ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ (ਏਟਕ ਐਫੀ) ਦੀ ਭੁੱਖ ਹੜਤਾਲ ਤੇਰ੍ਹਵੇਂ ਦਿਨ ਵਿੱਚ ਦਾਖ਼ਲ

Share and Enjoy !

Shares
  ਸੰਗਰੂਰ(ਜਗਸੀਰ ਲੌਂਗੋਵਾਲ):  ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ ਏਟਕ-ਐਫਿ ਵੱਲੋਂ ਬੀਬੀਐਮਬੀ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਚੱਲ ਰਹੀ ਭੁੱਖ ਹੜਤਾਲ ਅੱਜ 13ਵੇਂ ਦਿਨ ਵਿੱਚ ਦਾਖ਼ਲ ਹੋ ਗਈ।  ਅੱਜ ਭੁੱਖ ਹੜਤਾਲ ‘ਤੇ ਬੈਠੇ ਯੂਨੀਅਨ ਬ੍ਰਾਂਚ ਜਲੰਧਰ ਦੇ ਕਾਮਰੇਡ ਗੁਰਸ਼ਰਨ ਸਿੰਘ ਤੇ ਤਰਸੇਮ ਸਿੰਘ, ਸਾਥੀ ਕਾਬੁਲ ਸਿੰਘ ਚਡੀਗੜ੍ਹ ਅਤੇ ਸਾਥੀ ਜਸਵਿੰਦਰ ਸਿੰਘ ਉਪ ਪ੍ਰਧਾਨ ਕੇਂਦਰੀ ਕਾਰਜਕਾਰਨੀ ਕੁਰੂਕਸ਼ੇਤਰ ਨੇ ਜੂਸ ਪਿਲਾ ਕੇ ਉਠਾਇਆ ਅਤੇ ਅਗਲੇ 24 ਘੰਟਿਆਂ ਲਈ ਕੁਰੂਕਸ਼ੇਤਰ ਇਕਾਈ ਦੇ ਸਾਥੀ ਕੁਲਦੀਪ ਸਿੰਘ ,ਸਾਥੀ ਸ਼ਿਆਮਲਾਲ ਨੂੰ ਸਾਥੀ ਤਰਸੇਮ ਸਿੰਘ ਤੇ ਗੁਰਸਰਨ ਸਿੰਘ ਜਲੰਧਰ ਨੂੰ ਭੁੱਖ ਹੜਤਾਲ ਤੇ ਬਿਠਾਇਆ ਗਿਆ।  ਇਸ ਸਮੇਂ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਸ਼ਰਮਾ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ  2022/23 ਅਤੇ 2023/24 ਦਾ ਭੱਤਾ, ਰਾਜਸਥਾਨ ਤੋਂ ਆਉਣ ਵਾਲੇ ਮੁਲਾਜ਼ਮਾਂ ਨੂੰ ਬੀ.ਬੀ.ਐਮ.ਬੀ. ਦਾ ਪੇ ਸਕੇਲ ਦੇਣਾ ਅਤੇ ਹੋਰ ਮੰਗਾਂ ਹਨ। 1.1.2016 ਤੋਂ 30.6.2021 ਤੱਕ ਦੇ ਬਕਾਏ ਦਾ ਭੁਗਤਾਨ, ਓਵਰਟਾਈਮ, ਮੈਡੀਕਲ ਅਤੇ ਛੁੱਟੀਆਂ ਸਮੇਤ ਸਾਰੀਆਂ ਰੈਗੂਲਰ ਸਹੂਲਤਾਂ ਪ੍ਰਦਾਨ ਕਰਨ ਸਮੇਤ, ਰਾਜ.  ਮੁਲਾਜ਼ਮਾਂ ਦਾ ਸਮਾਂ ਵਧਾਉਣ, ਡੀਸੀ ਰੇਟ ਸੈਂਟਰ ਦੇਣ ਅਤੇ ਉਨ੍ਹਾਂ ਨੂੰ ਰੈਗੂਲਰ ਕਰਨ, ਕੈਸ਼ਲੈਸ ਸਹੂਲਤ ਦੇਣ, ਆਊਟ ਸੋਰਸ ਭਰਤੀ ਬੰਦ ਕਰਕੇ ਸਿੱਧੀ ਭਰਤੀ ਕਰਨ ਅਤੇ ਦਿਹਾੜੀਦਾਰ ਮੁਲਾਜ਼ਮਾਂ ਨੂੰ ਲਗਾਤਾਰ ਅਤੇ ਰੈਗੂਲਰ ਕਰਨ ਕਿਰਤ ਕਮਿਸ਼ਨਰ, ਚੰਡੀਗੜ੍ਹ ਦੇ ਹੁਕਮਾਂ ਅਨੁਸਾਰ ਪੈਸਕੋ ਰਾਹੀਂ ਭਰਤੀ ਕੀਤੇ ਸਾਰੇ ਮੁਲਾਜ਼ਮਾਂ ਨੂੰ ਬਕਾਇਆ ਦੇਣ ਸਮੇਤ ਸਾਰੀਆ ਮੰਗਾਂ ਨੂੰ ਪੂਰਾ ਕੀਤਾ ਜਾਵੇ। 

About Post Author

Share and Enjoy !

Shares

Leave a Reply

Your email address will not be published. Required fields are marked *