– ਪਿੰਡ ਵਾਸੀਆਂ ’ਚ ਖੁਸ਼ੀ ਦੀ ਲਹਿਰ
ਲੋਹੀਆਂ ਖਾਸ : ਰਜਵੰਤ ਕੌਰ ਪਤਨੀ ਨਵਦੀਪ ਸਿੰਘ ਮੰਡਾਲਾ ਛੰਨਾਂ ਨੇ ਬੀ.ਐਸ.ਸੀ ਨਰਸਿੰਗ ਤੱਕ ਦੀ ਪੜ੍ਹਾਈ ਪੰਜਾਬ ਤੋ ਕੀਤੀ ਅਤੇ ਡਾਕਟਰ ਡਿਗਰੀ ਯੂਕੇ ਲੰਡਨ ਦੀ ਬੀ.ਪੀ.ਪੀ ਯੂਨੀਵਿਰਸਟੀ ਤੋ ਹਾਸਲ ਕੀਤੀ ਹੈ। ਪਿੰਡ ਮੰਡਾਲਾ ਛੰਨਾਂ ਦਾ ਅਤੇ ਇਲਾਕੇ ਦਾ ਨਾ ਰੋਸ਼ਨ ਕੀਤਾ ਹੈ।
ਜਾਣਕਾਰੀ ਦਿੰਦਿਆ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼ਾਹਕੋਟ-2 ਦੇ ਜੁਨੀਅਰ ਸਹਾਇਕ ਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਨੂੰਹ ਰਜਵੰਤ ਕੌਰ ਪੁਤਰੀ ਮੱਖਣ ਸਿੰਘ ਪਿੰਡ ਪਿੱਪਲੀ ਦੀ ਜਮਪਲ ਹੈ ਅਤੇ ਮੇਰੀ ਨੂੰਹ ਨੇ ਬੀ.ਐਸ.ਸੀ ਨਰਸਿੰਗ ਤੱਕ ਦੀ ਪੜ੍ਹਾਈ ਮੱਖਣ ਵੱਲੋ ਕਰਵਾਈ ਗਈ ਹੈ। ਮੈਂ ਮੇਰੇ ਲੜਕੇ ਨਵਦੀਪ ਸਿੰਘ ਅਤੇ ਮੇਰੀ ਨੂੰਹ ਰਜਵੰਤ ਕੌਰ ਨੂੰ ਅਗਲੇਰੀ ਪੜ੍ਹਾਈ ਕਰਨ ਲਈ ਯੂਕੇ ਲੰਡਨ ਦੀ ਬੀ.ਪੀ.ਪੀ. ਯੂਨੀਵਿਰਸਟੀ ਵਿਖੇ 8 ਅਪ੍ਰੈਲ 2022 ਨੂੰ ਡਾਕਟਰ ਦੀ ਡਿਗਰੀ ਹਾਸਲ ਕਰਨ ਲਈ ਭੇਜ ਦਿੱਤਾ । ਸਾਡਾ ਜੱਦੀ ਪਿੰਢ ਮੰਡਾਲਾ ਛੰਨਾ ਹੈ ਜੋ ਕਿ ਹੜ੍ਹ ਦੀ ਮਾਰ ਥੱਲੇ ਇਕ ਪੱਛਿੜਿਆ ਪਿੰਡ ਹੈ। ਮੇਰੇ ਬੱਚਿਆ ਨੇ ਦਿਨ ਰਾਤ ਇੱਕ ਕਰਕੇ ਪੜ੍ਹਾਈ ਕੀਤੀ ਹੈ ਅਤੇ ਅੱਜ ਮੇਰੇ ਬੱਚਿਆ ਕਰਕੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਪੂਰੇ ਇਲਾਕੇ ਤੋਂ ਅਤੇ ਵੱਖ-ਵੱਖ ਸੰਸਥਾਵਾਂ ਤੋਂ ਵਧਾਈਆ ਮਿਲ ਰਹੀਆ ਹਨ। ਖੁਸੀ ਦੀ ਲਹਿਰ ਮੌਕੇ ਜਰਨੈਲ ਸਿੰਘ ਸਾਬਕਾ ਸਰਪੰਚ ਜੋ ਕਿ ਡਾਕਟਰ ਰਜਵੰਤ ਕੌਰ ਦਾ ਰਿਸ਼ਤੇ ਚ ਤਾਇਆ ਸੋਹੁਰਾ ਨੇ ਦੱਸਿਆ ਕਿ ਸਾਡੇ ਸਮੁੱਚੇ ਪਰਿਵਾਰ ਚ ਪਹਿਲਾਂ ਕਿਸੇ ਨੇ ਵੀ ਇੰਨੀ ਪੜ੍ਹਾਈ ਨਹੀ ਕੀਤੀ ਹੈ। ਇਸ ਖ਼ੁਸ਼ੀ ਦੇ ਮੋਕੇ ਨਿਰਮਲ ਸਿੰਘ ਸੰਧੂ ਰਿਟਾਇਰਡ ਮਾਸਟਰ,ਬਲਬੀਰ ਸਿੰਘ ਪੰਜਾਬੀ ਮਾਸਟਰ ਸਿੱਧੂਪੁਰ,ਜਸਵਿੰਦਰ ਸਿੰਘ ਲੈਕਚਰਾਰ,ਮੰਗਤ ਸਿੰਘ ਹੈ ਅਤੇ ਹੋਰਨਾਂ ਅਨੇਕਾਂ ਮਾਸਟਰਾਂ ਨੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ।