ਸਰਪੰਚ ਜਗਦੀਪ ਸਿੰਘ ਬਾਸੀ ਅਤੇ ਸਮੂਹ ਪੰਚਾਇਤ ਨੇ ਸੈਂਟਰ ਪੁੜੈਣ ਦੇ ਜਿਲ੍ਹਾ ਪੱਧਰੀ ਖੇਡਾਂ ਵਿੱਚੋਂ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ

Share and Enjoy !

Shares


– ਖੇਡਾਂ ਸਾਡੇ ਸਮਾਜ ਲਈ ਬਹੁਤ ਜਰੂਰੀ ਹਨ: ਸਰਪੰਚ ਜਗਦੀਪ ਸਿੰਘ ਬਾਸੀ
(ਮਨੀ ਰਸੂਲਪੁਰੀ) ਭੂੰਦੜੀ/ਜਗਰਾਉਂ। ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸੈਂਟਰ ਸਕੂਲ ਪੁੜੈਣ ਵਿੱਚ ਬਾਲ ਦਿਵਸ ਉੱਪਰ 38“ ਸ਼੍ਰੀਮਤੀ ਸੁਖਦੀਪ ਕੌਰ ਜੀ ਦੀ ਅਗਵਾਈ ਵਿੱਚ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ ਇਸ ਪ੍ਰੋਗਰਾਮ ਵਿੱਚ ਸਰਪੰਚ ਸਰਦਾਰ ਜਗਦੀਪ ਸਿੰਘ ਬਾਸੀ ਅਤੇ ਸਮੂਹ ਪੰਚਾਇਤ ਪੁੜੈਣ ਨੇ ਸੈਂਟਰ ਪੁੜੈਣ ਦੇ ਜਿਲਾ ਪੱਧਰੀ ਖੇਡਾਂ ਵਿੱਚੋਂ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਸਰਪੰਚ ਸਿੰਘ ਜਗਦੀਪ ਸਿੰਘ ਬਾਸੀ ਜੀ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਖੇਡਾਂ ਸਾਡੇ ਸਮਾਜ ਲਈ ਬਹੁਤ ਜਰੂਰੀ ਹਨ ਅਤੇ ਖੇਡਾਂ ਇੱਕ ਨਰੋਆ ਸਮਾਜ ਬਣਾਉਣ ਵਿੱਚ ਮਦਦ ਕਰਦੀਆਂ ਹਨ ਉਹਨਾਂ ਨੇ ਕਿਹਾ ਕਿ ਉਹ ਅੱਗੋਂ ਵੀ ਖੇਡਾਂ ਅਤੇ ਪੜ੍ਹਾਈ ਵਿੱਚੋਂ ਅੱਵਲ ਰਹਿਣ ਵਾਲੇ ਬੱਚਿਆਂ ਦੀ ਮਦਦ ਕਰਦੇ ਰਹਿਣਗੇ ਸੈਂਟਰ ਇੰਚਾਰਜ ਸਰਦਾਰ ਸਤਵੀਰ ਸਿੰਘ ਮੁੱਲਾਂਪੁਰ ਨੇ ਸਮੂਹ ਪੰਚਾਇਤ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਦਾ ਧੰਨਵਾਦ ਕੀਤਾ। ਸੈਂਟਰ ਪੁੜੈਣ ਨੇ ਜ਼ਿਲਾ ਪੱਧਰੀ ਖੇਡਾਂ ਵਿੱਚ ਸਰਕਲ ਕਬੱਡੀ ਵਿੱਚੋਂ ਚੌਥਾ ਸਥਾਨ ਹਾਸਿਲ ਕੀਤਾ ਅਤੇ ਰਵੀ ਕੁਮਾਰ ਨੇ ਲੰਬੀ ਛਾਲ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਜਾਨਸਾਰ ਗੋਲਾ ਸੁੱਟਣ ਵਿੱਚ ਤੀਜਾ ਸਥਾਨ ਗੁਰਸ਼ਰਨ ਸਿੰਘ 600 ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਭਦੀਪ ਕੌਰ ਕਰਾਟੇ ਵਿੱਚੋਂ ਪਹਿਲਾਂ ਸਥਾਨ ਨੈਨਾ ਕੁਮਾਰੀ ਲੰਬੀ ਛਾਲ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਇਸ ਮੌਕੇ 38“ ਸ਼੍ਰੀਮਤੀ ਸੁਖਦੀਪ ਕੌਰ ਜੀ ਸੈਂਟਰ ਇੰਚਾਰਜ ਸਰਦਾਰ ਸਤਵੀਰ ਸਿੰਘ ਮੁੱਲਾਂਪੁਰ ਹੈਡ ਟੀਚਰ ਸ਼ਮਸ਼ੇਰ ਸਿੰਘ ਹੈਡ ਟੀਚਰ ਬਲਵੀਰ ਸਿੰਘ ਬਾਸੀਆਂ ਸ਼੍ਰੀਮਤੀ ਚਰਨਜੀਤ ਕੌਰ ਮੁੱਲਾਪੁਰ ਬਲਜਿੰਦਰ ਸਿੰਘ ਕਮਲਜੀਤ ਸਿੰਘ ਸ਼੍ਰੀਮਤੀ ਕਮਲੇਸ਼ ਕੌਰ ਸ੍ਰੀਮਤੀ ਕੁਲਦੀਪ ਕੌਰ ਮੈਡਮ ਹਰਪ੍ਰੀਤ ਕੌਰ ਆਦਿ ਇਸ ਮੌਕੇ ਪੰਚ ਅੰਮ੍ਰਿਤਪਾਲ ਸਿੰਘ ਪੜੈਣ ਪੰਚ ਗੁਰਦਿਆਲ ਸਿੰਘ ਫੌਜੀ ਸੁਬੇਦਾਰ ਰਣਧੀਰ ਸਿੰਘ ਪੁੜੈਣ ਪੰਚ ਸੁਖਵਿੰਦਰ ਸਿੰਘ ਬੋਪਾਰਾਏ ਪੰਚ ਕਰਮਦੀਪ ਸਿੰਘ ਜੇਠੀ ਪੰਚ ਕਿਰਨਦੀਪ ਕੌਰ ਪੜੈਣ ਆਦਿ ਨੇ ਵੀ ਸੀਐਚਟੀ ਮੈਡਮ ਸੁਖ ਦੀਪ ਕੌਰ ਨੂੰ ਅਹੁਦਾ ਸੰਭਾਲਣ ਤੇ ਮੁਬਾਰਕਬਾਦ ਦਿੱਤੀ ਅਤੇ ਜੀ ਆਇਆ ਕਿਹਾ।

About Post Author

Share and Enjoy !

Shares

Leave a Reply

Your email address will not be published. Required fields are marked *