ਲੌਂਗੋਵਾਲ (ਜਗਸੀਰ ਸਿੰਘ):ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਇਕਾਈ ਲੌਂਗੋਵਾਲ ਵਲੋਂ ਸਥਾਨਕ ਬਾਰਾਦਰੀ ਵਿਖੇ ਦੋਨੇ ਫੋਰਮਾ ਦੇ ਸੱਦੇ ਤੇ ਸੈਂਟਰ ਵਲੋ ਭੇਜੇ ਖੇਤੀ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜੀਆਂ ਗਈਆਂ । ਇਸ ਮੌਕੇ ਯੂਨੀਅਨ ਦੇ ਇਕਾਈ ਪ੍ਰਧਾਨ ਬਲਜਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਪਿਛਲੇ ਗਿਆਰਾਂ ਮਹੀਨਿਆਂ ਤੋਂ ਕਿਸਾਨ ਲਗਾਤਾਰ ਐਮ,ਐਸਪੀ ਦੇ ਗਰੰਟੀ ਕਾਨੂੰਨ ਨੂੰ ਲੈਕੇ ਤਿੰਨੇ ਬਾਰਡਰਾਂ ਤੇ ਬੈਠੇ ਹੋਏ ਹਨ ਪਰ ਬੜੀ ਹੁਸ਼ਿਆਰੀ ਨਾਲ ਪੰਜਾਬ ਸਰਕਾਰ ਤੋਂ ਇੰਨਾ ਖਰੜਿਆਂ ਦੀ ਮਨਜ਼ੂਰੀ ਲਈ ਜੋ ਚਾਲ ਮੋਦੀ ਸਰਕਾਰ ਚੱਲ ਰਹੀ ਹੈ ਉਸ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ, ਇਸ ਦੇ ਵਿਰੋਧ ਚ ਅੱਜ ਲੋਹੜੀ ਦੇ ਦਿਨ ਸਾਰੇ ਪਿੰਡਾਂ ਤੇ ਕਸਬਿਆਂ ਵਿੱਚ ਖਰੜਿਆਂ ਦੀਆਂ ਕਾਪੀਆਂ ਸਾੜੀਆਂ ਗਈਆਂ ।ਇਸ ਮੌਕੇ ਨਛੱਤਰ ਸਿੰਘ, ਖੜਕਾ ਸਿੰਘ, ਭਪਨਾ ਸਿੰਘ, ਲੀਲਾ ਸਿੰਘ ਆਦਿ ਕਿਸਾਨ ਹਾਜ਼ਰ ਸਨ ।