ਲੌਂਗੋਵਾਲ( ਜਗਸੀਰ ਸਿੰਘ):ਇਲੈਕਟ੍ਰਾਨਿਕਸ ਅਤੇ ਕਮਿਊਨਿਕੇਸ਼ਨ ਵਿਭਾਗ, ਸਲਾਈਟ ਵਿਚ ਐਨ ਆਈ.ਟੀ.ਟੀ.ਆਰ.ਚੰਡੀਗੜ੍ਹ ਨਾਲ ਸਾਂਝਾ ਪ੍ਰੋਗਰਾਮ ਵੀ ਐਲ ਐੱਸ ਆਈ ਵਿਸ਼ੇਸ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ ਹੋਇਆ।ਸੰਸਥਾ ਦੇ ਨਿਰਦੇਸ਼ਕ ਡਾਕਟਰ ਮਨੀ ਕਾਂਤ ਪਾਸਵਾਨ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਜਦੋ ਕਿ ਡਾਕਟਰ ਏ.ਐਸ.ਸਾਹੀ ਡੀਨ ਅਕਾਦਮਿਕ ਦੀ ਅਗਵਾਈ ਅਤੇ ਵਿਭਾਗੀ ਮੁਖੀ ਡਾਕਟਰ ਅਜੈ ਪਾਲ ਸਿੰਘ ਦੇ ਜੀ ਆਇਆ ਸ਼ੁਰੂਆਤੀ ਸ਼ਬਦਾਂ ਨਾਲ ਪ੍ਰੋਗਰਾਮ ਦਾ ਅਗਾਜ ਹੋਇਆ। ਸਲਾਈਟ ਵੱਲੋ ਪ੍ਰੋਗਰਾਮ ਦੇ ਕਨਵੀਨਰ ਡਾਕਟਰ ਜਗਪਾਲ ਸਿੰਘ ਉਭੀ ਅਤੇ ਕੋ ਕਨਵੀਨਰ ਡਾਕਟਰ ਸਰਬਜੀਤ ਸਿੰਘ ਜਦੋ ਕਿ ਐੱਨ ਆਈ ਟੀ ਟੀ ਆਰ ਚੰਡੀਗੜ੍ਹ ਵੱਲੋ ਕੋ ਕਨਵੀਨਰ ਡਾਕਟਰ ਬਲਵਿੰਦਰ ਸਿੰਘ ਅਤੇ ਕਨਵੀਨਰ ਡਾਕਟਰ ਐੱਸ.ਐੱਸ ਗਿੱਲ ਵੱਲੋਂ ਸਾਂਝੇ ਤੌਰ ਤੇ ਆਯੋਜਨ ਕੀਤਾ ਜਾ ਰਿਹਾ ਹੈ। ਨਿਰਦੇਸ਼ਕ ਡਾਕਟਰ ਮਨੀ ਕਾਂਤ ਪਾਸਵਾਨ ਵੱਲੋ ਆਪਣੇ ਸੰਬੋਧਨ ਵਿਚ ਅਜਿਹੇ ਪ੍ਰੋਗਰਾਮਾਂ ਦੀ ਮਹੱਤਤਾ ਵਾਰੇ ਬੋਲਦਿਆਂ ਅਧਿਆਪਨ ਵਿਚ ਇਸ ਰਾਹੀਂ ਗੁਣਵਤਾ ਅਤੇ ਸੰਸਥਾਵਾਂ ਦੇ ਆਪਸੀ ਤਾਲਮੇਲ ਰਾਹੀਂ ਤਕਨਾਲੋਜੀ ਵੱਲ ਵਧਦੇ ਕ੍ਰਾਂਤੀਕਾਰੀ ਕਦਮ ਦੱਸਿਆ। ਇਸ ਮੌਕੇ ਡਾਕਟਰ ਏ. ਐੱਸ.ਸਾਹੀ, ਡਾਕਟਰ ਅਜੇ ਪਾਲ ਸਿੰਘ ਨੇ ਵੀ ਸੰਬੋਧਨ ਕੀਤਾ ਜਦੋ ਕਿ ਡਾਕਟਰ ਸਰਬਜੀਤ ਸਿੰਘ ਨੇ ਮੰਚ ਸੰਚਾਲਨ ਕੀਤਾ।ਇਸ ਮੌਕੇ ਡਾਕਟਰ ਦਲੀਪ ਕੁਮਾਰ, ਡਾਕਟਰ ਏ.ਪੀ ਸਿੰਘ,ਡਾਕਟਰ ਅਨੁਪਮਾ ਮਰਵਾਹਾ,ਡਾਕਟਰ ਪੰਕਜ ਦਾਸ, ਇੰਜ: ਕੁਲਦੀਪ ਸਿੰਘ, ਇੰਜ: ਵਿਵੇਕ ਹਰਸ਼ੇ,ਡਾਕਟਰ ਪ੍ਰਤੀਭਾ ਤਿਆਗੀ, ਡਾਕਟਰ ਗੁਰਜਿੰਦਰ ਕੌਰ, ਗੁਰਮੀਤ ਸਿੰਘ, ਵਿਜੈ ਪਰਾਸਰ, ਗੁਰਮੀਤ ਕੌਰ,ਪ੍ਰਤੀਭਾ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਾਗਰਥੀ, ਖੋਜਾਂਰਥੀ ਅਤੇ ਵਿਦਿਆਰਥੀ ਹਾਜ਼ਰ ਸਨ।