ਭਵਾਨੀਗੜ੍ਹ(ਜਗਸੀਰ ਲੌਂਗੋਵਾਲ ): ਕੁਦਰਤ ਦਾ ਨਿਯਮ ਹੈ ਕਿ ਜਿਸ ਇਨਸਾਨ ਨੇ ਵੀ ਇਸ ਫ਼ਾਨੀ ਸੰਸਾਰ ਵਿੱਚ ਜਨਮ ਲਿਆ ਉਸ ਨੂੰ ਇੱਕ ਦਿਨ ਇਸ ਸੰਸਾਰ ਤੋਂ ਜਾਣਾ ਹੀ ਪਵੇਗਾ ਇਸੇ ਤਹਿਤ ਭਵਾਨੀਗੜ੍ਹ ਤੋਂ ਉੱਘੇ ਸਮਾਜਸੇਵੀ ਜਸਵਿੰਦਰ ਸਿੰਘ ਚੋਪੜਾ ਅਤੇ ਚੋਪੜਾ ਪਰਿਵਾਰ ਨੂੰ ਬਹੁਤ ਗਹਿਰਾ ਸਦਮਾ ਲੱਗਿਆ ਜਦੋ ਉਨਾਂ ਦੇ ਪਿਤਾ ਜੀ ਸ੍ਰ ਰਾਮਦਾਸ ਸਿੰਘ ਚੋਪੜਾ ਅਪਣੇ ਸੁਆਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਭਰੇ ਮਨ ਨਾਲ ਜਸਵਿੰਦਰ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਅਪਣੀ ਨਿੱਜੀ ਜ਼ਿੰਦਗੀ ਵਿੱਚ ਰੱਬ ਨੂੰ ਮੰਨਣ ਵਾਲੇ ਧਾਰਮਿਕ ਖਿਆਲਾਂ ਦੇ , ਸਮਾਜਸੇਵੀ ਅਤੇ ਇਨਸਾਨੀਅਤ ਨੂੰ ਸਮਰਪਿਤ ਸਨ । ਉਹ 85 ਵਰਿਆਂ ਦੇ ਸਨ । ਅੰਤ ਜਸਵਿੰਦਰ ਚੋਪੜਾ ਨੇ ਇਸ ਦੁੱਖ ਦੀ ਘੜੀ ਵਿੱਚ ਦੁੱਖ ਸਾਂਝਾ ਕਰਨ ਵਾਲੇ ਸਮਾਜਿਕ ਰਾਜਨੀਤਕ ਸਮਾਜਸੇਵੀਆ ਜੱਥੇਬੰਦੀਆਂ ਸਕੇ ਸੁਨੇਹੀਆ ਦੋਸਤਾਂ ਮਿੱਤਰਾਂ ਸਭ ਦਾ ਧੰਨਵਾਦ ਵੀ ਕੀਤਾ ਉਨ੍ਹਾਂ ਮਿਤੀ 8 ਜਨਵਰੀ ਦਿਨ ਬੁੱਧਵਾਰ ਨੂੰ ਅਪਣੇ ਪਿਤਾ ਜੀ ਦੀ ਅੰਤਿਮ ਅਰਦਾਸ ਲਈ ਗੁਰਦੁਆਰਾ ਸਾਹਿਬ ਨੌਵੀਂ ਪਾਤਿਸ਼ਾਹੀ ਭਵਾਨੀਗੜ ਵਿਖੇ ਪਹੁੰਚਣ ਲਈ ਸਭਨਾਂ ਨੂੰ ਅਪੀਲ ਵੀ ਕੀਤੀ ।