ਸੰਗਰੂਰ (ਜਗਸੀਰ ਲੌਂਗੋਵਾਲ):ਲਾਇਨ ਕਲੱਬ ਸੰਗਰੂਰ ਗਰੇਟਰ ਵੱਲੋਂ ਲੋਹੜੀ ਦਾ ਤਿਉਹਾਰ ਹੋਟਲ ਦਾ ਕਲਾਸਿੱਕ ਸੰਗਰੂਰ ਵਿਖੇ ਲਾਇਨ ਜਸਪਾਲ ਸਿੰਘ ਰਤਨ ਦੀ ਪ੍ਰਧਾਨਗੀ ਵਿੱਚ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ 24 ਲਾਇਨ ਮੈਂਬਰਾਂ ਨੇ ਫੈਮਲੀ ਸਮੇਤ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਲਾਇਨ ਲੇਡੀ ਪੂਨਮ ਗਰਗ ਦੀ ਅਗਵਾਈ ਵਿੱਚ ਪਰਿਵਾਰਾਂ ਨੇ ਤੰਬੋਲਾ ਗੇਮ ਨਾਲ ਕੀਤੀ। ਇਸ ਉਪਰੰਤ ਕਲੱਬ ਵੱਲੋਂ ਲੋਹੜੀ ਦਾ ਮੱਥਾ ਟੇਕਿਆ ਗਿਆ ਅਤੇ ਲਾਇਨ ਕਲੱਬ ਦੀ ਜਨਰਲ ਬਾਡੀ ਦੀ ਛੇਵੀਂ ਮੀਟਿੰਗ ਹੋਈ ਜਿਸ ਵਿੱਚ ਪਿਛਲੇ ਮਹੀਨੇ ਦੌਰਾਨ ਲਾਏ ਗਏ ਪ੍ਰੋਜੈਕਟ ਤੇ ਜਨਰਲ ਬਾਡੀ ਮੀਟਿੰਗ ਦੇ ਖਰਚੇ ਦੀ ਰਿਪੋਰਟ ਕਲੱਬ ਦੇ ਸਕੱਤਰ ਲਾਇਨ ਡਾਕਟਰ ਪ੍ਰਿਤਪਾਲ ਸਿੰਘ ਵੱਲੋਂ ਪੇਸ਼ ਕੀਤੀ ਗਈ ਜਿਸ ਨੂੰ ਕਲੱਬ ਮੈਂਬਰਾਂ ਨੇ ਆਪਣੇ ਹੱਥ ਖੜੇ ਕਰਕੇ ਪ੍ਰਵਾਨ ਕੀਤਾ।ਇਸ ਤੋਂ ਬਾਅਦ ਕਲਚਰ ਪ੍ਰੋਗਰਾਮ ਦੀ ਸ਼ੁਰੂਆਤ ਲਾਇਨ ਲੇਡੀਜ਼ ਪੂਨਮ ਗਰਗ , ਪਰਮਿੰਦਰ ਕੌਰ ਅਤੇ ਇੰਦਰਾ ਰਾਣੀ ਦੀ ਦੇਖਰੇਖ ਹੇਠ ਵਿੱਚ ਕਰਵਾਈ ਗਈ ਜਿਸ ਵਿੱਚ ਸਿਬੀਆ ਮੱਲਵਈ ਗਿੱਧਾ ਗਰੁੱਪ ਸੰਗਰੂਰ ਵੱਲੋਂ ਬੋਲੀਆਂ ਅਤੇ ਢੋਲ ਰਾਹੀਂ ਸਾਰੇ ਲਾਇਨ ਪਰਿਵਾਰਾਂ ਨੂੰ ਵਾਰੋ ਵਾਰੀ ਡਾਂਸ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਰੀਜਨ ਚੇਅਰਮੈਨ ਐਮ.ਜੇ.ਐਫ ਲਾਈਨ ਸੰਜੀਵ ਮੈਨਨ ਨੇ ਵੀ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ। ਸਾਰੇ ਹੀ ਲਾਈਨ ਮੈਬਰਾਂ ਵੱਲੋਂ ਇਸ ਪ੍ਰੋਗਰਾਮ ਵਿੱਚ ਪੇਸ਼ ਕੀਤੀ ਗਈਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ ਗਈ।