ਹੁਸ਼ਿਆਰਪੁਰ ( ਤਰਸੇਮ ਦੀਵਾਨਾ ): ਬੇਗਮਪੁਰਾ ਟਾਇਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਜਿਲ੍ਹਾ ਸੀਨੀਅਰ ਮੀਰ ਪ੍ਰਧਾਨ ਸਤੀਸ਼ ਕੁਮਾਰ ਸ਼ੇਰਗੜ ਦੀ ਪ੍ਰਧਾਨਗੀ ਹੇਠ ਨਜਦੀਕੀ ਪਿੰਡ ਬਸੀ ਬਾਹਦ ਵਿਖੇ ਹੋਈ। ਮੀਟਿੰਗ ਵਿੱਚ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ ਅਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆ ਆਗੂਆ ਨੇ ਕਿਹਾ ਕਿ
ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਇਸ ਵਿੱਚ ਭਾਵੇਂ ਕਿਸਾਨੀ ਦੀਆਂ ਮੰਗਾਂ ਹੋਣ ਭਾਵੇਂ ਸੂਬੇ ਦੇ ਵਿਕਾਸ ਦੀ ਗੱਲ ਹੋਵੇ ਜਾਂ ਲੋੜਵੰਦ ਪਰਿਵਾਰਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਗੱਲ ਹੋਵੇ ।
ਉਹ ਕਿਹਾ ਕਿ ਕੁਝ ਸਮਾ ਪਹਿਲਾ ਭਾਜਪਾ ਦੀ ਕੇਦਰ ਸਰਕਾਰ ਦੇ ਹੁੰਦਿਆ ਦਿੱਲੀ ਦੀਆਂ ਬਰੂਹਾਂ ਤੇ ਮੰਗਾਂ ਮੰਨਵਾਉਣ ਲਈ ਸੰਘਰਸ਼ ਕਰਦਿਆਂ ਸੈਕੜੇ ਕਿਸਾਨ ਜਾਨਾ ਗਵਾ ਬੈਠੇ ਹਨ ਉਹਨਾਂ ਕਿਹਾ ਕੀ ਭਾਜਪਾ ਸਰਕਾਰ ਨੇ ਸ਼ੁਭਕਰਨ ਵਰਗੇ ਨੌਜਵਾਨ ਗੋਲੀ ਨਾਲ ਮਾਰ ਮੁਕਾਏ ਉਹਨਾ ਕਿਹਾ ਕਿ ਧਰਤੀ ਤੇ ਭਾਈਚਾਰਕ ਸਾਂਝ ਦੇ ਮੁਦੱਈ ਲੋਕਾਂ ਨਾਲ ਆਪਣੀਆਂ ਗਲਤੀਆਂ ਲਈ ਮੁਆਫੀ ਦਾ ਇੱਕ ਵੀ ਲਫਜ਼ ਭਾਜਪਾ ਦੇ ਕਿਸੇ ਵੀ ਲੀਡਰ ਨੇ ਮੂੰਹ ਵਿੱਚੋਂ ਨਹੀ ਨਿਕਲਿਆ । ਇਸ ਮੌਕੇ ਬੇਗਮਪੁਰਾ ਟਾਇਗਰ ਫੋਰਸ ਦੇ ਪ੍ਰੀਵਾਰ ਵਿੱਚ ਵਾਧਾ ਕਰਦੇ ਹੋਏ ਹਰਿਆਣਾ ਭੂੰਗਾ ਵਿਖੇ ਫੋਰਸ ਦਾ ਯੂਨਿਟ ਲਗਾਇਆ ਗਿਆ ਜਿਸ ਵਿੱਚ ਅਨਿਲ ਕੁਮਾਰ ਬੰਟੀ ਹਰਿਆਣਾ ਭੂੰਗਾ ਤੋ ਪ੍ਰਧਾਨ, ਰਾਹੁਲ ਕਲੋਤਾ ਉੱਪ ਪ੍ਰਧਾਨ ਕੁਲਦੀਪ,ਤਜਿੰਦਰ ਸਿੰਘ,ਸਤੀਸ਼ ਕੁਮਾਰ ਨੂੰ ਸਕੱਤਰ ਅਤੇ ਮਨਪ੍ਰੀਤ ਸਿੰਘ ਤੇ ਅਮਰੀਕ ਸਿੰਘ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ । ਨਵ-ਨਿਯੁਕਤ ਅਹੁਦੇਦਾਰਾ ਨੇ ਪ੍ਰਣ ਕੀਤਾ ਕਿ ਫੋਰਸ ਵਲੋ ਦਿੱਤੀ ਗਈ ਜੁੰਮੇਵਾਰੀ ਅਸੀ ਪੂਰੀ ਤਨਦੇਹੀ ਨਾਲ ਨਿਭਾਵਾਗੇ । ਉਹਨਾ ਅੰਤ ਵਿੱਚ ਕਿਹਾ ਕਿ ਬੇਗਮਪੁਰਾ ਟਾਇਗਰ ਫੋਰਸ ਇੱਕ ਰਜਿ. ਜਥੇਬੰਦੀ ਹੈ ਅਤੇ ਫੋਰਸ ਵਿੱਚੋ ਕੁਝ ਕੱਢੇ ਹੋਏ ਲੋਕ ਅਜੇ ਵੀ ਸ਼ਾਸਨ ਪ੍ਰਸ਼ਾਸਨ ਨੂੰ ਬੇਗਮਪੁਰਾ ਟਾਇਗਰ ਫੋਰਸ ਦੇ ਨਾਮ ਤੇ ਧਮਕਾ ਰਹੇ ਹਨ ਅਤੇ ਫੋਰਸ ਦਾ ਨਾਮ ਲੈਕੇ ਲੋਕਾ ਨੂੰ ਗੁਮਰਾਹ ਕਰ ਰਹੇ ਹਨ । ਉਹਨਾ ਸ਼ਾਸਨ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਹੋ ਜਿਹੇ ਸ਼ਰਾਰਤੀ ਅਨਸਰਾ ਤੇ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾ ਕਿ ਇਹੋ ਜਿਹੇ ਸ਼ਰਾਰਤੀ ਅਨਸਰ ਅੱਗੇ ਤੋ ਇਹੋ ਜਿਹੀਆ ਕੋਝੀਆ ਹਰਕਤਾ ਕਰਨ ਤੋ ਬਾਜ ਆਉਣ । ਉਹਨਾ ਕਿਹਾ ਕਿ ਫੋਰਸ ਵਿੱਚੋਂ ਕੱਢੇ ਗਏ ਸ਼ਰਾਰਤੀ ਅਨਸਰਾ ਦਾ ਬੇਗਮਪੁਰਾ ਟਾਇਗਰ ਫੋਰਸ ਨਾਲ ਦੂਰ ਦਾ ਵੀ ਵਾਸਤਾ ਨਹੀ ਹੈ ਉਹਨਾ ਦੱਸਿਆ ਕਿ ਫੋਰਸ ਵਿੱਚੋ ਕੱਢੇ ਗਏ ਇਹ ਸ਼ਰਾਰਤੀ ਲੋਕਾ ਤੇ ਮਾਨਯੋਗ ਅਦਾਲਤ ਵਿੱਚ ਕੇਸ ਵੀ ਕੀਤੇ ਹੋਏ ਹਨ ।ਇਸ ਮੌਕੇ ਹੋਰਨਾ ਤੋ ਇਲਾਵਾ ਅਮਨਦੀਪ, ਮੁਨੀਸ਼, ਗੋਗਾ ਮਾਂਝੀ, ਰਵੀ ਸੁੰਦਰ ਨਗਰ,
ਸੰਦੀਪ ਸਿੰਘ,ਸੰਦੀਪ ਸਿੰਘ ਕਲੋਤਾ,ਵਿਜੇ ਕੁਮਾਰ, ਹਰਜਿੰਦਰ ਸਿੰਘ,ਰਾਜੇਸ਼ ਕੁਮਾਰ, ਕੁਲਦੀਪ ਸਿੰਘ, ਅਰੁਣ ਕੁਮਾਰ, ਨਵਜੋਤ,ਮਲਕੀਤ ਸਿੰਘ,ਜਸਵੀਰ ਸਿੰਘ,ਅਨੁਰਾਗ ਹੰਸ,
ਅੰਕਿਤ,ਸ਼ਿਵਮ,ਪ੍ਰਦੀਪ,ਸਾਹਿਲ,ਸੁਨੀ ਲ,ਰਾਣਾ,ਸਿਮਰਨ ਢੱਕੀ, ਨੰਬਰਦਾਰ ਜਗਦੀਸ਼ ਲਾਲ, ਮਾਸਟਰ ਰਾਮ ਲਾਲ, ਆਤਮਾ ਰਾਮ, ਹਰਕਮਲ ਦਾਸ, ਸਰਬਜੀਤ ਦਾਸ, ਹਰਬੰਸ ਲਾਲ ਆਦਿ ਹਾਜ਼ਰ ਸਨ ।