ਸੰਗਰੂਰ (ਜਗਸੀਰ ਲੌਂਗੋਵਾਲ) : ਪ੍ਰਧਾਨ ਗਰੁੱਪ ਰਾਏਕੋਟ ਵੱਲੋਂ ਮਾਘ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ‘ਤੇ ਛੋਲੇ-ਪੂੜੀਆਂ,ਕੜਾਹ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਲੰਗਰ ਦੀ ਆਰੰਭਤਾ ਡਾ.ਟੀਪੀ ਸਿੰਘ (ਪ੍ਰਧਾਨ ਗਰੁੱਪ), ਠੇਕੇਦਾਰ ਬਾਵਾ ਸਿੰਘ ਗਿੱਲ, ਦਰਸ਼ਨ ਸਿੰਘ ਹੰਸਰਾ ਕਮਾਲਪੁਰਾ, ਨਿਰਮਲ ਸਿੰਘ ਵਿਰਕ, ਰਾਮ ਕੁਮਾਰ ਛਾਪਾ ਵੱਲੋਂ ਕਰਵਾਈ ਗਈ।ਉਨ੍ਹਾਂ ਦੱਸਿਆ ਕਿ ਇਹ ਲੰਗਰ ਹਰ ਸਾਲ ਮਾਘੀ ਦੇ ਦਿਹਾੜੇ ਨੂੰ ਮੁੱਖ ਰੱਖ ਕੇ ਲਗਾਇਆ ਜਾਂਦਾ ਹੈ, ਜਿਸ ਦੌਰਾਨ ਸਵੇਰ ਤੋਂ ਸ਼ਾਮ ਤੱਕ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ।ਇਸ ਮੌਕੇ ਦਿਲਰਾਜ ਸਿੰਘ, ਸੁਖਰਾਜ ਸਿੰਘ, ਕਾਮਰੇਡ ਦਲਜੀਤ ਕੁਮਾਰ ਗੋਰਾ, ਸੁਖਚਰਨ ਸਿੰਘ ਮਿੰਟੂ, ਡਾ.ਸੁਖਦੀਪ ਸਿੰਘ ਢਿੱਲੋਂ, ਜਗਰੂਪ ਸਿੰਘ ਧਾਲੀਵਾਲ, ਬਾਵਾ ਗੋਇਲ, ਮੇਨੈਜਰ ਦਲੀਪ ਸਿੰਘ ਲਿੱਤਰ, ਗੁਰਮੀਤ ਸਿੰਘ ਲਤਾਲਾ, ਦਲਜੀਤ ਸਿੰਘ ਸੋਖਲ, ਪੂਰਨਜੀਤ ਸਿੰਘ ਉੱਪਲ ਬੱਸੀਆਂ, ਸੰਦੀਪ ਵਾਲੀਆ, ਮੋਹਿਤ ਜੈਨ, ਸਤੀਸ਼ ਕੁਮਾਰ, ਪ੍ਰਕਾਸ ਸਿੰਘ ਬਰ੍ਹਮੀ, ਜੱਗਾ ਸਿੰਘ ਰਾਏਕੋਟ, ਹਰਮਨ ਸਿੰਘ ਗਿੱਲ, ਪ੍ਰਦੀਪ ਕੁਮਾਰ, ਰਾਜ ਠੇਕੇਦਾਰ ਆਦਿ ਹਾਜ਼ਰ ਸਨ।