ਹਾਲੇ ਮਹੀਨਾ ਹੀ ਹੋਇਆ ਸੀ ਦੁਕਾਨ ਸ਼ੁਰੂ ਕੀਤੇ ਨੂੰ:- ਦੁਕਾਨ ਮਾਲਿਕ ਜਰਨੈਲ ਸਿੰਘ
ਲਹਿਰਾਗਾਗਾ : ਸਥਾਨਕ ਕਾਲੀ ਮਾਤਾ ਮੰਦਰ ਦੇ ਨਾਲ ਅਮਰੀਕਨ ਵਾਈਟਸ ਫਾਸਟ ਫੂਡ ਦੀ ਦੁਕਾਨ ਤੇ ਅੱਗ ਲੱਗਣ ਦੇ ਕਾਰਨ ਸਾਰੀ ਦੁਕਾਨ ਸੜ ਕੇ ਸੁਆਹ ਹੋ ਗਈ। ਦੁਕਾਨ ਦੇ ਮਾਲਿਕ ਜਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸਵੇਰੇ ਦੁਕਾਨ ਦੀ ਸਫਾਈ ਕਰਕੇ ਬਾਜ਼ਾਰ ਦੇ ਵਿੱਚੋਂ ਸਬਜ਼ੀ ਲੈਣ ਗਿਆ ਸੀ ਪਿੱਛੋਂ ਆਸ-ਪਾਸ ਦੇ ਦੁਕਾਨਦਾਰਾਂ ਦਾ ਫੋਨ ਆਇਆ ਕਿ ਦੁਕਾਨ ਦੇ ਵਿੱਚੋਂ ਧੂਆਂ ਨਿਕਲ ਰਿਹਾ ਹੈ। ਜਦੋਂ ਗੁਆਡਿਆਂ ਦੀ ਮਦਦ ਦੇ ਨਾਲ ਸ਼ਟਰ ਨੂੰ ਖੋਲਿਆ ਤਾਂ ਸਾਰੀ ਦੁਕਾਨ ਅੱਗ ਦੀ ਲਪੇਟ ਵਿੱਚ ਆ ਗਈ ਸੀ । ਅੱਗ ਇਨੀ ਜਿਆਦਾ ਭਿਆਨਕ ਸੀ ਕਿ ਆਂਡੀ ਗੁਆਂਡੀਆਂ ਦੀ ਮਦਦ ਦੇ ਨਾਲ ਸਮਰਸੀਬਲ ਦੀ ਪਾਈਪ ਲਗਾ ਕੇ ਅੱਗ ਤੇ ਕਾਬੂ ਪਾਇਆ ਗਿਆ ।
ਦੁਕਾਨ ਮਾਲਕ ਜਰਨੈਲ ਸਿੰਘ ਨੇ ਆਖਿਆ ਕਿ ਹਾਲੇ ਮਹੀਨਾ ਹੀ ਹੋਇਆ ਸੀ ਦੁਕਾਨ ਸ਼ੁਰੂ ਕੀਤੇ ਨੂੰ ਮੌਕੇ ਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਨਾ ਹੀ ਫਾਇਰ ਬਿਗ੍ਰੇਡ ਪਹੁੰਚੀ । ਜਰਨੈਲ ਸਿੰਘ ਨੇ ਆਖਿਆ ਕਿ ਖੇਤਾਂ ਦੇ ਵਿੱਚ ਪਰਾਲੀ ਨੂੰ ਲੱਗੀ ਅੱਗ ਨੂੰ ਬੁਝਾਉਣ ਦੇ ਲਈ ਪ੍ਰਸ਼ਾਸਨ ਦੇ ਅਧਿਕਾਰੀ ਫਾਇਰ ਬ੍ਰਿਗੇਡ ਚੱਕੀ ਫਿਰਦੇ ਹਨ ਪਰ ਦੁਕਾਨਾਂ ਉੱਤੇ ਲੱਗੀ ਅੱਗ ਬੁਝਾਉਣ ਦੇ ਲਈ ਮੌਕੇ ਤੇ ਫਾਇਰ ਬਿਗ੍ਰੇਡ ਨਹੀਂ ਪਹੁੰਚਦੀ । ਅੱਗ ਲੱਗਣ ਤੋਂ ਲਗਭਗ ਡੇਢ ਘੰਟੇ ਬਾਅਦ ਪ੍ਰਸ਼ਾਸਨ ਨੇ ਬਾਅਦ ਦੇ ਵਿੱਚ ਕਮੇਟੀ ਦੇ ਵਿੱਚੋਂ ਛੋਟੀ ਪਾਣੀ ਵਾਲੀ ਟੈਂਕੀ ਭੇਜ ਕੇ ਸਿਰਫ ਖਾਨਾ ਪੂਰਤੀ ਕੀਤੀ ਹੈ। ਉਸ ਸਮੇਂ ਤੱਕ ਸ਼ਹਿਰ ਨਿਵਾਸੀਆਂ ਦੀ ਮਦਦ ਦੇ ਨਾਲ ਹੀ ਅੱਗ ਬੁਝਾ ਦਿੱਤੀ ਗਈ ਸੀ ਉਦੋਂ ਤੱਕ ਸਾਰੀ ਦੁਕਾਨ ਸੜ ਕੇ ਸਵਾਹ ਹੋ ਗਈ ਸੀ। ਲਗਭਗ ਦੁਕਾਨ ਦੇ ਵਿੱਚ ਪਿਆ ਪੰਜ ਛੇ ਲੱਖ ਦਾ ਸਮਾਨ ਸੜਕੇ ਸੁਆਹ ਹੋ ਗਿਆ ਦੁਕਾਨ ਦੇ ਮਾਲਿਕ ਨੇ ਸਰਕਾਰ ਦੇ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ।