ਪਟਿਆਲਾ : ਜਾਗਦੇ ਰਹੋ ਯੂਥ ਕਲੱਬ ਬਿਸਨਗੜ੍ਹ ਸੰਬੰਧਿਤ ਨਹਿਰੂ ਯੁਵਾ ਕੇਂਦਰ ਪਟਿਆਲਾ (ਭਾਰਤ ਸਰਕਾਰ) ਨੇ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਨ ਤੇ ਰਾਸਟਰੀ ਯੂਥ ਡੇ ਮੌਕੇ ਪਿੰਡ ਬਿਸਨਗੜ੍ਹ ਵਿਖੇ,ਖੂਨਦਾਨ ਕੈਂਪ ਲਗਾਇਆ ਗਿਆ।ਖੂਨਦਾਨ ਕੈਂਪ ਦਾ ਰਸਮੀਂ ਉਦਘਾਟਨ ਪ੍ਰਿਤਪਾਲ ਸਿੰਘ ਪਾਲੀ ਸਨੌਰ ਨੇ 50ਵੀਂ ਵਾਰ ਖੂਨਦਾਨ ਕਰਕੇ ਕੀਤਾ।ਇਹ ਖੂਨਦਾਨ ਕੈਂਪ ਪ੍ਰਿਤਪਾਲ ਸਿੰਘ ਪਾਲੀ ਸਨੌਰ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ।ਖੂਨਦਾਨ ਕੈਂਪ ਵਿੱਚ ਸੰਜੀਵ ਕੁਮਾਰ ਜੁਲਕਾਂ,ਲਖਵੀਰ ਸਿੰਘ,ਕੁਲਵੰਤ ਸਿੰਘ,ਰਾਮ ਲਾਲ,ਅਤੇ ਹਰਮੀਤ ਸਿੰਘ ਬਿਸਨਗੜ੍ਹ ਨੇ ਖੂਨਦਾਨ ਕੀਤਾ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾਂ ਨੇ ਸਿਰਕਤ ਕੀਤੀ।ਵਿਸੇਸ਼ ਮਹਿਮਾਨ ਦੇ ਤੌਰ ਨਹਿਰੂ ਯੁਵਾ ਕੇਂਦਰ ਪਟਿਆਲਾ ਤੋ ਮੈਡਮ ਅਮਰਜੀਤ ਕੌਰ ਲੇਖਾਕਾਰ ਅਤੇ ਮੈਡਮ ਰਮਨਾ ਕੁਮਾਰ ਜਿਲਾ ਯੂਥ ਅਫਸਰ ਸਨ।ਇਸ ਮੌਕੇ ਹਰਿੰਦਰਪਾਲ ਸਿੰਘ ਚੰਦੂਮਿਜਰਾਂ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਮੌਕੇ ਖੂਨਦਾਨ ਕੈਂਪ ਲਗਾਉਣਾ ਸਲਾਘਾਯੋਗ ਕਾਰਜ ਹੈ।ਖੂਨਦਾਨ ਮਹਾਂਦਾਨ ਹੈ,ਜੋ ਕਿ ਹਰੇਕ ਤੰਦਰੁਸਤ ਇਨਸਾਨ ਨੂੰ ਹਰ ਤਿੰਨ ਮਹੀਨੇ ਬਾਅਦ ਦਾਨ ਕਰਨਾ ਚਾਹੀਦਾ ਹੈ।ਖੂਨ ਇਕ ਅਜਿਹਾ ਤਰਲ ਪਦਾਰਥ ਹੈ,ਜਿਸ ਨੂੰ ਕਿਸੇ ਫੈਕਟਰੀ ਵਿਚ ਤਿਆਰ ਨਹੀਂ ਕੀਤਾ ਜਾ ਸਕਦਾ,ਇਹ ਸਿਰਫ ਮਨੁੱਖੀ ਸਰੀਰ ਅੰਦਰ ਕੁਦਰਤੀ ਰੂਪ ਵਿੱਚ ਤਿਆਰ ਹੁੰਦਾ ਹੈ।ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਵਜੋਂ ਰੀਅਲ ਜੂਸ,ਦੁੱਧ,ਕੇਲੇ,ਬਿਸਲੇਰੀ ਪਾਣੀ,ਬਿਸਕੁਟ,ਅਤੇ ਨਮਕੀਨ ਦਿੱਤੀ ਗਈ।ਕਲੱਬ ਵੱਲੋਂ ਸਮੂਹ ਖੂਨਦਾਨੀਆਂ ਨੂੰ ਮੱਗ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਲਖਮੀਰ ਸਿੰਘ ਸਲੋਟ,ਦੀਦਾਰ ਸਿੰਘ ਭੰਗੂ ਬੋਸਰ,ਸੰਜੀਵ ਕੁਮਾਰ ਸਨੌਰ,ਅਮਰਜੀਤ ਸਿੰਘ ਭਾਂਖਰ,ਲਖਵਿੰਦਰ ਸਿੰਘ ਬਡਲਾ,ਹੈਪੀ ਜੁਲਕਾਂ,ਤੇਜਿੰਦਰ ਸਿੰਘ ਮੰਡੌਰ,ਹਰਸਿਤਾ ਸਰਮਾਂ,ਰਾਜੇਸ਼ ਸਰਮਾਂ ਰਾਮਟੱਟਵਾਲੀ,ਰਾਜੇਸ ਸਰਮਾਂ ਯੂ.ਐੱਸ.ਏ,ਹਰਕ੍ਰਿਸ਼ਨ ਸਿੰਘ ਸੁਰਜੀਤ,ਕਰਮਵੀਰ ਸਿੰਘ ਰਾਣਾ,ਪ੍ਰਗਟ ਸਿੰਘ ਵਜੀਦਪੁਰ,ਹਰਜੋਤ ਸਿੰਘ,ਕਸਪਾਲ ਸਿੰਘ ਨੰਬਰਦਾਰ,ਜਸਵੀਰ ਸਿੰਘ ਪੰਚ,ਭਜਨ ਕੌਰ ਪੰਚ,ਅਤੇ ਨਰਿੰਦਰ ਧੀਮਾਨ ਹਾਜ਼ਰ ਸੀ।