ਹਠੂਰ (ਕੌਸ਼ਲ ਮੱਲ੍ਹਾ ) : ਵਿੱਦਿਆ ਦੇ ਖੇਤਰ ਵਿੱਚ ਨਾਮ ਖੱਟ ਰਹੀ ਇਲਾਕੇ ਦੀ ਮਸ਼ਹੂਰ ਵਿਦਿਅਕ ਸੰਸਥਾ ਮੀਰੀ ਪੀਰੀ ਸਕੂਲ ਕੁੱਸਾ ਵਿੱਚ ਚਾਰੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਚੇਤੇ ਕਰਦਿਆਂ ਸ਼ਹੀਦੀ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਵਿੱਚ ਬੱਚਿਆਂ ਨੇ ਵੈਰਾਗਮਈ ਸ਼ਬਦ ਕੀਰਤਨ ਦੁਆਰਾ ਸ਼ੁਰੂਆਤ ਕੀਤੀ, ਉਪਰੰਤ ਧਾਰਮਿਕ ਵਿਭਾਗ ਦੇ ਕੋਆਰਡੀਨੇਟਰ ਨਿਰਮਲ ਸਿੰਘ ਖਾਲਸਾ ਮੀਨੀਆ ਨੇ ਬੱਚਿਆਂ ਨੂੰ ਸ਼ਹੀਦੀ ਦਾਸਤਾਨ ਨਾਲ, ਇਤਿਹਾਸਿਕ ਨਜ਼ਰੀਏ ਨਾਲ ਜੋੜਿਆ।ਇਸ ਤੋਂ ਬਾਅਦ ਬੱਚਿਆਂ ਵੱਲੋਂ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਵੀਸ਼ਰੀਆਂ, ਕਵਿਤਾਵਾਂ, ਭਾਸ਼ਣ, ਗੀਤ ਆਦਿ ਪੇਸ਼ ਕੀਤੇ ਗਏ।ਇਸ ਮੌਕੇ ਐਮ ਡੀ ਕਸ਼ਮੀਰ ਸਿੰਘ, ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਮੱਲ੍ਹਾ, ਵਾਈਸ ਹਰਦੀਪ ਸਿੰਘ ਚਕਰ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਰੇ ਪਰਿਵਾਰ ਦੀ ਸਿਜਦਾ ਕੀਤਾ ਤੇ ਨਾਲ ਹੀ ਬੱਚਿਆਂ ਨੂੰ ਉਹਨਾਂ ਦੀ ਕੁਰਬਾਨੀ ਨੂੰ ਚੇਤੇ ਰੱਖਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਮੈਨੇਜਰ ਡਾਕਟਰ ਚਮਕੌਰ ਸਿੰਘ, ਕੋਆਰਡੀਨੇਟਰ ਮੈਡਮ ਰਮਨਦੀਪ ਕੌਰ ਮੱਲੇਆਣਾ, ਪਵਨਜੀਤ ਕੌਰ ਬੋਡੇ ,ਏਕਜੀਤ ਕੌਰ ਸੈਦੋਕੇ ,ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ ਅਤੇ ਮੈਡਮ ਜਸਵਿੰਦਰ ਪਾਲ ਕੌਰ , ਕੁਲਜੀਤ ਸਿੰਘ ਬੁੱਟਰ, ਕੀਰਤਨ ਅਧਿਆਪਕ ਭਾਈ ਮੰਗਲ ਸਿੰਘ ਰਣੀਆ ਸਮੇਤ ਸਮੂਹ ਅਧਿਆਪਕ ਹਾਜ਼ਰ ਸਨ।