ਭੂੰਦੜੀ/ਜਗਰਾਉ (ਮਨੀ ਰਸੂਲਪੁਰੀ) : ਪੰਜਾਬੀ ਲੋਕ ਗਾਇਕਾ ਬੀਬਾ ਰਾਜਵਿੰਦਰ ਕੌਰ ਪਟਿਆਲਾ ਜੀਹਨਾਂ ਦੀ ਅਵਾਜ਼ ਸੰਸਾਰ ਪ੍ਰਸਿੱਧ ਗਾਇਕਾ ਬੀਬਾ ਰਣਜੀਤ ਕੌਰ ਦੀ ਅਵਾਜ਼ ਦਾ ਭੁਲੇਖਾ ਪਾਉਂਦੀ ਹੈ, ਅੱਜ ਮਿਤੀ 9 ਨਵੰਬਰ ਦਿਨ ਸ਼ਨੀਵਾਰ ਨੂੰ ਰਾਤੀਂ ਅੱਠ ਵਜੇ ਦੂਰਦਰਸ਼ਨ ਜਲੰਧਰ ਦੇ ਮਸ਼ਹੂਰ ਪ੍ਰੋਗਰਾਮ ਛਣਕਾਰ ਵਿੱਚ ਆਪਣਾ ਨਵਾਂ ਗੀਤ ਨੱਚ ਲੈ ਦਿਉਰਾ ਲੈ ਕੇ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਹੋਣਗੇ। ਇਸ ਗੀਤ ਨੂੰ ਉਸਤਾਦ ਲੋਕ ਗੀਤਕਾਰ ਦੇਵ ਥਰੀਕੇ ਵਾਲਾ ਜੀ ਦੇ ਲਾਡਲੇ ਸ਼ਾਗਿਰਦ,ਚਰਚਿੱਤ ਗੀਤਕਾਰ ਬਲਬੀਰ ਮਾਨ ( ਮਾਨ ਜੰਡੀ ਵਾਲਾ ) ਨੇ ਸੱਭਿਅਕ ਸ਼ਬਦਾਂ ਵਿੱਚ ਪਰੋਇਆ ਹੈ । ਇਸ ਗੀਤ ਨੂੰ ਲੋਕਾਂ ਦੀ ਕਚਹਿਰੀ ਵਿੱਚ ਆਪਣਾ ਸੰਗੀਤ ਜੰਕਸ਼ਨ ਚੌਂਕੀਮਾਨ ( ਲੁਧਿਆਣਾ ) ਤੇ ਜਸ਼ਨ ਇੰਟਰਟੇਨਮੈਂਟ ਨੇ ਪੇਸ਼ ਕੀਤਾ ਹੈ। ਇਸ ਮੌਕੇ ਰਾਜ ਤੇ ਨੈਸ਼ਨਲ ਪੁਰਸਕਾਰ ਵਿਜੇਤਾ ਪ੍ਰਸਿੱਧ ਲੇਖਕ ਤੇ ਗੀਤਕਾਰ ਅਮਰੀਕ ਤਲਵੰਡੀ ਨੇ ਮੁਬਾਰਕਬਾਦ ਦਿੰਦਿਆਂ ਉਮੀਦ ਕੀਤੀ ਕਿ ਪਹਿਲਾਂ ਦੀ ਤਰ੍ਹਾਂ ਬੀਬਾ ਰਾਜਵਿੰਦਰ ਕੌਰ ਪਟਿਆਲਾ ਦਾ ਇਹ ਗੀਤ ਵੀ ਲੋਕਾਂ ਚ ਪ੍ਰਚਲਿੱਤ ਹੋ ਕੇ ਹਰ ਸਟੇਜ ਦਾ ਸ਼ਿੰਗਾਰ ਬਣੇਗਾ। ਫ਼ਿਲਮੀ ਗੀਤਕਾਰ ਸਾਬਕਾ ਸਰਪੰਚ ,ਚੇਅਰਮੈਨ ਸਾਧੂ ਸਿੰਘ ਦਿਲਸ਼ਾਦ, ਲੋਕ ਗਾਇਕ ਜਸਪਾਲ ਮਾਨ,ਉੱਘੇ ਸਮਾਜ ਸੇਵੀ ਤੇ ਸੰਗੀਤ ਪ੍ਰੇਮੀ ਭੁਪਿੰਦਰ ਸਿੰਘ ਸੇਖੋਂ ਬਾਰਨਹਾੜਾ, ਤੇਜਾ ਤਲਵੰਡੀ, ਮਾਸਟਰ ਭੁਪਿੰਦਰ ਸਿੰਘ ਜੰਡੀ ਆਦਿ ਨੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ।