ਭੱਠਾ ਉਦਯੋਗ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਕਾਰਨ ਭੱਠਾ ਮਾਲਕਾ ਕਰ ਸਕਦੇ ਨੇ ਭੱਠੇ ਬੰਦ : ਜਿਲ੍ਹਾ ਪ੍ਰਧਾਨ ਸੇਖੋਂ

Share and Enjoy !

Shares
ਸੰਗਰੂਰ (ਜਗਸੀਰ ਲੌਂਗੋਵਾਲ):  ਜਿਲ੍ਹਾ ਭੱਠਾ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਜਿਲਾ ਪ੍ਰਧਾਨ ਹਰਵਿੰਦਰ ਸਿੰਘ ਸੇਖੋ ਦੀ ਅਗਵਾਈ ਦੇ ਵਿੱਚ ਹੋਈ,ਜਿਸ ਵਿੱਚ ਭੱਠਾ ਉਦਯੋਗ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਭੱਠਾ ਮਾਲਕਾਂ ਵੱਲੋਂ ਚਿੰਤਾ ਜਾਹਿਰ ਕੀਤੀ ਗਈ।
ਇਸ ਮੌਕੇ ਜ਼ਿਲਾ ਪ੍ਰਧਾਨ ਹਰਵਿੰਦਰ ਸਿੰਘ ਸੇਖੋ ਨੇ ਕਿਹਾ ਕਿ ਭੱਠਾ ਮਾਲਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਕਾਰਨ ਆਉਣ ਵਾਲੇ ਸਮੇਂ ਦੇ ਵਿੱਚ ਭੱਠਾ ਮਾਲਕਾਂ ਨੂੰ ਭੱਠੇ ਬੰਦ ਤੱਕ ਕਰਨੇ ਪੈ ਸਕਦੇ ਹਨ।
ਉਹਨਾਂ ਨੇ ਕਿਹਾ ਕਿ ਮਿੱਟੀ ਦੀ ਮੁਸ਼ਕਲਾਂ ਨੂੰ ਲੈ ਕੇ ਉਹਨਾਂ ਨੂੰ ਰਾਅ ਮਟੀਰੀਅਲ ਕਾਫੀ ਮਹਿੰਗਾ ਮਿਲ ਰਿਹਾ ਹੈ, ਸਰਕਾਰ ਦੀ ਪੋਲਸੀਆਂ ਦੇ ਚਲਦੇ ਰਾਅ ਮਟੀਰੀਅਲ ਮਿਲਣ ਚ ਵੀ ਮੁਸ਼ਕਿਲਾ ਰਹੀਆਂ ਹਨ, ਉਹਨਾਂ ਨੇ ਕਿਹਾ ਕਿ ਭੱਠਾ ਮਾਲਕਾਂ ਵੱਲੋਂ ਲੇਬਰ ਨੂੰ ਲੈ ਕੇ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੇ ਕਿਹਾ ਕਿ ਬੰਧੂਆਂ ਐਕਟ ਤੇ ਚਲਦੇ ਵੀ ਭੱਠਾ ਮਾਲਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਹਾਲੀ ਦੇ ਮੌਸਮ ਦੀਆਂ ਮੁਸ਼ਕਿਲਾਂ ਧੁੰਦਾ ਤੇ ਵਾਤਾਵਰਨ, ਕਲੇਰਸ ਦੀਆਂ ਸਮੱਸਿਆਵਾਂ ਨੇ ਇੱਟਾਂ ਦੇ ਉਤਪਾਦਨ ਨੂੰ ਬੁਰੀ ਤਰਾ ਪ੍ਰਭਾਵਿਤ ਕੀਤਾ ਹੈ।
ਮਜ਼ਦੂਰੀ ਦੀ ਲਾਗਤ ਵਧਣਾ ਅਤੇ ਜੀਐਸਟੀ ਦੀ ਨੀਤੀਆਂ ਦੇ ਹਾਲਾਤ ਹੋਰ ਵਿਗਾੜ ਦਿੱਤਾ ਹੈ ।ਉਹਨਾਂ ਨੇ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਸਰਕਾਰਾਂ ਵੱਲੋਂ ਲਾਲ ਇੱਟ ਲਗਾਈ ਜਾਣੀ ਯਕੀਨੀ ਵੀ ਬਣਾਈ ਜਾਵੇ ਅਤੇ ਸਰਕਾਰੀ ਕੰਮਾਂ ਦੇ ਵਿੱਚ ਵੀ ਇਹਨਾਂ ਇੱਟਾਂ ਦੀ ਵਰਤੋਂ ਕੀਤੀ ਜਾਵੇ ਤਾਂ ਕਿ ਭੱਠਾ ਉਦਯੋਗ ਨੂੰ ਬਚਾਇਆ ਜਾ ਸਕੇ ।
ਹਰਵਿੰਦਰ ਸਿੰਘ ਸੇਖੋ ਨੇ ਕਿਹਾ ਕਿ ਭੱਠਾ ਉਦਯੋਗ ਨੂੰ ਕਾਫੀ ਮੁਸ਼ਕਿਲਾਂ ਆ ਰਹੀਆਂ ਹਨ ਸਰਕਾਰ ਪਹਿਲ ਦੇ ਅਧਾਰ ਤੇ ਇਹਨਾਂ ਮੁਸ਼ਕਿਲਾਂ ਦਾ ਹੱਲ ਕਰੇ ।
ਇਸ ਮੌਕੇ ਚੇਅਰਮੈਨ ਪ੍ਰੇਮ ਗੁਪਤਾ ਤੇ ਸੀਨੀਅਰ ਮੀਤ ਪ੍ਰਧਾਨ ਭਾਰਤ ਭੂਸ਼ਣ ਨੇ ਕਿਹਾ ਕਿ ਪੰਜਾਬ ਚ ਕਾਫੀ ਭੱਠੇ ਬੰਦ ਹੋ ਚੁੱਕੇ ਹਨ ਅਤੇ ਕਈ ਬੰਦ ਹੋਣ ਦੀ ਕਗਾਰ ਤੇ ਹਨ ‌। ਉਹਨਾਂ ਨੇ ਕਿਹਾ ਕਿ ਦਿਨ ਪ੍ਰਤੀ ਦਿਨ ‌ਭੱਠਿਆਂ ਦੇ ਮਾਲਕਾਂ ਨੂੰ ਆ ਰਹੀ ਮੁਸ਼ਕਿਲਾਂ ਦੇ ਚਲਦੇ ਹੋਏ ਭੱਠੇ ਬੰਦ ਹੋ ਰਹੇ ਹਨ ਸਰਕਾਰ ਨੂੰ ਇਹਨਾਂ ਵੱਲ ਦੇਖਣਾ ਚਾਹੀਦਾ ਹੈ ।ਉਹਨਾਂ ਨੇ ਕਿਹਾ ਕਿ ਬੇਮੌਸਮੀ ਬਰਸਾਤ ਦੇ ਨਾਲ ਵੀ ਕੱਚਾ ਮਾਲ ਖਰਾਬ ਹੋ ਗਿਆ ਜਿਸ ਨਾਲ ਭੱਠਿਆ ਮਾਲਕਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਜੇਕਰ ਭੱਠੇ ਬੰਦ ਹੁੰਦੇ ਹਨ ਤਾਂ ਇਸ ਦਾ ਪ੍ਰਭਾਵ ‌ ਸਾਰੇ ਵਰਗਾਂ ਨੂੰ ਪਵੇਗਾ।
ਬੰਧੂਆ ਐਕਟ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਬੰ‍ਧੂਆ ਐਕਟ ਤੇ ਪਹਿਲਾਂ ਭੱਠਾ ਮਾਲਕਾਂ ਦੀ ਵੀ ਗੱਲ ਸੁਣਨੀ ਚਾਹੀਦੀ ਹੈ ਅਤੇ ਤਫਦੀਸ਼ ਕਰਕੇ ਹੀ ਮਾਮਲਾ ਦਰਜ ਕਰਨਾ ਚਾਹੀਦਾ ਹੈ ।ਉਹਨਾਂ ਨੇ ਕਿਹਾ ਕਿ ਇਸ ਨਾਲ ਵੀ ਭੱਠਾ ਮਾਲਕਾਂ ਨੂੰ ਕਾਫੀ ਪਰੇਸ਼ਾਨੀਆਂ ਆ ਰਹੀਆਂ ਹਨ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੇਖੋ ਨੇ ਕਿਹਾ ਕਿ ਜਿਲੇ ਦੇ ਵਿੱਚ ਹਰ ਬਲਾਕ ਵਾਈਜ਼ ਮੀਟਿੰਗ ਕੀਤੀ ਜਾਵੇਗੀ। ਜਿਸ ਤੋਂ ਬਾਅਦ ਕੋਈ ਠੋਸ ਫੈਸਲਾ ਲਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਕੋਈ ਭੱਠਿਆਂ ਦੇ ਹੱਕ ਦੇ ਵਿੱਚ ਪਾਲਸੀ ਨਹੀਂ ਬਣਾਈ ਜਾਂਦੀ ਤਾਂ ਅਗਲਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਚੇਅਰਮੈਨ ਪ੍ਰੇਮ ਗੁਪਤਾ,
ਸੀਨੀਅਰ ਮੀਤ ਪ੍ਰਧਾਨ ਭਾਰਤ ਭੂਸ਼ਣ,ਵਾਈਸ ਚੇਅਰਮੈਨ ਰਾਜੀਵ ਮੱਖਣ,ਸਕੱਤਰ ਗਿੰਨੀ, ਕੈਸ਼ੀਅਰ ਪਵਨ ਗੁਪਤਾ, ਸੁਭਾਸ਼ ਗੁਪਤਾ,ਸੁਨਾਮ ਪ੍ਰਧਾਨ ਹਕੂਮਤ ਰਾਏ, ਲਹਿਰਾ ਪ੍ਰਧਾਨ ਸੰਦੀਪ ਗਰਗ, ਦਿੜਬਾ ਪ੍ਰਧਾਨ ਸ਼ੁਭ ਕਰਨ ਸ਼ਰਮਾ , ਭਵਾਨੀਗੜ ਪ੍ਰਧਾਨ ਨਰਿੰਦਰ ਸਿੰਘ,ਧੂਰੀ ਤੋਂ ਰੋਕੀ ,ਨੀਰਜ, ਅੰਮ੍ਰਿਤ, ਰਾਧੇ, ਦੀਪੂ, ਬਲਰਾਜ,ਗੋਲਡੀ ਆਦਿ ਮੌਜੂਦ ਸਨ।

About Post Author

Share and Enjoy !

Shares

Leave a Reply

Your email address will not be published. Required fields are marked *