– ਕਵਿੱਤਰੀ ਜਤਿੰਦਰਪਾਲ ਕੌਰ ਭਿੰਡਰ ਦੀ ਚੌਥੀ ਕਾਵਿ ਪੁਸਤਕ ‘ਉਡਾਣ’ ਲੋਕ ਅਰਪਿਤ
– ਸ਼ਾਇਰ ਜਸਵੰਤ ਸਿੰਘ ਸੇਖਵਾਂ ‘ਪੰਜਾਬੀ ਮਾਂ ਬੋਲੀ ਦਾ ਮਾਣ’ ਐਵਾਰਡ ਨਾਲ ਸਨਮਾਨਿਤ
ਚੌਂਕ ਮਹਿਤਾ : ਪਿਛਲੇ 39 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਰਗਰਮੀਆਂ ਰਚਾਉਣ ਵਾਲੀ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਕ ਵਿਸ਼ਾਲ ਸਮਾਗਮ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਡਾ: ਗੁਰਚਰਨ ਕੌਰ ਕੋਚਰ (ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ), ਜਦਕਿ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਸਕੱਤਰ ਦੀਪ ਦਵਿੰਦਰ ਸਿੰਘ, ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਮੀਤ ਮੈਨੇਜਰ ਭਾਈ ਜਗਤਾਰ ਸਿੰਘ, ਸ਼ਾਇਰ ਜਸਵੰਤ ਸਿੰਘ ਸੇਖਵਾਂ (ਦਿੱਲੀ), ਐਡਵੋਕੇਟ ਸ਼ੁਕਰ ਗੁਜਾਰ ਸਿੰਘ (ਦੂਰਦਰਸ਼ਨ ਕੇਂਦਰ ਜਲੰਧਰ), ਕੀਰਤ ਪ੍ਰਤਾਪ ਪੰਨੂੰ (ਪ੍ਰਧਾਨ ਮਜਲਸ ਤਰਨ ਤਾਰਨ), ਜਸਵਿੰਦਰ ਸਿੰਘ ਢਿੱਲੋਂ (ਪ੍ਰਧਾਨ ਪੰਜਾਬੀ ਸਾਹਿਤ ਅਤੇ ਸਭਿਆਚਾਰਕ ਕੇਂਦਰ ਤਰਨ ਤਾਰਨ), ਐਸ. ਪ੍ਰਸ਼ੋਤਮ (ਪ੍ਰਧਾਨ ਮਾਝਾ ਵਿਰਾਸਤ ਟਰੱਸਟ ਮੰਚ), ਅਤਰ ਸਿੰਘ ਤਰਸਿੱਕਾ (ਪ੍ਰਧਾਨ ਪੰਜਾਬੀ ਸਾਹਿਤ ਸਭਾ ਤਰਸਿੱਕਾ), ਗਿ: ਗੁਲਜ਼ਾਰ ਸਿੰਘ ਖੈੜਾ (ਪ੍ਰਧਾਨ ਸ਼?ਰੋਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ), ਅਮਰਪਾਲ ਸਿੰਘ ਖਹਿਰਾ (ਪ੍ਰਧਾਨ ਪੰਜਾਬੀ ਕਲਾ ਅਤੇ ਸਾਹਿਤਕ ਕਲੱਬ), ਸੁਖਦੇਵ ਸਿੰਘ ਭੁੱਲਰ ਸਾ: ਸੀ: ਮੈਨੇਜਰ ਪੰਜਾਬ ਸਕੂਲ ਸਿ?ਖਆ ਬੋਰਡ ਆਦਿ ਸ਼ੁਸ਼ੋਭਿਤ ਹੋਏ । ਇਸ ਮੌਕੇ ਪੰਜਾਬੀ ਦੀ ਨਾਮਵਰ ਕਵਿੱਤਰੀ ਜਤਿੰਦਰਪਾਲ ਕੌਰ ਭਿੰਡਰ ਦੀ ਚੌਥੀ ਕਾਵਿ ਪੁਸਤਕ “ਉਡਾਣ” ਸਮੁਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤੀ ਗਈ । ਇਸ ਮੌਕੇ 6 ਤੋਂ ਵੱਧ ਗ਼ਜ਼ਲਾਂ/ਕਵਿਤਾਵਾਂ ਦੀਆਂ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਉਣ ਵਾਲੇ ਅਤੇ ਦਿੱਲੀ ਸਰਕਾਰ ਵੱਲੋਂ ਸਨਮਾਨਿਤ ਸ਼ਾਇਰ ਜਸਵੰਤ ਸਿੰਘ ਸੇਖਵਾਂ (ਦਿੱਲੀ) ਨੂੰ “ਪੰਜਾਬੀ ਮਾਂ ਬੋਲੀ ਦਾ ਮਾਣ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਮੰਚ ਸੰਚਲਨ ਦੇ ਫਰਜ਼ ਨਿਭਾਉਂਦਿਆਂ ਸਮੁੱਚੇ ਸਮਾਗਮ ਨੂੰ ਤਰਤੀਬ ਦਿੱਤੀ । ਇਸ ਮੌਕੇ ਨਾਮਵਰ ਗਾਇਕ ਮੱਖਣ ਭੈਣੀਵਾਲਾ, ਲਾਲੀ ਕਰਤਾਰਪੁਰੀ, ਮਹਿੰਦਰਪਾਲ ਸਿੰਘ ਮਾਹੀ, ਅਵਤਾਰ ਸਿੰਘ ਗੋਇੰਦਵਾਲੀਆ, ਸਰਵਣ ਚੀਮਾਂ, ਅਮਰਜੀਤ ਸਿੰਘ ਰਤਨਗੜ੍ਹ, ਜਸਮੇਲ ਸਿੰਘ ਜੋਧੇ ਆਦਿ ਨੇ ਗਾਇਕੀ ਦੇ ਜੌਹਰ ਦਿਖਾਏ । ਉਪਰੰਤ ਮਾਂ ਬੋਲੀ ਨੂੰ ਸਮਰਪਿਤ ਹੋਏ ਕਵੀ ਦਰਬਾਰ ਵਿੱਚ ਜਤਿੰਦਰਪਾਲ ਕੌਰ ਭਿੰਡਰ, ਮਨਦੀਪ ਕੌਰ ਰਤਨ, ਅਮਨ ਢਿੱਲੋਂ ਕਸੇਲ, ਰਾਜਵਿੰਦਰ ਕੌਰ ਰਾਜ, ਸੁਰਿੰਦਰ ਖਿਲਚੀਆਂ, ਨਵਜੋਤ ਕੌਰ ਨਵੂ ਭੁੱਲਰ, ਗੁਰਜੀਤ ਕੌਰ, ਰਿਚਾਪ੍ਰੀਤ ਕੌਰ, ਸਰਗੁਨਦੀਪ ਕੌਰ, ਬਲਜੀਤ ਕੌਰ, ਸੁਲਤਾਨ ਭਾਰਤੀ, ਜਗਨ ਨਾਥ ਨਿਮਾਣਾ, ਓਮ ਪ੍ਰਕਾਸ਼ ਭਗਤ, ਰਮੇਸ਼ ਕੁਮਾਰ ਜਾਨੂੰ, ਦਿਲਰਾਜ ਸਿੰਘ ਦਰਦੀ, ਮਾ: ਕਿਰਪਾਲ ਸਿੰਘ ਵੇਰਕਾ, ਰਾਜਦਵਿੰਦਰ ਸਿੰਘ ਵੜੈਚ, ਸੁਖਦੇਵ ਸਿੰਘ ਗੰਢਵਾਂ, ਸਤਰਾਜ ਜਲਾਲਾਂਬਾਦੀ, ਪੰਕਜ ਸਿੰਘ, ਸਰਬਜੀਤ ਸਿੰਘ ਪੱਡਾ, ਸੁਲੱਖਣ ਸਿੰਘ ਦਿਓਲ, ਸਕੱਤਰ ਸਿੰਘ ਪੁਰੇਵਾਲ, ਗੁਰਪ੍ਰੀਤ ਸਿੰਘ ਪੁਰੇਵਾਲ, ਡਾ: ਕੁਲਵੰਤ ਸਿੰਘ ਬਾਠ, ਬਲਬੀਰ ਸਿੰਘ ਬੋਲੇਵਾਲ, ਸੂਬੇਦਾਰ ਹਰਜਿੰਦਰ ਸਿੰਘ ਨਿੱਝਰ, ਮੈਨੇਜਰ ਬੂਟਾ ਰਾਮ, ਵੀਰ ਸਿੰਘ ਸਰਾਂ, ਬਲਵਿੰਦਰ ਸਿੰਘ ਅਠੌਲਾ, ਬਲਜਿੰਦਰ ਸਿੰਘ ਗਹਿਰੀ ਮੰਡੀ ਆਦਿ ਨੇ ਕਾ?ਵ ਰਚਾਨਵਾਂ ਰਾਹੀ ਚੰਗਾ ਰੰਗ ਬੰਨਿਆ ।