ਸੰਗਰੂਰ (ਜਗਸੀਰ ਲੌਂਗੋਵਾਲ):ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਸ਼੍ਰੀ ਰਾਜੀਵ ਜਿੰਦਲ, ਫੰਕਸ਼ਨ ਚੇਅਰਮੈਨ ਸ਼੍ਰੀ ਅੰਕੁਸ਼ ਕੌਸ਼ਲ, ਸ਼੍ਰੀ ਅਰੁਣ ਗੋਇਲ ਕੋ ਫੰਕਸ਼ਨ ਚੇਅਰਮੈਨ, ਸ਼੍ਰੀ ਵਿਕਾਸ ਗੁਪਤਾ, ਸ਼੍ਰੀ ਮੁਨੀਸ਼ ਸਿੰਗਲ, ਸ਼੍ਰੀ ਭੁਪੇਸ਼ ਭਾਰਦਵਾਜ ਅਤੇ ਸ਼੍ਰੀ ਡੀ. ਪੀ. ਬਾਤਿਸ਼ ਦੀ ਦੇਖ ਰੇਖ ਹੇਠ ਹੋਟਲ ਰੇਮਸਨਸ ਕ੍ਰਾਊਨ, ਸੰਗਰੂਰ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ। ਕਲੱਬ ਮੈਂਬਰ ਅਸ਼ੋਕ ਗਰਗ , ਐਸ ਪੀ ਸ਼ਰਮਾ , ਸੁਰਿੰਦਰ ਗੁਪਤਾ, ਸੰਜੇ ਗੁਪਤਾ ਮੋਹਿਤ ਸ਼ਰਮਾ, ਰੋਹਿਤ ਬਾਂਸਲ ਵਿਨੈ ਅੱਗਰਵਾਲ, ਰਾਜੀਵ ਸਿੰਗਲਾ, ਸੰਜੇ ਬਿੰਦਲ, ਹਰਸ਼ ਗਰਗ ਵਗੈਰਾ ਦੀ ਸ਼ਾਦੀ ਵਰੇਗੰਢ ਮਨਾਈ ਗਈ ਤੇ ਉਕਤ ਕਪਿਲਸ ਨੂੰ ਖੂਬਸੂਰਤ ਤੋਹਫੇ ਕਲੱਬ ਪ੍ਰਧਾਨ ਰਾਜੀਵ ਜਿੰਦਲ, ਭੁਪੇਸ਼ ਭਾਰਦਵਾਜ , ਡੀ ਪੀ ਬਾਤਿਸ਼, ਡਾਕਟਰ ਪ੍ਰਸ਼ੋਤਮ ਸਾਹਨੀ, ਅੰਕੁਸ਼ ਕੌਸ਼ਲ ਨੇ ਦਿੱਤੇ. ਸ਼੍ਰੀ ਪਵਨ ਮਦਾਨ ਤੇ ਰੋਹਿਤ ਬਾਂਸਲ ਨੇ ਰੇਜਿਸਟ੍ਰੇਸ਼ਨ ਦੀ ਸੇਵਾ ਨਿਭਾਈ। ਲੱਕੀ ਡਰਾਅ ਦੇ ਇਨਾਮ ਡਾਕਟਰ ਸੰਜੀਵ ਕਾਂਸਲ ਤੇ ਮੁਨੀਸ਼ ਗਰਗ ਨੇ ਦਿੱਤੇ. ਇਸ ਸਮੇਂ ਤੇ ਸ਼੍ਰੀ ਸੁਸ਼ੀਲ ਜੈਨ, ਅਸ਼ੋਕ ਸਿੰਗਲਾ , ਹਰਸ਼ ਗਰਗ, ਸੁਰਿੰਦਰ ਗੁਪਤਾ ਤੇ ਰੋਹਿਤ ਬਾਂਸਲ ਵਗੈਰਾ ਨੂੰ ਉਹਨਾਂ ਦੇ ਘਰ ਬੱਚਿਆਂ ਦੀ ਪਹਿਲੀ ਲੋਹੜੀ ਤੇ ਕਲੱਬ ਨੂੰ ਸਹਿਯੋਗ ਲਈ ਵਿਸ਼ੇਸ਼ ਤੋਰ ਤੇ ਕਲੱਬ ਪ੍ਰਧਾਨ ਰਾਜੀਵ ਜਿੰਦਲ , ਵਨੀਤ ਬਾਂਸਲ , ਨਰਿੰਦਰ ਪਾਲ ਸਿੰਘ ਸਾਹਨੀ ਐਡਵੋਕੇਟ ਤੇ ਦੇਵਿੰਦਰ ਕੌਸ਼ਲ ਨੇ ਸਨਮਾਨਿਤ ਕੀਤਾ । ਕਲੱਬ ਮੈਂਬਰਾਂ ਨੇ ਪ੍ਰਵਾਰ ਸਮੇਤ ਲੋਹੜੀ ਦੀ ਰਸਮ ਲੱਕੜਾਂ ਨੂੰ ਅਗਨੀ ਦੇ ਕੇ, ਤਿੱਲ ਪਾ ਕੇ ਅਤੇ ਨੱਚ ਟੱਪ ਕੇ ਖੂਬਸੂਰਤੀ ਨਾਲ ਮਨਾਈ। ਪ੍ਰਧਾਨ ਰਾਜੀਵ ਜਿੰਦਲ ਨੇ ਕਲੱਬ ਮੈਂਬਰਾਂ ਦੇ ਆਏ ਪ੍ਰਵਾਰਿਕ ਮੈਂਬਰਾਂ ਤੇ ਗੈਸਟ ਨੂੰ ਜੀ ਆਇਆਂ ਨੂੰ ਕਿਹਾ ਤੇ ਸਭਨਾ ਨੇ ਰੱਲ ਕੇ ਰਾਤਰੀ ਭੋਜਨ ਦਾ ਆਨੰਦ ਮਾਣਿਆ।