਸੂਬਾ ਵਾਸੀਆ ਨੂੰ ਦਿੱਤੀ ਜਾਵੇਗੀ।ਇਸ ਮੌਕੇ ਯੂਥ ਆਗੂ ਅਮਨਪ੍ਰੀਤ ਸਿੰਘ ਫਰਵਾਹਾ ਅਤੇ ਇਕਾਈ ਪ੍ਰਧਾਨ ਰਣਜੋਧ ਸਿੰਘ ਜੋਧਾ ਨੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾ ਨਾਲ ਆਏ ਆਗੂਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਬਲਾਕ ਜਗਰਾਉ (ਦਿਹਾਤੀ) ਦੇ ਪ੍ਰਧਾਨ ਨਵਦੀਪ ਸਿੰਘ ਗਰੇਵਾਲ,ਸਰਪੰਚ ਸਰਬਜੀਤ ਸਿੰਘ ਸੇਰਪੁਰ ਕਲਾਂ,ਪੰਚ ਦਰਸ਼ਨ ਸਿੰਘ,ਪੰਚ ਜੋਧਾ ਸਿੰਘ,ਪੰਚ ਅਮਨਪ੍ਰੀਤ ਸਿੰਘ,ਸਾਬਕਾ ਪੰਚ ਪਰਮਲ ਸਿੰਘ,ਸਾਬਕਾ ਪੰਚ ਮੁਖਤਿਆਰ ਸਿੰਘ ਖਾਲਸਾ,ਕਲੱਬ ਪ੍ਰਧਾਨ ਜਸਕਮਲਪ੍ਰੀਤ ਸਿੰਘ,ਨਿੱਪਾ ਹਠੂਰ,ਸੇਰ ਸਿੰਘ,ਬਹਾਦਰ ਸਿੰਘ,ਸੇਵਕ ਸਿੰਘ,ਜਗਜੀਤ ਸਿੰਘ,ਕਪੂਰ ਸਿੰਘ,ਕਾਬਲ ਸਿੰਘ,ਛਿੰਦਾ ਸਿੰਘ,ਗੁਰਪਾਲ ਸਿੰਘ ਆਦਿ ਹਾਜ਼ਰ ਸਨ।