ਸੁਨਾਮ ਊਧਮ ਸਿੰਘ ਵਾਲਾ(ਜਗਸੀਰ ਲੌਂਗੋਵਾਲ): ਅੱਜ ਸੁਨਾਮ ਵਿਖੇ ਪੱਲੇਦਾਰ ਯੂਨੀਅਨ ਪੰਜਾਬ ਲੇਬਰ ਵਲੋਂ ਵਰਕਰਾਂ ਦੀ ਸੁੱਖ ਸ਼ਾਂਤੀ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਏ ਗਏ। ਇਸ ਸਮੇਂ ਚੇਅਰਮੈਨ ਅਵਿਨਾਸ਼ ਰਾਣਾ ,ਭਾਜਪਾ ਦੇ ਸੂਬਾਈ ਆਗੂ ਅਮਨਦੀਪ ਸਿੰਘ ਪੂਨੀਆ, ਬੀਜੇਪੀ ਐਸ.ਸੀ ਮੋਰਚੇ ਦੇ ਸਾਬਕਾ ਜਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਕਮਾਲਪੁਰ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ,ਨਿਰਭੈ ਸਿੰਘ ਛੰਨਾ, ਨਰੈਣ ਸਿੰਘ, ਵਿੱਕੀ ਰਟੌਲ,ਪੱਲੇਦਾਰ ਯੂਨੀਅਨ ਦੇ ਪ੍ਰਧਾਨ ਕੇਵਲ ਸਿੰਘ ਜਖੇਪਲ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ। ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।