ਅਮਰਗੜ੍ਹ : ਜ਼ਿਲ੍ਹਾ ਮਲੇਰਕੋਟਲਾ ਦੀ ਨਾਮਵਰ ਸਮਾਜ ਸੇਵੀ ਸੰਸਥਾ “ਵਿਗਿਆਨਕ ਅਤੇ ਵੈੱਲਫੇਅਰ ਕਲੱਬ (ਰਜਿ) ਅਮਰਗਡ਼੍ਹ” ਵੱਲੋਂ ਪ੍ਰਧਾਨ ਡਾ. ਪਵਿੱਤਰ ਸਿੰਘ ਦੀ ਅਗਵਾਈ ‘ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਥਾਨਕ ਬਾਜ਼ਾਰ ਅੰਦਰ ਲੋਕਾਂ ਨੂੰ ਮੁਫਤ ਬੂਟੇ ਵੰਡ ਕੇ ਪ੍ਰਦੂਸ਼ਣ ਰਹਿਤ ਹਰੀ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਚਰਨਜੀਤ ਸਿੰਘ ਅਲੀਪੁਰ ਨੇ ਦੱਸਿਆ ਕਿ ਕਲੱਬ ਵੱਲੋਂ ਪਿਛਲੇ 17 ਸਾਲਾਂ ਤੋਂ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਪ੍ਰੇਰਿਤ ਕਰਦਿਆਂ ਮੁਫਤ ਬੂਟੇ ਵੰਡੇ ਜਾਂਦੇ ਹਨ ਅਤੇ ਇਸ ਵਾਰ ਵੀ 250 ਫਲਦਾਰ, ਫੁੱਲਦਾਰ ਅਤੇ ਛਾਂ ਵਾਲੇ ਬੂਟੇ ਮੁਫ਼ਤ ਵੰਡੇ ਗਏ ਹਨ। ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਆਪ ਆਗੂ ਜਸਵੀਰ ਸਿੰਘ ਜੱਸੀ ਸੇਖੋਂ, ਵਾਤਾਵਰਨ ਪ੍ਰੇਮੀ ਡਾ.ਕਿਰਨ ਕੁਮਾਰ ਮੋਨਾਂ ਅਤੇ ਅਸ਼ਵਨੀ ਜੋਸ਼ੀ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਟਾਕਿਆਂ ਅਤੇ ਆਤਿਸ਼ਬਾਜ਼ੀ ਚੋਂ ਨਿਕਲਣ ਵਾਲਾ ਧੂੰਆਂ ਸਾਡੇ ਸਿਹਤ ਵਾਸਤੇ ਬਹੁਤ ਹਾਨੀਕਾਰਕ ਹੈ ਇਸ ਲਈ ਹਰ ਮਨੁੱਖ ਨੂੰ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਪਟਾਕਿਆਂ ਤੋਂ ਗੁਰੇਜ਼ ਕਰਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ । ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਮਾਜ ਸੇਵੀ ਡਾ.ਜਗਦੀਪ ਸਿੰਘ ਮਾਣਕ ਮਾਜਰਾ,ਡਾ.ਪਰਮਜੀਤ ਸਿੰਘ ਮਾਨ,ਨਰਿੰਦਰ ਮਾਨਾ,ਮਨਜੀਤ ਸਿੰਘ ਸਿਆਣ,ਗੁਰਦੀਪ ਸਿੰਘ ਸਲਾਰ,ਗੁਰਪ੍ਰੀਤ ਸਿੰਘ ਈਸੀ, ਗੁਰਜੀਤ ਸਿੰਘ ਬੁਰਜ, ਅਮਰੀਕ ਸਿੰਘ ਮਾਨਾ,ਹਰਪ੍ਰੀਤ ਸਿੰਘ ਸਿਆਣ, ਜਗਸੀਰ ਸਿੰਘ ਤੋਲੇਵਾਲ, ਰਣਵੀਰ ਸਿੰਘ ਰਾਣਾ ਗੁਆਰਾ, ਪੁਨੀਤ ਸਿਆਣ, ਸਾਹਿਲਪ੍ਰੀਤ ਸਿੰਘ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।