ਬੀ.ਐਫ.ਜੀ.ਆਈ. ਵਿਖੇ ਰਾਸ਼ਟਰੀ ਵਿਗਿਆਨ ਪ੍ਰੋਜੈਕਟ ਮੁਕਾਬਲਾ ‘ਪ੍ਰੋਜੈਕਟ ਪਲਸ 2.0’ ਸਫਲਤਾਪੂਰਵਕ ਆਯੋਜਿਤ

Share and Enjoy !

Shares
 
42 ਸਕੂਲਾਂ ਅਤੇ ਕਾਲਜਾਂ ਦੇ 550 ਵਿਦਿਆਰਥੀਆਂ ਨੇ ਕੁੱਲ 140 ਪ੍ਰੋਜੈਕਟ ਪੇਸ਼ ਕੀਤੇੇ
 
ਯੰਗ ਇਨੋਵੇਟਰਜ਼ ਸ਼੍ਰੇਣੀ ਵਿੱਚ ਵੇਵ ਇੰਸਟੀਚਿਊਟ, ਸ਼੍ਰੀ ਗੰਗਾਨਗਰ ਅਤੇ ਐਡਵਾਂਸਡ ਇਨੋਵੇਟਰਜ਼ ਸ਼੍ਰੇਣੀ ਵਿੱਚ ਬਾਬਾ ਫ਼ਰੀਦ ਕਾਲਜ, ਬਠਿੰਡਾ ਨੇ ਪਹਿਲਾ ਇਨਾਮ ਜਿੱਤਿਆ

ਬਠਿੰਡਾ : ਬੀ.ਐਫ.ਜੀ.ਆਈ. ਵਿਖੇ ਬਾਬਾ ਫ਼ਰੀਦ ਕਾਲਜ ਦੇ ਈਆਈਸੀ ਕਲੱਬ ਨੇ ਇੱਕ ਰਾਸ਼ਟਰੀ ਵਿਗਿਆਨ ਪ੍ਰੋਜੈਕਟ ਮੁਕਾਬਲੇ ‘ਪ੍ਰੋਜੈਕਟ ਪਲਸ 2.0’ ਦਾ ਸਫਲਤਾਪੂਰਵਕ ਆਯੋਜਨ ਕੀਤਾ ਜਿਸ ਵਿੱਚ ਪੰਜਾਬ ਅਤੇ ਨੇੜਲੇ ਰਾਜਾਂ ਦੇ ਵਿਦਿਆਰਥੀਆਂ ਨੇ ਆਪਣੇ ਨਵੀਨਤਾਕਾਰੀ ਵਿਚਾਰਾਂ, ਮਾਡਲਾਂ ਅਤੇ ਪ੍ਰੋਜੈਕਟਾਂ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਵਿੱਚ ਲਗਭਗ 42 ਸਕੂਲਾਂ ਅਤੇ ਕਾਲਜਾਂ ਦੇ 550 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਕੁੱਲ 140 ਪ੍ਰੋਜੈਕਟ ਪੇਸ਼ ਕੀਤੇ। ਇਸ ਰਾਸ਼ਟਰੀ ਵਿਗਿਆਨ ਪ੍ਰੋਜੈਕਟ ਮੁਕਾਬਲੇ ਦੌਰਾਨ ‘ਯੰਗ ਇਨੋਵੇਟਰਜ਼’ ਸ਼੍ਰੇਣੀ ਤਹਿਤ 9ਵੀਂ, 10ਵੀਂ, 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਦੋਂ ਕਿ ‘ਐਡਵਾਂਸਡ ਇਨੋਵੇਟਰਜ਼’ ਸ਼੍ਰੇਣੀ ਵਿੱਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਫੀਲਡ ਕੁਐਸਟ, ਲੈਬ ਇਨੋਵੇਟ, ਸਾਫ਼ਟਵੇਅਰ ਸਿੰਨਰਜੀ ਅਤੇ ਪੋ੍ਰਡਕਟ ਮਾਨੀਆ ਆਦਿ ਚਾਰ ਵੱਖ-ਵੱਖ ਥੀਮ ਸਨ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਵਿਗਿਆਨਕ ਡੋਮੇਨਾਂ ਦੀ ਪੜਚੋਲ ਕਰਨ ਲਈ ਉਤਸ਼ਾਹਿਤ ਕੀਤਾ।

ਇਸ ਸਮਾਗਮ ਦਾ ਉਦਘਾਟਨ ਈਆਈਸੀ ਕਲੱਬ ਦੇ ਵਿਦਿਆਰਥੀਆਂ ਦੁਆਰਾ ਜੱਜਾਂ ਅਤੇ ਕਾਲਜ ਅਧਿਕਾਰੀਆਂ ਦੇ ਇੱਕ ਸਤਿਕਾਰਯੋਗ ਪੈਨਲ ਦੀ ਮੌਜੂਦਗੀ ਵਿੱਚ ਕੀਤਾ ਗਿਆ। ਜਿਸ ਵਿੱਚ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ (ਸੀ.ਯੂ.ਪੀ.ਆਰ.ਡੀ.ਐਫ), ਬਠਿੰਡਾ ਦੇ ਮੁੱਖ ਕਾਰਜਕਾਰੀ ਅਫਸਰ ਡਾ. ਅਕਸ਼ੈ ਨਾਗ, ਐਮ.ਆਰ.ਐਸ.ਪੀ.ਟੀ.ਯੂ., ਬਠਿੰਡਾ ਦੇ ਸਹਾਇਕ ਡੀਨ (ਅਕਾਦਮਿਕ) ਡਾ. ਸਤਨਾਮ ਸਿੰਘ, ਐਮ.ਆਰ.ਐਸ.ਪੀ.ਟੀ.ਯੂ., ਬਠਿੰਡਾ ਦੇ ਸਹਾਇਕ ਪ੍ਰੋਫੈਸਰ ਡਾ. ਵਿਨੀਤ ਚਾਵਲਾ ਤੋਂ ਇਲਾਵਾ ਬੀ.ਐਫ.ਜੀ.ਆਈ., ਬਠਿੰਡਾ ਦੇ ਅਸਿਸਟੈਂਟ ਡਾਇਰੈਕਟਰ (ਐਡਮਨ)  ਸ. ਰਜਿੰਦਰ ਸਿੰਘ ਧਨੋਆ, ਡੀਨ (ਅਕਾਦਮਿਕ ਪਲਾਨਿੰਗ ਤੇ ਇਨਫ੍ਰਾਸਟਰਕਚਰ ਡਿਵੈਲਪਮੈਂਟ) ਡਾ. ਮਨੀਸ਼ ਗੁਪਤਾ, ਡੀਨ (ਰਿਸਰਚ ਐਂਡ ਡਿਵੈਲਪਮੈਂਟ) ਡਾ. ਸੋਨੀਆ ਮਲਿਕ, ਬਾਬਾ ਫ਼ਰੀਦ ਕਾਲਜ, ਬਠਿੰਡਾ ਦੇ ਪ੍ਰਿੰਸੀਪਲ ਡਾ. ਮਨੀਸ਼ ਬਾਂਸਲ, ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਬਠਿੰਡਾ ਦੇ ਪ੍ਰਿੰਸੀਪਲ ਡਾ. ਸਚਿਨ ਦੇਵ, ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਬਠਿੰਡਾ ਦੀ ਪ੍ਰਿੰਸੀਪਲ ਡਾ. ਜਯੋਤੀ ਬਾਂਸਲ , ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ, ਬਠਿੰਡਾ  ਦੇ ਪ੍ਰਿੰਸੀਪਲ ਡਾ. ਮੰਗਲ ਸਿੰਘ ਅਤੇ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਦੇ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ ਸਿੱਧੂ ਸ਼ਾਮਲ ਸਨ।

ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਵਾਈਸ ਚਾਂਸਲਰ ਪ੍ਰੋ. (ਡਾ) ਸੰਦੀਪ ਕਾਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਉਨ੍ਹਾਂ ਨੇ ਵਿਗਿਆਨਕ ਉਤਸੁਕਤਾ ਅਤੇ ਨਵੀਨਤਾ ਨੂੰ ਵਧਾਉਣ ਲਈ ਬੀ.ਐਫ.ਜੀ.ਆਈ. ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਸਾਰਥਿਕ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਸਮਾਗਮ ਦੀ ਸਮਾਪਤੀ ਸੈਸ਼ਨ ਦੌਰਾਨ ਈਆਈਸੀ ਕਲੱਬ ਦੇ ਵਾਈਸ ਪ੍ਰਧਾਨ ਆਯੂਸ਼ ਗਰਗ ਨੇ ਆਏ ਹੋਏ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਪ੍ਰੋਜੈਕਟ ਪਲਸ 2.0 ਦੀ ਮਹੱਤਤਾ ਅਤੇ ਮੰਤਵ ਬਾਰੇ ਚਾਨਣਾ ਪਾਇਆ।
ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. (ਡਾ.) ਸੰਦੀਪ ਕਾਂਸਲ, ਵਾਈਸ ਚਾਂਸਲਰ, ਐਮ.ਆਰ.ਐਸ.ਪੀ.ਟੀ.ਯੂ., ਬਠਿੰਡਾ ਅਤੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਤੋਂ ਪਹੁੰਚੇ ਵਿਦਿਆਰਥੀਆਂ ਅਤੇ ਅਧਿਆਪਕਾਂ  ਦਾ ਨਿੱਘਾ ਸਵਾਗਤ ਕੀਤਾ।  ਉਨ੍ਹਾਂ ਨੇ ਵਿਦਿਆਰਥੀ ਕਲੱਬ ਮੈਂਬਰਾਂ, ਬਾਬਾ ਫ਼ਰੀਦ ਕਾਲਜ ਦੇ ਪ੍ਰਿੰਸੀਪਲ ਡਾ. ਮਨੀਸ਼ ਬਾਂਸਲ, ਈਵੈਂਟ ਕੋਆਰਡੀਨੇਟਰ ਡਾ. ਜਸਵਿੰਦਰ ਪਾਲ ਅਤੇ ਸ੍ਰੀ ਨਵਦੀਪ ਕੋਛੜ ਦੇ ਨਾਲ-ਨਾਲ ਵਿਭਾਗ ਮੁਖੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਇਸ ਸਮਾਗਮ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਰੋਲ ਅਤੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।
ਐਵਾਰਡ ਸਮਾਰੋਹ ਦੌਰਾਨ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਜੇਤੂ ਵਿਦਿਆਰਥੀਆਂ ਨੂੰ ਕ੍ਰਮਵਾਰ 11000, 5100 ਅਤੇ 3100 ਰੁਪਏ ਦੇ ਨਕਦ ਇਨਾਮ ਦਿੱਤੇ ਗਏ। ਜੱਜਾਂ ਦੀ ਜੱਜਮੈਂਟ ਅਨੁਸਾਰ ਯੰਗ ਇਨੋਵੇਟਰਜ਼ ਸ਼੍ਰੇਣੀ ਵਿੱਚ ਵੇਵ ਇੰਸਟੀਚਿਊਟ, ਸ਼੍ਰੀ ਗੰਗਾਨਗਰ ਦੇ ਦੇਵਾਂਸ਼ੂ ਚਰਾਇਆ, ਰੋਹਨ ਚਰਾਇਆ, ਹਰਸ਼ਦੀਪ ਸਿੰਘ ਅਤੇ ਆਰੁਸ਼ ਉਪਨੇਜਾ ਨੇ ਪਹਿਲਾ ਇਨਾਮ ਅਤੇ ਵੇਵ ਇੰਸਟੀਚਿਊਟ, ਸ੍ਰੀ ਗੰਗਾਨਗਰ ਦੇ ਹਰਸ਼, ਅੰਜੂ ਰਾਠੌਰ, ਸੁਖਵਿੰਦਰ ਸਿੰਘ ਤੇ ਪਵਨਪ੍ਰੀਤ ਸਿੰਘ ਨੇ ਦੂਸਰਾ ਇਨਾਮ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੋਖੜਾ ਦੇ ਤਨੁਜ ਅਤੇ ਵੰਸ਼ ਗਰਗ ਨੇ ਤੀਸਰਾ ਇਨਾਮ ਹਾਸਲ ਕੀਤਾ ਜਦੋਂ ਕਿ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਦੇ ਨੀਟੂ, ਪ੍ਰਭਜੋਤ, ਸੁਮਨਪ੍ਰੀਤ, ਹਰਮਨਜੋਤ ਕੌਰ, ਜਸਪ੍ਰੀਤ ਕੌਰ ਅਤੇ ਦਿੱਲੀ ਪਬਲਿਕ ਸਕੂਲ, ਬਠਿੰਡਾ ਦੇ ਮਨਜੋਤ ਸਿੰਘ ਨੂੰ ਹੌਸਲਾ ਅਫਜਾਈ ਲਈ ਕੰਸ਼ੋਲੇਸ਼ਨ ਇਨਾਮ ਦਿੱਤਾ ਗਿਆ। ਇਸੇ ਤਰ੍ਹਾਂ ਐਡਵਾਂਸਡ ਇਨੋਵੇਟਰਜ਼ ਸ਼੍ਰੇਣੀ ਬਾਬਾ ਫ਼ਰੀਦ ਕਾਲਜ ਦੇ ਅਰਮਾਨਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਗੁਰਕੀਰਤ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਪਹਿਲਾ ਇਨਾਮ, ਬਾਬਾ ਫ਼ਰੀਦ ਕਾਲਜ ਦੇ ਬਲਜਿੰਦਰ ਸਿੰਘ, ਲਵਪ੍ਰੀਤ ਸਿੰਘ ਅਤੇ ਕੰਵਰਪਾਲ ਸਿੰਘ ਨੇ ਦੂਸਰਾ ਇਨਾਮ ਅਤੇ ਬਾਬਾ ਫ਼ਰੀਦ ਕਾਲਜ ਦੇ ਹਿਮਾਂਸ਼ੂ, ਚਾਰੂ ਗੋਇਲ ਅਤੇ ਅਬੂ ਨਾਸਿਰ ਨੇ ਤੀਸਰਾ ਇਨਾਮ ਹਾਸਲ ਕੀਤਾ।
ਅੰਤ ਵਿੱਚ ਈਆਈਸੀ ਕਲੱਬ ਦੀ ਪ੍ਰਧਾਨ ਚਾਰੂ ਗੋਇਲ ਨੇ ਸਾਰੇ ਭਾਗੀਦਾਰਾਂ, ਜੱਜਾਂ ਅਤੇ ਫੈਕਲਟੀ ਮੈਂਬਰਾਂ ਦਾ ਉਨ੍ਹਾਂ ਨੂੰ ਦਿੱਤੇ ਉਤਸ਼ਾਹ ਅਤੇ ਸਮਰਥਨ ਲਈ ਧੰਨਵਾਦ ਕੀਤਾ। ਪ੍ਰੋਜੈਕਟ ਪਲਸ 2.0 ਇੱਕ ਅਜਿਹਾ ਮੰਚ ਸਾਬਤ ਹੋਇਆ ਜਿਸ ਨੇ ਬੀ.ਐਫ.ਜੀ.ਆਈ. ਵਿੱਚ ਵਿਗਿਆਨਕ ਖੋਜਾਂ ਅਤੇ ਨਵੀਨਤਾ ਦੇ ਮਾਰਗ ’ਤੇ ਸਥਾਈ ਪ੍ਰਭਾਵ ਪਾਉਂਦੇ ਹੋਏ ਨੌਜਵਾਨ ਖੋਜਕਾਰਾਂ ਦੀ ਰਚਨਾਤਮਿਕਤਾ ਅਤੇ ਸਮਰਪਣ ਨੂੰ ਉਜਾਗਰ ਕੀਤਾ।

About Post Author

Share and Enjoy !

Shares

Leave a Reply

Your email address will not be published. Required fields are marked *