ਸੰਗਰੂਰ (ਜਗਸੀਰ ਲੌਂਗੋਵਾਲ ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਸੰਗਰੂਰ ਵੱਲੋਂ ਅੱਜ ਰਾਜਗੜ੍ਹ ਬਸਤੀ ਸੋਹੀਆਂ ਰੋਡ ਵਿਖੇ ਇੱਕ ਬਜ਼ੁਰਗ ਵਿਧਵਾ ਦੇ ਘਰ ਦੀ ਕਬਜ਼ਾ ਕਾਰਵਾਈ ਬਲਾਕ ਪ੍ਰਧਾਨ ਰਣਜੀਤ ਲੌਂਗੋਵਾਲ ਦੀ ਅਗਵਾਈ ਹੇਠ ਰੁਕਵਾਈ ਗਈ। ਇਸ ਸਬੰਧੀ ਰਾਜ ਕੌਰ ਬਜ਼ੁਰਗ ਨੇ ਦੱਸਿਆ ਕਿ ਉਨ੍ਹਾਂ 2021 ਵਿੱਚ (ਏ ਯੂ) ਸਮਾਲ ਬੈਂਕ ਤੋਂ 11 ਲੱਖ ਕਰਜਾ ਲਿਆ ਸੀ ਅਤੇ ਸਾਢੇ ਪੰਜ ਲੱਖ ਰੁਪਏ ਵਾਪਸ ਕਰ ਦਿੱਤਾ ਹੈ ਤੇ ਬੈਂਕ ਨੂੰ ਬੇਨਤੀ ਕੀਤੀ ਸੀ ਕਿ ਮੈ 20000/- ਕਿਸ਼ਤ ਭਰਨ ਤੋਂ ਅਸਮਰੱਥ ਹਾਂ ਕ੍ਰਿਪਾ ਕਰਕੇ ਸਮਾਂ ਵਧਾ ਕੇ ਕਿਸ਼ਤ ਘੱਟ ਕੀਤੀ ਜਾਵੇ ਪਰ ਬੈਂਕ ਨੇ ਸੁਣਵਾਈ ਨਾਂ ਕਰਦੇ ਹੋਏ ਕਬਜਾ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਉੱਘੇ ਕਿਸਾਨ ਆਗੂ ਜਗਤਾਰ ਸਿੰਘ ਲੱਡੀ ਨੇ ਕਿਹਾ ਕਿ ਜਦੋਂ ਰਾਜ ਕੌਰ ਪੈਸੇ ਭਰਨ ਨੂੰ ਤਿਆਰ ਹੈ ਫਿਰ ਵੀ ਬੈਂਕ ਵੱਲੋਂ ਇਹ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ ਤੇ ਜੱਥੇਬੰਦੀ ਇਸ ਔਰਤ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਵੇਗੀ । ਇਸ ਮੌਕੇ ਕਰਮਜੀਤ ਮੰਗਵਾਲ, ਭੁਪਿੰਦਰ ਸਿੰਘ, ਕੇਸਰ ਸਿੰਘ, ਗੁਰਮੇਲ ਸਿੰਘ, ਸੁਖਜਿੰਦਰ ਸਿੰਘ, ਜਗਜੀਤ ਸਿੰਘ ,ਭੋਲਾ ਸਿੰਘ, ਸਰਬਜੀਤ ਕੌਰ, ਕਿਰਨਪਾਲ ਕੌਰ ਸਮੇਤ ਅਨੇਕਾਂ ਯੂਨੀਅਨ ਆਗੂ ਤੇ ਵਰਕਰ ਹਾਜ਼ਰ ਸਨ।