ਹਠੂਰ ( ਕੌਸ਼ਲ ਮੱਲ੍ਹਾ ) :ਦੇਸ਼ਾਂ ਵਿਦੇਸ਼ਾਂ ਵਿੱਚ ਫੋਟੋਗ੍ਰਾਫੀ ਕਰਕੇ ਚੰਗਾ ਨਾਂਮ ਕਮਾਉਣ ਵਾਲੇ ਪ੍ਰਧਾਨ ਸੁਰਜੀਤ ਸਿੰਘ ਧਾਲੀਵਾਲ ਵੱਲੋਂ ਪਿੰਡ ਲੱਖਾ ਵਿਖੇ ਮਨਦੀਪ ਸਿੰਘ ਚਾਹਲ ਦੇ ਨਵੇਂ ਚਾਹਲ ਸਟੂਡੀਓ ਦਾ ਉਦਘਾਟਨ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਹੁਣ ਡਿਜੀਟਲ ਫੋਟੋਗ੍ਰਾਫੀ ਦੇ ਸਮੇਂ ਵਿੱਚ ਚੰਗੇ ਫੋਟੋ ਕਲਾਂ ਦੇ ਮਾਹਿਰ ਵਿਅਕਤੀ ਵੱਲੋਂ ਚੰਗੀ ਫੋਟੋਗ੍ਰਾਫੀ ਕਰਕੇ ਉਹ ਰਾਤੋਂ ਰਾਤ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਸਕਦਾ ਹੈ ਕਿਉਂਕਿ ਪਹਿਲਾਂ ਫੋਟੋ ਨੂੰ ਲੋਕਾਂ ਤੱਕ ਪਹੁੰਚਾਉਣਾ ਆਉਖਾ ਕੰਮ ਹੁੰਦਾ ਸੀ ਪਰੰਤੂ ਸੋਸ਼ਲ ਮੀਡੀਆ ਨੇ ਚੰਗੀ ਫੋਟੋ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਆਸਾਨ ਕਰ ਦਿੱਤਾ ਹੈ , ਇਸ ਮੌਕੇ ਮਨਦੀਪ ਸਿੰਘ ਚਾਹਲ ਵੱਲੋਂ ਪਹੁੰਚੇ ਸੱਜਣਾ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਸਾਬਕਾ ਸਰਪੰਚ ਗੁਰਚਰਨ ਸਿੰਘ ਲੱਖੀ, ਪੰਚ ਜਸਵਿੰਦਰ ਸਿੰਘ ਸਿੱਧੂ, ਸਾਬਕਾ ਸਰਪੰਚ ਜਸਵੀਰ ਸਿੰਘ, ਸਾਬਕਾ ਸਰਪੰਚ ਪਰਮਜੀਤ ਸਿੰਘ, ਪ੍ਰਧਾਨ ਮਨਜਿੰਦਰ ਸਿੰਘ ਜੱਟਪੁਰਾ,ਪ੍ਰਧਾਨ ਸੁਰਿੰਦਰ ਸਿੰਘ,
ਨੰਬਰਦਾਰ ਰੇਸ਼ਮ ਸਿੰਘ, ਪਿਰਤਾਂ ਬਾਸੀ,ਪਾਲੀ ਸਿੰਘ ਗਿੱਲ, ਜਗਸੀਰ ਸਿੰਘ ਸ਼ੀਰਾ, ਕੁਲਵੰਤ ਸਿੰਘ ਕੰਤਾ, ਸਰਬਜੀਤ ਸਿੰਘ ਹਠੂਰ, ਅਮ੍ਰਿੰਤ ਚਕਰ, ਮਨਜਿੰਦਰ ਸਿੰਘ ਸੰਧੂ ਲੱਖਾ ਆਦਿ ਹਾਜ਼ਰ ਸਨ।