ਸੁਨਾਮ ਊਧਮ ਸਿੰਘ ਵਾਲਾ ( ਜਗਸੀਰ ਲੌਂਗੋਵਾਲ): ਭਾਜਪਾ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਨੇ ਅੱਜ ਸ਼ਹਿਰ ਸੁਨਾਮ ਊਧਮ ਸਿੰਘ ਵਾਲਾ ਵਿਖੇ ਵਾਰਡ ਨੰਬਰ 11 ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪਰਵੀਨ ਦੇਵੀ ਦੇ ਹੱਕ ਵਿੱਚ ਵੱਡੇ ਇਕੱਠ ਨਾਲ ਚੋਣ ਪ੍ਰਚਾਰ ਕੀਤਾ। ਇਸ ਮੌਕੇ ਮੈਡਮ ਦਾਮਨ ਥਿੰਦ ਬਾਜਵਾ ਨੇ ਵਾਰਡ ਨੰਬਰ 11 ਦੇ ਭੈਣ ਭਰਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਰਵੀਨ ਦੇਵੀ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਭਾਰਤੀ ਜਨਤਾ ਪਾਰਟੀ ਆਪਣੇ ਉਮੀਦਵਾਰ ਦੇ ਪਿੱਛੇ ਡੱਟ ਕੇ ਨਾਲ ਖੜੀ ਹੈ। ਮੈਡਮ ਦਾਮਨ ਬਾਜਵਾ ਨੇ ਪਿਛਲੇ ਕਾਰਜਕਾਲ ਦੋਰਾਨ ਆਪਣੇ ਵੱਲੋਂ ਵਾਰਡ ਨੰਬਰ 11 ਵਿੱਚ ਵੱਖ ਵੱਖ ਕਰਵਾਏ ਗਏ ਕੰਮਾਂ ਦਾ ਹਵਾਲਾ ਦਿੰਦੇ ਹੋਏ ਵਾਰਡ ਨੰਬਰ 11 ਦੇ ਭੈਣ ਭਰਾਵਾਂ ਨੂੰ ਇੱਕੋ ਇੱਕ ਵੋਟ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪਰਵੀਨ ਦੇਵੀ ਨੂੰ ਪਾਉਣ ਲਈ ਅਪੀਲ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਤੇ ਵਰਕਰ ਮੌਜੂਦ ਸਨ।