ਲੌਂਗੋਵਾਲ (ਜਗਸੀਰ ਸਿੰਘ)-ਸਥਾਨਕ :ਬਡਬਰ ਰੋਡ ਤੇ ਬਣੇ ਸੰਤ ਨਿਰੰਕਾਰੀ ਭਵਨ ਦਾ ਉਦਘਾਟਨ ਅੱਜ ਨਿਰੰਕਾਰੀ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਅਤੇ ਰਾਜਪਿਤਾ ਰਮਿਤ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਸਮੇਂ ਮੰਡਲ ਦੇ ਜ਼ੋਨਲ ਇੰਚਾਰਜ ਡਾਕਟਰ ਵੀ.ਸੀ ਲੂਥਰਾ, ਸੰਯੋਜਕ ਡਾਕਟਰ ਕੇ.ਸੀ ਗੋਇਲ,ਡਾਕਟਰ ਕੇ.ਐੱਲ,ਗੋਇਲ,ਮੰਡਲ ਮੁਖੀ ਰਣਜੀਤ ਸਿੰਘ ਢਿੱਲੋਂ,ਰਾਜ ਕੁਮਾਰ ਰਾਜੂ,ਪ੍ਰੀਤਮ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਮਾਤਾ ਜੀ ਦਾ ਸਵਾਗਤ ਕੀਤਾ।ਇਸ ਮੌਕੇ ਹਜ਼ਾਰਾਂ ਹੀ ਸ਼ਰਧਾਲੂਆਂ ਨੇ ਮਾਤਾ ਜੀ ਦੇ ਦਰਸ਼ਨ ਕਰਦੇ ਹੋਏ ਨਮਨ ਕੀਤਾ।