ਲੁਧਿਆਣਾ (ਰਾਜਿੰਦਰ ਬੱਧਣ) : ਸਤਿਗੁਰੂ ਰਵਿਦਾਸ ਧਰਮ ਸਮਾਜ (ਰਜਿ) ਸਰਧਸ ਪੰਜਾਬ ਵਲੋਂ ਇਕ ਮੀਟਿੰਗ ਅੰਬੇਦਕਰ ਭਵਨ ਜਲੰਧਰ ਬਾਈਪਾਸ ਵਿੱਖੇ ਕੀਤੀ ਗਈ ਜਿਸ ਵਿਚ 22 ਨੰਬਵਰ ਨੂੰ ਦਾਣਾ ਮੰਡੀ ਜਲੰਧਰ ਬਾਈਪਾਸ ਵਿੱਖੇ ਕਰਵਾਏ ਜਾ ਰਹੇ 9ਵੇ ਮਹਾਨ ਸੰਤ ਸੰਮੇਲਨ ਦੇ ਸੰਬੰਧੀ ਪ੍ਰਚਾਰ ਸਮੱਗਰੀ ਜਾਰੀ ਕੀਤੀ ਗਈ । ਜਾਣਕਾਰੀ ਦਿੰਦਿਆਂ ਸਰਧਸ ਪੰਜਾਬ ਦੇ ਪ੍ਰਧਾਨ ਆਨੰਦ ਕਿਸ਼ੋਰ ਨੇ ਦੱਸਿਆ ਕਿ ਇਹ ਸੰਤ ਸੰਮੇਲਨ ਦੀ ਸ਼ੁਰੂਆਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਬਾਣੀ ਜੀ ਦੇ ਜਾਪ ਨਾਲ ਹੋਵੇਗਾ । ਇਸ ਮੌਕੇ ਡੇਰਾ ਸੱਚਖੰਡ ਬੱਲਾਂ ਤੋ ਮੌਜੂਦਾ ਗੱਦੀ ਨਸ਼ੀਨ ਸ੍ਰੀ 108 ਸੰਤ ਨਿਰੰਜਨ ਦਾਸ ਜੀ ਮਹਾਰਾਜ, ਡੇਰਾ ਜਗਤ ਗਿਰੀ ਜੀ ਪਠਾਨਕੋਟ ਤੋ ਸ੍ਰੀ 108 ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ, ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ ਦੇ ਪ੍ਰਧਾਨ ਸ੍ਰੀ 108 ਸੰਤ ਕੁਲਵੰਤ ਰਾਮ ਜੀ ਭ੍ਰੋਮਜਾਰਾ ਅਤੇ ਸਮੂਹ ਰਵਿਦਾਸੀਆ ਸੰਤ ਸਮਾਜ ਵਿਸ਼ੇਸ਼ ਤੌਰ ਤੇ ਸੰਗਤਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚ ਰਹੇ ਹਨ। ਸਰਧਸ ਦੇ ਚੇਅਰਮੈਨ ਸੋਮਨਾਥ ਹੀਰ ਨੇ ਦੱਸਿਆ ਕਿ ਇਸ ਮੌਕੇ ਪ੍ਰਸਿੱਧ ਕੀਰਤਨੀ ਜੱਥਾ ਬਾਬਾ ਸਤਨਾਮ ਸਿੰਘ ਹੁਸੈਨਪੁਰੀ (ਚਿਮਟਿਆਂ ਵਾਲੇ) ਅਤੇ ਪਾਲੀ ਭਰਸਿੰਘਪੁਰੀ ਐਂਡ ਪਾਰਟੀ ਹਰਿ ਯਸ਼ ਗਾਈਨ ਕਰਨਗੇ । ਸਰਧਸ ਦੇ ਵਾਈਸ ਪ੍ਰਧਾਨ ਜਤਿੰਦਰ ਸਿੰਘ ਜਿੰਦੀ ਨੇ ਦੱਸਿਆ ਕਿ 23 ਨੰਬਵਰ ਨੂੰ ਦੇ ਸਮੂਹਿਕ ਵਿਆਹ ਸ੍ਰੀ 108 ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਡੇਰਾ ਪਠਾਨਕੋਟ ਤੋਂ ਆਪਣੇ ਪ੍ਰਵਚਨਾਂ ਰਾਹੀਂ 4 ਲਾਵਾਂ ਦੀ ਰਸਮ ਅਦਾ ਕਰਨਗੇ । ਇਸ ਸਮਾਗਮ ਵਿਚ ਵਿਸ਼ੇਸ਼ ਤੋਰ ਤੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸਖਸ਼ੀਅਤਾਂ ਪਹੁੰਚ ਰਹੀਆਂ ਹਨ ਅਤੇ ਪੰਜਾਬ ਦੇ ਵੱਖ ਵੱਖ ਜਿਲਿਆਂ ਵਿਚੋਂ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਹੁੰਮ ਹਮਾ ਕੇ ਪਹੁੰਚ ਰਹੀਆਂ ਹਨ । ਇਸ ਮੌਕੇ ਸਰਧਸ ਵਲੋਂ ਵਿਆਹੇ ਜੋੜਿਆ ਨੂੰ ਜਰੂਰਤ ਦਾ ਘਰੇਲੂ ਸਮਾਨ ਵੀ ਦਿੱਤਾ ਜਾਵੇਗਾ । ਸਰਧਸ ਪ੍ਰਧਾਨ ਅਨੰਦ ਕਿਸ਼ੋਰ ਵਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਵੀ ਇਸ ਸਮਾਗਮ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ । ਇਸ ਮੌਕੇ ਕੌਰ ਕਮੇਟੀ ਆਗੂ ਮਲਕੀਤ ਚੰਦ ਜਨਾਗਲ, ਕਸ਼ਮੀਰੀ ਲਾਲ ਸੰਧੂ, ਅਮ੍ਰਿਤਸਰਿਆ ਜਨਾਗਲ, ਸੂਰਜ ਜੈਨ, ਸ਼ਾਮ ਸੁੰਦਰ ਭਾਸਕਰ, ਅਨਿਲ ਕੁਮਾਰ ਬਿੱਟੂ, ਹੰਸ ਰਾਜ, ਚੇਅਰਮੈਨ ਸੋਮ ਨਾਥ ਹੀਰ, ਕੈਸ਼ੀਅਰ ਰਮੇਸ਼ ਸੰਧੂ, ਬਲਵਿੰਦਰ ਬਿੱਟਾ, ਜਸਬੀਰ ਬਾਲੀ, ਵਿਜੈ ਝੱਲੀ, ਗੁਰਪ੍ਰੀਤ ਲਾਲੀ, ਹਰਜਿੰਦਰ ਸੁਜਾਤਵਾਲ, ਭੁਪਿੰਦਰ ਕਾੱਕੂ, ਕਪਿਲ, ਅੰਕੁਰ ਸਰਧਸ, ਦਵਿੰਦਰ ਜੱਸੀ, ਸ਼ਮਸ਼ੇਰ ਲਾਲ, ਅਮਨੀਸ਼, ਦੀਪਕ ਸੈਂਪਲਾ, ਅਸ਼ੋਕ ਸੈਂਪਲਾ, ਅਮਰਜੀਤ, ਸਰਬਜੀਤ ਸਾਬੀ, ਮਨਪ੍ਰੀਤ ਲਾਦੀਆਂ, ਗੁਰਪਾਲ ਭਟੋਏ, ਸੰਨੀ ਲਗਾਹ, ਪਾਰਸ, ਰੁਲਦੂ ਰਾਮ ਕਾਦੀਆਂ, ਬਾਵਾ ਢੰਡਾ, ਵਿਵੇਕ ਕੁਮਾਰ, ਸੰਜੀਵ ਪੌਲ, ਹੈਰੀ, ਹਰਜਿੰਦਰ ਕਾਕੂ ਆਦਿ ਸਾਥੀ ਮੌਜੂਦ ਰਹੇ ।