ਹੁਸ਼ਿਆਰਪੁਰ (ਤਰਸੇਮ ਦੀਵਾਨਾ ) : ਸਫਾਈ ਕਰਮਚਾਰੀ ਯੂਨੀਅਨ ਨੇ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਆਊਟਸੋਰਸ (ਠੇਕੇ) ਰਾਹੀਂ ਕੰਮ ਕਰਦੇ ਕਰਮਚਾਰੀਆਂ ਨੂੰ ਪੱਕਾ ਕਰਨ ਅਤੇ ਹੋਰ ਅਸਾਮੀਆਂ ਸਿਰਜਣ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦਿਆਂ ਪ੍ਰਧਾਨ ਕਰਨਜੋਤ ਆਦੀਆ ਅਤੇ ਮੀਤ ਪ੍ਰਧਾਨ ਸੋਮ ਨਾਥ ਆਦੀਆ ਨੇ ਦੱਸਿਆ ਕਿ ਆਊਟਸੋਰਸ ਕਰਮਚਾਰੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 2020 ਵਿੱਚ ਅਬੋਹਰ, ਬਟਾਲਾ ਅਤੇ ਕਪੂਰਥਲਾ ਆਦਿ ਸ਼ਹਿਰਾਂ ਵਿੱਚ ਅਸਾਮੀਆਂ ਦੀ ਗਿਣਤੀ ਵਧੇਰੇ ਸੀ ਜੋ ਕਮੇਟੀਆਂ ਤੋਂ ਨਿਗਮਾਂ ਵਿੱਚ ਤਬਦੀਲ ਹੋ ਗਏ ਸਨ। ਪਰ ਹੁਸ਼ਿਆਰਪੁਰ ਵਿੱਚ ਅਸਾਮੀਆਂ ਦੀ ਗਿਣਤੀ ਵਧਾਉਣ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਲਈ ਯੂਨੀਅਨ ਮੰਗ ਕਰਦੀ ਹੈ ਕਿ ਨਗਰ ਨਿਗਮ ਦੀਆਂ ਸਾਰੀਆਂ ਸ਼ਾਖਾਵਾਂ ਵਿੱਚ ਕੰਮ ਕਰਦੇ ਆਊਟਸੋਰਸ ਕਾਮਿਆਂ ਨੂੰ ਪੱਕਾ ਕੀਤਾ ਜਾਵੇ ਅਤੇ ਮੌਜੂਦਾ ਸਮੇਂ ਅਨੁਸਾਰ ਅਸਾਮੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਇਸ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਹੋਰ ਮੰਗਾਂ ਦਾ ਵੀ ਧਿਆਨ ਰੱਖਿਆ ਜਾਵੇ ਅਤੇ ਹੱਲ ਕੀਤਾ ਜਾਵੇ। ਇਸ ਮੌਕੇ ਵਿਕਰਮਜੀਤ, ਬਲਰਾਮ ਭੱਟੀ, ਜੈ ਗੋਪਾਲ, ਹੀਰਾ ਲਾਲ, ਲੇਖਰਾਜ ਮੱਟੂ, ਰਵੀ, ਕੈਲਾਸ਼ ਗਿੱਲ, ਅਸ਼ੋਕ ਹੰਸ, ਹਰਬਿਲਾਸ, ਜੋਗਿੰਦਰਪਾਲ, ਆਸ਼ੂ, ਪ੍ਰਦੀਪ ਆਦੀਆ, ਪ੍ਰਦੀਪ ਕੁਮਾਰ, ਸੰਨੀ ਲਾਹੌਰੀਆ, ਅਮਰਜੀਤ, ਬਲਦੇਵ, ਨਾਥ ਰਾਮ ਪਹਿਲਵਾਨ, ਅਮਰੀਕ. , ਨਿਖਿਲ, ਨਰਿੰਦਰ, ਕਰਨ ਹੰਸ ਆਦਿ ਹਾਜ਼ਰ ਸਨ।