– ਪ੍ਰਧਾਨ ਮੰਤਰੀ ਸੁਰਖਿਅਤ ਮਾਤ੍ਰਤਵ ਅਭਿਆਨ ਤਹਿਤ ਹਰ ਮਹੀਨੇ ਦੀ ਮਿਤੀ 9 ਅਤੇ 23 ਤਰੀਕ ਨੂੰ ਜੱਚਾ-ਬੱਚਾ ਜਾਂਚ ਕੈਂਪ ਲਗਾਇਆ ਜਾਂਦਾ ਹੈ
– 23 ਤਰੀਕ ਨੂੰ ਵੱਧ ਤੋਂ ਵੱਧ ਗਰਭਵਤੀ ਅੋਰਤਾ ਪੀ.ਐਚ.ਸੀ ਨੰਦਪੁਰ ਕਲੋੜ ਦੇ ਹਸਪਤਾਲ ਪਹੁੰਚ ਕੇ ਕੈਂਪ ਦਾ ਫਾਇਦਾ ਲੈਣ
ਫਤਹਿਗੜ੍ਹ ਸਾਹਿਬ : ਸਿਵਲ ਸਰਜਨ ਫਤਹਿਗੜ੍ਹ ਸਾਹਿਬ ਡਾ. ਦਵਿੰਦਰਜੀਤ ਕੋਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਨੰਦਪੁਰ ਕਲੋੜ ਡਾ. ਨਵਦੀਪ ਕੋਰ ਦੀ ਅਗਵਾਈ ਵਿੱਚ ਅੱਜ ਮਮਤਾ ਦਿਵਸ ਅਧੀਨ ਗਰਭਵਤੀ ਔਰਤਾਂ ਤੇ ਬੱਚਿਆਂ ਦਾ ਮੁਫ਼ਤ ਟੀਕਾਕਰਨ ਕੀਤਾ ਗਿਆ। ਇਸ ਮੋਕੇ ਤੇ ਡਾ. ਨਵਦੀਪ ਕੋਰ ਨੇ ਕਿਹਾ ਕਿ ਟੀਕਾਕਰਨ ਮੁਹਿੰਮ ਪ੍ਰਤੀ ਲੋਕਾਂ ਵਿੱਚ ਵਿਸ਼ਵਾਸ ਵੱਧ ਰਿਹਾ ਹੈ, ਇਸ ਕਰਕੇ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਮਮਤਾ ਦਿਵਸ ਮੌਕੇ ਪੇਂਡੂ ਖੇਤਰ ਦੇ ਲੋਕ ਆਪਣੇ ਬੱਚਿਆਂ ਨੂੰ ਖੁਦ ਟੀਕਾਕਰਨ ਕਰਵਾਉਣ ਲਈ ਲੈ ਕੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਦੀ ਮਿਹਨਤ ਸਦਕਾ ਬੱਚਿਆਂ ਦੀ ਮੌਤ ਦਰ ਵਿੱਚ ਕਮੀ ਆਈ ਹੈ ਅਤੇ ਪਿੰਡ ਪੱਧਰ ਤੇ ਟੀਕਾਕਰਨ ਪ੍ਰਤੀ ਜਾਗਰੂਕਤਾ ਵੱਧ ਰਹੀ ਹੈ । ਸਿਹਤ ਵਿਭਾਗ ਵੱਲੋਂ ਪੇਂਡੂ ਖੇਤਰਾਂ ਵਿੱਚ ਹਰ ਬੁੱਧਵਾਰ ਨੂੰ ਮਮਤਾ ਦਿਵਸ ਮਨਾਇਆ ਜਾਂਦਾ ਹੈ, ਜਿਸ ਵਿੱਚ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਮੁਫ਼ਤ ਟੀਕਾਕਰਨ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਮਮਤਾ ਦਿਵਸ ਸਿਹਤ ਕੇਂਦਰਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਮਨਾਇਆ ਜਾਂਦਾ ਹੈ, ਜਿਸ ਵਿੱਚ ਜਾਨਲੇਵਾ ਬਿਮਾਰੀਆਂ ਦੀ ਰੋਕਥਾਮ ਲਈ ਮੁਫ਼ਤ ਟੀਕੇ ਲਗਾਏ ਜਾਂਦੇ ਹਨ, ਜਿਸ ਵਿੱਚ ਗੱਲਘੋਟੂ, ਕਾਲੀ ਖਾਂਸੀ, ਨਿਮੋਨੀਆ, ਬੀ.ਸੀ.ਜੀ., ਟੀ.ਬੀ., ਟੈਟਨਸ, ਪੋਲੀਓ, ਪੀ.ਸੀ.ਵੀ., ਮੀਜ਼ਲ ਰੁਬੈਲਾ ਅਤੇ ਰੋਟਾ ਵਾਇਰਸ ਵਰਗੇ ਮਹਿੰਗੇ ਟੀਕੇ ਸ਼ਾਮਿਲ ਹਨ ਜੋ ਕਿ ਬਿਲਕੁਲ ਮੁਫਤ ਲਗਾਏ ਜਾਦੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਕਾਕਰਨ ਮੁਹਿੰਮ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਸਿੱਖਿਅਤ ਸਟਾਫ਼, ਜਿਸ ਵਿੱਚ ਸਿਹਤ ਕਾਮੇ ਬੱਚਿਆਂ ਦਾ ਟੀਕਾਕਰਨ ਕਰਦੇ ਹਨ। ਪਿੰਡਾਂ ਵਿੱਚ ਆਸ਼ਾ ਵਰਕਰਾਂ ਹਨ ਜੋ ਹਰ ਮਹੀਨੇ ਸੂਚੀ ਤਿਆਰ ਕਰਕੇ ਬੱਚਿਆਂ ਦਾ ਟੀਕਾਕਰਨ ਕਰਵਾੳਂਦੀਆ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਜਾਂ ਸ਼ਹਿਰਾਂ ਵਿੱਚ ਹੀ ਨਹੀਂ ਸਗੋਂ ਸੰਵੇਦਨਸ਼ੀਲ਼ ਇਲਾਕੇ ਜਿਂਵੇ ਕਿ ਇੱਟਾਂ ਦੇ ਭੱਠਿਆਂ, ਝੁੱਗੀਆਂ-ਝੌਂਪੜੀਆਂ ਵਿੱਚ ਵੀ ਸਿਹਤ ਵਿਭਾਗ ਦੀ ਟੀਮ ਬੱਚਿਆਂ ਨੂੰ ਕਵਰ ਕਰ ਰਹੀ ਹੈ ਤਾਂ ਜੋ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ। ਇਸ ਮੋਕੇ ਤੇ ਮੈਡੀਕਲ ਅਫਸਰ ਡਾ. ਗੁਰਜਿੰਦਰ ਕੋਰ ਨੇ ਕਿਹਾ ਕਿ ਹਰ ਮਹੀਨੇ ਦੀ ਮਿਤੀ 9 ਅਤੇ 23 ਤਰੀਕ ਨੂੰ ਪ੍ਰਧਾਨ ਮੰਤਰੀ ਸੁਰਖਿਅਤ ਮਾਤ੍ਰਤਵ ਅਭਿਆਨ ਤਹਿਤ ਜੱਚਾ-ਬੱਚਾ ਜਾਂਚ ਕੈਂਪ ਲਗਾਇਆ ਜਾਂਦਾ ਹੈ,ਇਸਲਈ ਕਲ ਮਿਤੀ 23 ਤਰੀਕ ਨੂੰ ਵੱਧ ਤੋਂ ਵੱਧ ਗਰਭਵਤੀ ਅੋਰਤਾ ਪੀ.ਐਚ.ਸੀ ਨੰਦਪੁਰ ਕਲੋੜ ਦੇ ਹਸਪਤਾਲ ਪਹੁੰਚ ਕੇ ਇਸ ਕੈਂਪ ਦਾ ਫਾਇਦਾ ਲੈਣ।