ਕੋਟਕਪੂਰਾ : ਸਥਾਨਕ ਜੈਤੋ ਸੜਕ ’ਤੇ ਸਥਿੱਤ ਸਦਾਰਾਮ ਬਾਂਸਲ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਪਿ੍ਰੰਸੀਪਲ ਮੈਡਮ ਸਪਨਾ ਵਲੋਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਜਿੰਦਗੀ ਵਿੱਚ ਅੱਗੇ ਕਾਮਯਾਬ ਹੋਣ ਦੇ ਸੂਤਰ ਨਾਲ ਸਬੰਧਤ ਇਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ। ਬੱਚਿਆਂ ਨਾਲ ਆਪਣੇ ਦਫਤਰ ਵਿੱਚ ਗੱਲਬਾਤ ਕਰਦਿਆਂ ਪਿ੍ਰੰਸੀਪਲ ਮੈਡਮ ਸਪਨਾ ਨੇ ਆਖਿਆ ਕਿ ਜੇਕਰ ਤੁਸੀਂ ਜਿੰਦਗੀ ਵਿੱਚ ਕੁਝ ਵੱਡਾ ਕਰਨਾ ਚਾਹੁੰਦੇ ਹੋ ਤਾਂ ਆਪਣੀ ਸੋਚ ਨੂੰ ਵੱਡਾ ਰੱਖਣਾ ਲਾਜਮੀ ਹੈ ਅਤੇ ਆਪਣੇ ਅੰਦਰ ਵਿਸ਼ਵਾਸ਼ ਰੱਖਦਿਆਂ ਸਾਕਾਰਾਤਮਕ ਸੋਚ ਅਤੇ ਆਉਣ ਵਾਲੀਆਂ ਰੁਕਾਵਟਾਂ ਦਾ ਸਾਹਮਣਾ ਕਰਦੇ ਹੋਏ ਆਪਣੇ ਮੁਕਾਮ ਨੂੰ ਹਾਸਲ ਕਰੋ। ਮੈਡਮ ਸਪਨਾ ਨੇ ਬੱਚਿਆਂ ਨੂੰ ਆਤਮ ਨਿਰਭਰ ਹੋ ਕੇ ਗਲਤ ਲਈ ਉਸ ਦੇ ਖਿਲਾਫ ਆਵਾਜ ਚੁੱਕਣ ਅਤੇ ਇਕ ਜਿੰਮੇਵਾਰ ਨਾਗਰਿਕ ਬਣ ਕੇ ਸਮਾਜ ਵਿੱਚ ਭਲਾਈ, ਚੰਗਿਆਈ ਆਦਿ ਦੇ ਰਸਤੇ ਚੱਲਦੇ ਹੋਏ ਆਪਣੇ ਆਪ ਨੂੰ ਕਾਮਯਾਬ ਬਣਾ ਕੇ ਸਮਾਜ ਵਿੱਚ ਆਪਣੀ ਮਿਸਾਲ ਪੇਸ਼ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਪ੍ਰਬੰਧਕਾਂ ਰੋਹਿਤ ਬਾਂਸਲ ਅਤੇ ਮੈਡਮ ਨਿਧੀ ਬਾਂਸਲ ਨੇ ਪਿ੍ਰੰਸੀਪਲ ਮੈਡਮ ਸਪਨਾ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਬੱਚਿਆਂ ਨੂੰ ਸਕੂਲ ਦੀ ਪੜਾਈ ਦੇ ਨਾਲ ਨਾਲ ਸੱਭਿਆਚਾਰਕ ਗਤੀਵਿਧੀਆਂ ਨਾਲ ਜੋੜਨ ਤਾਂ ਕਿ ਉਹ ਨਸ਼ਿਆਂ ਤੋਂ ਬਚ ਸਕਣ। ਉਹਨਾਂ ਕਿਹਾ ਕਿ ਅੱਜ ਦੇ ਵਿਦਿਆਰਥੀ ਸਾਡੇ ਕੱਲ ਦਾ ਭਵਿੱਖ ਹਨ। ਇਸ ਚੀਜ ਨੂੰ ਧਿਆਨ ਵਿੱਚ ਰੱਖਦਿਆਂ ਮੈਡਮ ਸਪਨਾ ਨੇ ਉਹਨਾਂ ਨੂੰ ਸਮੇਂ ਦੀ ਕਦਰ ਕਰਦੇ ਹੋਏ ਉੱਚ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ।