ਲੌਂਗੋਵਾਲ (ਜਗਸੀਰ ਸਿੰਘ): ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਡਾ. ਐੱਸ.ਪੀ. ਸਿੰਘ ਓਬਰਾਏ ਦੀ ਅਗਵਾਈ ਹੇਠ ਬਾਬਾ ਮੇਹਰ ਦਾਸ ਪਾਓ ਦੇ ਅਸਥਾਨ ਦੁੱਗਾਂ ਗੇਟ ਸਲਾਈਟ ਲੌਂਗੋਵਾਲ ਵਿਖੇ 644ਵਾਂ ਅੱਖਾਂ ਦਾ ਮੁਫ਼ਤ ਕੈਂਪ 25 ਜਨਵਰੀ ਨੂੰ ਸਵੇਰੇ 8.30 ਵਜੇ ਤੋਂ ਦੁਪਹਿਰ 12.30 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਵਾਰੇ ਜਾਣਕਾਰੀ ਦਿੰਦੇ ਹੋਏ ਕੈਂਪ ਦੇ ਪ੍ਰਬੰਧਕਾਂ ਪ੍ਰਧਾਨ ਗੁਰਚਰਨ ਸਿੰਘ, ਚੇਅਰਮੈਨ ਗੁਰਸੇਵਕ ਸਿੰਘ ਚਹਿਲ ਤੇ ਸਰਪ੍ਰਸਤ ਅਮਰਪ੍ਰੀਤ ਕੌਸ਼ਲ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ. ਪੀ. ਸਿੰਘ ਓਬਰਾਏ ਤੇ ਟਰੱਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਵਲੋਂ ਕੀਤਾ ਜਾਵੇਗਾ। ਇਸ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਸੰਦੀਪ ਤਾਇਲ ਚੰਡੀਗੜ੍ਹ ਅੱਖਾਂ ਦਾ ਹਸਪਤਾਲ ਸੁਨਾਮ ਵਾਲੇ ਰੋਗੀਆਂ ਦੀ ਜਾਂਚ ਕਰਨਗੇ। ਲੋੜੀਂਦੇ ਮਰੀਜ਼ਾਂ ਦੇ ਆਧੁਨਿਕ ਤਕਨੀਕ ਨਾਲ ਮੁਫ਼ਤ ਅਪਰੇਸ਼ਨ ਕੀਤੇ ਜਾਣਗੇ, ਮੁਫ਼ਤ ਐਨਕਾਂ ਤੇ ਦਵਾਈਆਂ ਦਿੱਤੀਆਂ ਜਾਣਗੀਆਂ। ਕੈਂਪ ਦੌਰਾਨ ਟਰੱਸਟ ਦੇ ਮੀਤ ਪ੍ਰਧਾਨ ਸਤਿਨਾਮ ਸਿੰਘ ਦਮਦਮੀ,ਉੱਘੇ ਸਮਾਜ ਸੇਵੀ ਭਰਤ ਹਰੀ ਸ਼ਰਮਾ ਤੇ ਗੁਰਿੰਦਰਪਾਲ ਸਿੰਘ ਬਿੱਟੂ ਬੀਰ ਕਲਾਂ ਦਾ ਉਚੇਚਾ ਸਹਿਯੋਗ ਰਹੇਗਾ।