ਸਰਦੂਲਗੜ੍ਹ : ਸ਼੍ਰੀ ਸ਼ਿਆਮ ਪ੍ਰੇਮੀ ਇਹ ਜਾਣ ਕੇ ਬਹੁਤ ਖੁਸ਼ ਹੋਣਗੇ ਕਿ ਸ਼੍ਰੀ ਖਾਟੂ ਸ਼ਿਆਮ ਜੀ ਦਾ ਜਨਮ ਦਿਹਾੜਾ ਸ਼੍ਰੀ ਸ਼ਿਆਮ ਬਗੀਚੀ ਧਾਮ, ਸਿਰਸਾ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ । ਜਿਸ ਦਾ ਆਯੋਜਨ ਮਿਤੀ 12/11/2024 ਦਿਨ ਮੰਗਲਵਾਰ ਨੂੰ ਰਾਤ 8.00 ਵਜੇ ਤੋਂ 12.30 ਵਜੇ ਤੱਕ ਕੀਤਾ ਜਾਵੇਗਾ, ਜਿਸ ਲਈ ਰੋੜਕੀ ਚੌਂਕ ਸਰਦੂਲਗੜ੍ਹ ਤੋਂ ਸ਼ਿਆਮ ਬਗੀਚੀ ਧਾਮ ਸਿਰਸਾ ਜਾਣ ਲਈ ਮੁਫਤ ਬੱਸ ਦਾ ਪ੍ਰਬੰਧ ਸੇਵਾਦਾਰਾਂ ਵੱਲੋਂ ਕੀਤਾ ਗਿਆ ਹੈ, ਜੋ 12/11/2024 ਨੂੰ ਠੀਕ ਸ਼ਾਮ 7.00 ਵਜੇ ਰੋੜਕੀ ਚੌਂਕ ਤੋਂ ਰਵਾਨਾ ਹੋਵੇਗੀ ਇਸ ਦੀ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਕੇਵਲ ਬਾਂਸਲ,ਮੇਘ ਰਾਜ ਮੰਗਲਾ,ਤਰਸੇਮ ਜਟਾਣਾ,ਸੰਜੀਵ ਕੁਮਾਰ ਸਿੰਗਲਾ,ਰਾਧੇ ਕ੍ਰਿਸ਼ਨ ਸੈਕਟਰੀ,ਅਸ਼ੋਕ ਬਰੇਟਾ,ਮੋਹਿਤ ਗਰਗ ਪ੍ਰਦੀਪ ਗਰਗ, ਜੈਦੇਵ ਅਗਰਵਾਲ ਤੇ ਭੂਸ਼ਣ ਗਰਗ ਹੋਰਾਂ ਨੇ ਦੱਸਿਆ ਕਿ ਸੋ ਸਾਰੇ ਸ਼੍ਰੀ ਸ਼ਿਆਮ ਭਜਨ ਗੁਣ ਗਾਨ ਕਰਨ ਲਈ ਫ਼ਰੀਦਾਬਾਦ ਤੋ ਕੋਮਲ ਚੋਪੜਾ ਤੇ ਜਤਿਨ ਜਿੰਦਲ ਵਿਸੇਸ਼ ਤੌਰ ਤੇ ਪਹੁੰਚ ਰਹੇ ਹਨ ।