ਸੰਗਰੂਰ (ਜਗਸੀਰ ਲੌਂਗੋਵਾਲ): ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਲਈ ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ (ਏਟਕ ਐਫੀ.) ਦੀ ਬੀ.ਬੀ.ਐਮ.ਬੀ ਹੈੱਡਕੁਆਰਟਰ ਚੰਡੀਗੜ੍ਹ ਅੱਗੇ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਅੱਜ ਸੱਤਵੇਂ ਦਿਨ ਵਿਚ ਦਾਖਲ ਹੋ ਗਈ | ਅੱਜ ਯੂਨੀਅਨ ਬ੍ਰਾਂਚ ਜਗਾਧਰੀ ਦੇ ਪ੍ਰਧਾਨ ਰਾਮਨਾਥ ਸਿੰਘ ਅਤੇ ਸਕੱਤਰ ਸ: ਰਜਿੰਦਰ ਸਿੰਘ ਨੂੰ ਜੂਸ ਪਿਲਾ ਕੇ ਭੁੱਖ ਹੜਤਾਲ ਤੋਂ ਉਠਾਇਆ ਗਿਆ ਅਤੇ ਅਗਲੇ 24 ਘੰਟਿਆਂ ਲਈ ਜਗਾਧਰੀ ਤੋਂ ਸ਼੍ਰੀ ਯਸ਼ਪਾਲ ਅਤੇ ਜਗਦੀਸ਼ ਲਾਲ ਨੂੰ ਯੂਨੀਅਨ ਦੇ ਜਨਰਲ ਸਕੱਤਰ ਸੁਰੇਸ਼ ਕੁਮਾਰ ਸੈਣੀ ਤੇ ਚੰਡੀਗੜ੍ਹ ਸ਼ਾਖਾ ਦੇ ਪ੍ਰਮੁੱਖ ਸਾਥੀ ਸ਼ਿਵ ਕੁਮਾਰ ਨੇ ਭੁੱਖ ਹੜਤਾਲ ਤੇ ਬਿਠਾਇਆ। ਇਸ ਸਮੇਂ ਜਨਰਲ ਸਕੱਤਰ ਸੁਰੇਸ਼ ਕੁਮਾਰ ਸੈਣੀ ਨੇ ਕਿਹਾ ਕਿ ਮੰਗਾਂ ਪੂਰੀਆਂ ਹੋਣ ਤੱਕ ਸਾਡਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।