ਖਨੋਰੀ : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਅਜਾਦ ਦੀ ਪਿੰਡ ਇਕਾਈ ਬਸਿਹਰਾ ਬਲਾਕ ਮੂਨਕ ਦੀ ਨਵੀਂ ਇਕਾਈ ਦੀ ਚੋਣ ਬਲਾਕ ਪ੍ਰਧਾਨ ਅਮਨਦੀਪ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ।ਜਿਸ ਵਿੱਚ ਪ੍ਰਧਾਨ- ਕ੍ਰਿਸ਼ਨ ਸਿੰਘ,ਸੀ.ਮੀਤ ਪ੍ਰਧਾਨ-ਜਸਵੰਤ ਸਿੰਘ, ਪ੍ਰਧਾਨ-ਰਾਜਬੀਰ ਸਿੰਘ, ਸਕੱਤਰ ਜਨਰਲ-ਸੰਦੀਪ ਸਿੰਘ,ਖਜ਼ਾਨਚੀ-ਸਤਗੁਰ ਸਿੰਘ, ਸਕੱਤਰ-ਹੁਸਨਪ੍ਰੀਤ ਸਿੰਘ,ਪ੍ਰੈਸ ਸਕੱਤਰ-ਲਾਲੀ ਸਿੰਘ ਅਹੁਦੇਦਾਰ ਚੁਣੇ ਗਏ। ਇਸ ਮੌਕੇ ਕਿਸਾਨ ਆਗੂਆਂ ਨੇ ਪ੍ਰੈਸ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਪਿਛਲੀ 13 ਫ਼ਰਵਰੀ ਤੋਂ ਹਰਿਆਣਾਂ ਦੇ ਬਾਡਰਾਂ ਤੇ ਕਿਸਾਨੀ ਮੰਗਾਂ ਮਨਵਾਉਣ ਲਈ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਪਰ ਮੋਕੇ ਦੀਆਂ ਸਰਕਾਰਾਂ ਕਿਸਾਨ ਮਾਰੂ ਨੀਤੀਆਂ ਬਣਾਉਣ ਵਿੱਚ ਲੱਗੀਆਂ ਹੋਈਆਂ ਹਨ, ਜਿਸ ਕਾਰਨ 26 ਜਨਵਰੀ ਨੂੰ ਸਾਰੇ ਭਾਰਤ ਵਿੱਚ ਟਰੈਕਟਰ ਮਾਰਚ ਕਰਕੇ ਰੋਸ ਮਾਰਚ ਕੀਤਾ ਜਾਵੇਗਾ ।ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਸ਼ੰਘਰਸ਼ ਦੋਰਾਨ ਕੇਂਦਰ ਦੀ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਜਿਵੇਂ ਕਿ MSP ਗਰੰਟੀ ਕਾਨੂੰਨ ਬਣਾਉਣਾ,ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ, ਕਿਸਾਨਾਂ ਸਿਰ ਸਰਕਾਰ ਦੀਆ ਗਲਤ ਨੀਤੀਆਂ ਕਾਰਨ ਚੜ੍ਹਿਆ ਕਰਜ਼ਾ ਖਤਮ ਕਰਾਉਣ ਵਰਗੀਆਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।ਇਸ ਮੌਕੇ ਤੇ ਜ਼ਿਲ੍ਹਾ ਅਗੂ ਰਾਜ ਸਿੰਘ ਥੇੜੀ,ਸੁਖਦੇਵ ਸ਼ਰਮਾ ਭੂਟਾਲ ਖੁਰਦ ਅਤੇ ਬਲਾਕ ਆਗੂ ਦਰਸ਼ਨ ਸਿੰਘ ਭੁੰਦੜਭੈਣੀ,ਮੁਖਤਿਆਰ ਸਿੰਘ ਮੰਡਵੀ,ਬੀਰਬਲ ਸਿੰਘ ਹਮੀਰਗੜ ਹਾਜਰ ਸਨ।