ਹੁਸ਼ਿਆਰਪੁਰ(ਤਰਸੇਮ ਦੀਵਾਨਾ ):ਮਾਉਂਟਵੀਉ ਕਨਸੈਂਟ ਸਕੂਲ ਜਹਾਨਖੇਲਾਂ ਵਿੱਖੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਸ਼੍ਰੀ ਸਹਿਜ ਪਾਠ ਦੇ ਭੋਗ ਉਪਰੰਤ ਭਾਈ ਮਨਪ੍ਰੀਤ ਸਿੰਘ ਸ਼ੇਰਪੁਰ ਨੇ ਰਸ-ਭਿੰਨਾ ਕੀਰਤਨ ਕੀਤਾ ਅਤੇ ਭਾਈ ਨਛੱਤਰ ਸਿੰਘ ਬ੍ਰਹਮਜੀਤ ਨੇ ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ ਨਾਲ ਸੰਬਧੀ ਇਤਿਹਾਸ ਦੀ ਸਾਂਝ ਪਾਈ ਉਪਰੰਤ ਸਕੂਲ ਦੇ ਬੱਚਿਆਂ ਨੇ ਕੀਰਤਨ ਤੇ ਧਾਰਮਿਕ ਕਵਿਤਾਵਾਂ ਪੜ ਕੇ ਸੰਗਤ ਦਾ ਮਨ ਮੋਹਿਆ | ਇਸ ਮੌਕੇ ਬਾਬਾ ਬਲਵੀਰ ਸਿੰਘ ਮੁੱਖੀ ਵਿਰਧ ਆਸ਼ਰਮ ਹਰਿਆਣਾ, ਬਾਬਾ ਉਂਕਾਰ ਸਿੰਘ ਧਾਮੀ, ਬਾਬਾ ਪਰਮਿੰਦਰ ਸਿੰਘ ਧਾਰੀਵਾਲ, ਬਾਬਾ ਕੁਲਦੀਪ ਸਿੰਘ ਬਸੀ ਮਾਰੂਫ,ਸੰਦੀਪ ਸੈਣੀ ਚੇਅਰਮੈਨ ਬੈਕਫਿੰਕੋ ਪੰਜਾਬ, ਡਾ. ਜਤਿੰਦਰ ਸਿੰਘ ਸਰਪੰਚ ਮਾਂਜੀ ਭਰਾ ਡਾ.ਰਾਜ ਕੁਮਾਰ ਮੈਂਬਰ ਪਾਰਲੀਮੈਂਟ ਸਮੇਤ ਵੱਡੀ ਤਾਦਾਦ ‘ਚ ਸੰਗਤ ਸ਼ਾਮਲ ਹੋਈਆਂ| ਇਸ ਮੌਕੇ 6 ਨਵੀਆਂ ਚੁਣੀਆਂ ਪੰਚਾਇਤਾਂ ਨੂੰ ਸਨਮਾਨ ਕਰਨ ਦੇ ਨਾਲ ਨਾਲ ਸਕੂਲ ਦੇ ਬੱਚਿਆਂ ਨੂੰ ਵਧੀਆ ਕਾਰਗੁਜ਼ਾਰੀ ਤੇ ਐਪਰੀਸੀਏ਼ਸ਼ਨ ਸਰਟੀਫਿਕੇਟ ਦਿੱਤੇ ਗਏ ਬੱਚਿਆਂ ਦੇ ਮਾਤਾ ਪਿੱਤਾ ਤੇ ਸਕੂਲ ਸਟਾਫ ਦੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗੁਰੂ ਕਾ ਲੰਗਰ ਅਤੁੱਟ ਵਰਤਿਆ |