ਲੌਂਗੋਵਾਲ (ਜਗਸੀਰ ਸਿੰਘ): ਸੈੱਟਰ ਆਫ਼ ਇੰਡੀਅਨ ਟਰੇਡ ਯੂਨੀਅਨਜ (ਸੀਟੂ) ਨਾਲ ਸਬੰਧਤ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਆਹੁਦੇਦਾਰਾਂ ਦੀ ਇੱਕ ਮੀਟਿੰਗ ਸੂਬਾ ਪ੍ਰਧਾਨ ਸਾਥੀ ਸ਼ੇਰ ਸਿੰਘ ਫਰਵਾਹੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੇ ਫੈਸਲੇ ਪ੍ਰੈਸ ਦੇ ਨਾਂ ਜਾਰੀ ਕਰਦਿਆਂ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਦੱਸਿਆ ਕਿ ਇਸ ਆਨਲਾਈਨ ਮੀਟਿੰਗ ਵਿੱਚ ਹਾਜ਼ਰ ਆਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਸੀਟੂ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ ਨੇ ਦੇਸ਼ ਦੀ ਮੌਜੂਦਾ ਅਵਸਥਾ ਦੇ ਸੰਦਰਭ ਵਿੱਚ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ਮਜ਼ਦੂਰ ਵਿਰੋਧੀ ਨੀਤੀਆਂ ਦੇ ਪਿੱਛੇ ਜ਼ੋ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰ ਰਹੀਆਂ ਹਨ ਉਨ੍ਹਾਂ ਨੂੰ ਨੰਗਿਆਂ ਕਰਨ ਲਈ ਜੱਥੇਬੰਦਕ ਤਾਕਤ ਨੂੰ ਮਜ਼ਬੂਤ ਅਤੇ ਵਿਸ਼ਾਲ ਕਰਕੇ ਬਦਲੀਆਂ ਹੋਈਆਂ ਹਾਲਤਾਂ ਵਿੱਚ ਲਾਮਬੰਦੀ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਜ਼ਰੂਰਤ ਹੈ।
ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਆਹੁਦੇਦਾਰਾਂ ਨੇ 28 ਦਸੰਬਰ ਦੀ ਰਾਏਕੋਟ ਵਿਖੇ ਕੀਤੀ ਗਈ ਸਫ਼ਲ ਰੈਲੀ ਉੱਤੇ ਤਸੱਲੀ ਪ੍ਰਗਟ ਕਰਦਿਆਂ ਮਨਰੇਗਾ ਮਜ਼ਦੂਰਾਂ ਨੂੰ ਅਤੇ ਰਾਏਕੋਟ ਏਰੀਏ ਦੀ ਸਮੁੱਚੀ ਟੀਮ ਨੂੰ ਵਧਾਈ ਪੇਸ਼ ਕਰਦਿਆਂ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਮਨਰੇਗਾ ਕਾਨੂੰਨ ਨੂੰ ਹੂ-ਬ-ਹੂ ਲਾਗੂ ਕਰਨ ਲਈ ਕਾਨੂੰਨ ਮੁਤਾਬਕ ਸਾਲ ਵਿੱਚ ਪੂਰਾ ਕੰਮ ਦੇਣ ਲਈ ਅਤੇ ਸਾਲ ਵਿੱਚ 100 ਦਿਨ ਕੰਮ ਪੂਰਾ ਨਾਂ ਦੇਣ ਦੀ ਸੂਰਤ ਵਿੱਚ ਬੇ-ਰੁਜਗਾਰੀ ਭੱਤਾ ਦੇਣ ਲਈ, ਮਨਰੇਗਾ ਮੇਟਾਂ ਨੂੰ ਬਿਨਾਂ ਕਿਸੇ ਕਾਰਨ ਹਟਾਉਣ ਵਿਰੁੱਧ, ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਖੇਤ ਮਜ਼ਦੂਰਾਂ ਦੇ ਬਰਾਬਰ 441ਰੁਪਏ12 ਪੈਸੇ ਦਿਵਾਉਣ ਲਈ,ਪੇਂਡੂ ਮਜ਼ਦੂਰਾਂ ਨੂੰ ਰਹਿਣ ਲਈ ਪਲਾਟ ਦਿਵਾਉਣ ਲਈ ਰੂੜੀਆਂ ਲਗਾਉਣ ਅਤੇ ਪਾਥੀਆਂ ਪੱਥਣ ਲਈ ਗੜੇ ਦਿਵਾਉਣ ਲਈ, ਲੋੜਵੰਦਾਂ ਦੇ ਰਾਸ਼ਨ ਕਾਰਡ ਬਣਾਉਣ ਲਈ ਏਰੀਆ ਵਾਈਸ ਮੀਟਿੰਗਾਂ ਕਰਕੇ ਜੱਥੇਬੰਕ ਢਾਂਚਾ ਵਿਕਸਿਤ ਕਰਕੇ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ, 28 ਦਸੰਬਰ ਨੂੰ ਰਾਏਕੋਟ ਵਿਖੇ ਕੈਬਨਿਟ ਮੰਤਰੀ ਨੂੰ ਦਿੱੱਤੇ ਗਏ ਮੰਗ ਪੱਤਰ ਉੱਤੇ ਵਿਚਾਰ ਚਰਚਾ ਕਰਨ ਲਈ ਕਿਰਤ ਅਤੇ ਰੁਜਗਾਰ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਤੋਂ ਟਾਈਮ ਲੈਣ ਉਪਰੰਤ ਮੀਟਿੰਗ ਕੀਤੀ ਜਾਵੇਗੀ।ਡਾਕਟਰ ਭੀਮ ਰਾਓ ਅੰਬੇਦਕਰ ਵੱਲੋਂ ਲਿਖੇ ਗਏ ਸੰਵਿਧਾਨ ਦੀ ਰਾਖੀ ਲਈ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਾਰਲੀਮੈਂਟ ਵਿੱਚ ਵਰਤੀ ਗਈ ਅਪਮਾਨਜਨਕ ਸ਼ਬਦਾਵਲੀ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ 26 ਜਨਵਰੀ ਤੱਕ ਮੁਹਿੰਮ ਚਲਾਈ ਜਾਵੇਗੀ 26 ਜਨਵਰੀ ਦਾ ਗਣਤੰਤਰ ਦਿਵਸ ਰਾਜ਼ ਭਰ ਵਿੱਚ ਜ਼ੋਰ ਸ਼ੋਰ ਨਾਲ ਮਨਾਇਆ ਜਾਵੇਗਾ ਇਸ ਦਿਨ ਭਾਜਪਾ ਅਤੇ ਆਰ. ਐਸ. ਐਸ.ਵੱਲੋਂ ਸੰਵਿਧਾਨ ਦੀਆਂ ਬੁਨਿਆਦੀ ਸਥਾਪਨਾ ਵਿਰੁੱਧ ” ਹਿੰਦੂ ਰਾਸ਼ਟਰ” ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਪਰਦੇ ਉਧੇੜੇ ਜਾਣਗੇ। ਮੀਟਿੰਗ ਦੇ ਸ਼ੁਰੂ ਵਿੱਚ 4 ਜਨਵਰੀ ਨੂੰ ਐਸ.ਕੇ.ਐਮ ਦੀ ਟੌਹਾਣਾਂ ਰੈਲੀ ਲਈ ਜਾਂਦੀਆਂ 3 ਵਲੰਟੀਅਰ ਭੈਣਾਂ ਦੀ ਐਕਸੀਡੈਂਟ ਕਾਰਨ ਹੋਈ ਬੇਵਕਤ ਮੌਤ ਉੱਤੇ ਸ਼ਰਧਾਂਜਲੀ ਭੇਂਟ ਕਰਦਿਆਂ ਸਰਕਾਰ ਵੱਲੋਂ ਢੁੱਕਵੀਂ ਮਦਦ ਦੀ ਮੰਗ ਕੀਤੀ ਗਈ।ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਾਥੀ ਗੁਰਨਾਮ ਸਿੰਘ ਘਨੌਰ, ਪ੍ਰਕਾਸ਼ ਸਿੰਘ ਬਰਮੀਂ, ਨਛੱਤਰ ਸਿੰਘ ਗੁਰਦਿੱਤਪੁਰਾ, ਅੰਗਰੇਜ਼ ਸਿੰਘ ਮੋਗਾ, ਨਿਰਮਲ ਸਿੰਘ ਝਲੂਰ ਹਾਜ਼ਰ ਸਨ।