ਲਸਾੜਾ/ਫਿਲੌਰ,,ਬੱਗਾ ਸੇਲਕੀਆਣਾ: ਪੰਜਾਬੀ ਗਾਇਕੀ ਵਿੱਚ ਵੱਖਰੀ ਪਹਿਚਾਣ ਬਣਾਉਣ ਵਾਲੀ ਪ੍ਰਸਿੱਧ ਗਾਇਕਾ ਅਨਮੋਲ ਵਿਰਕ ਵਲੋਂ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਧਾਰਮਿਕ ਟਰੈਕ,,ਸਤਿਗੁਰ ਦਾ ਨਾਮ ਧਿਆਵਾਂ,,ਜਿਸਨੂੰ ਮਿਸ਼ਨਰੀ ਸ਼ਖਸੀਅਤਾਂ ਵਲੋਂ ਸੰਗਤ ਦੇ ਸਨਮੁੱਖ ਕੀਤਾ ਗਿਆ ਗੱਲਬਾਤ ਕਰਦਿਆਂ ਪ੍ਰਸਿੱਧ ਗਾਇਕਾ ਅਨਮੋਲ ਵਿਰਕ ਨੇ ਦੱਸਿਆ ਕਿ ਇਸ ਧਾਰਮਿਕ ਗੀਤ ਨੂੰ ਪ੍ਰਸਿੱਧ ਗੀਤਕਾਰ ,,ਬੱਗਾ ਸੇਲਕੀਆਣਾ,, ਨੇ ਕਲਮਬੱਧ ਕੀਤਾ ਸੀ ਤੇ ਇਸ ਦਾ ਸੰਗੀਤ ਯਾਰ ਓਂਕਾਰ ਨੇ ਤਿਆਰ ਕੀਤਾ ਸੀ ਇਸ ਦਾ ਫਿਲਮਾਂਕਣ ਸਨੀ ਸਹਿਜਲ ਵਲੋਂ ਵੱਖ ਵੱਖ ਧਾਰਮਿਕ ਲੋਕੇਸ਼ਨਾ ਤੇ ਕੀਤਾ ਸੀ ਤੇ ਇਸ ਧਾਰਮਿਕ ਟਰੈਕ ਨੂੰ ਸੰਗੀਤ ਜਗਤ ਦੀ ਨਾਮਵਰ ਮਿਊਜ਼ਿਕ ਕੰਪਨੀ ਏਕਸ ਰਿਕਾਰਡਸ ਦੇ ਲੇਬਲ ਤਹਿਤ ਤੇ ਪ੍ਰੋਡਿਊਸਰ ਦੀਪ ਮਹਿੰਦੀਪੁਰ ਤੇ ਪੇਸ਼ਕਸ਼ ਪ੍ਰਸਿੱਧ ਗੀਤਕਾਰ ਕੰਮਾ ਅਲਾਚੌਰੀਆ ਦੀ ਦੇਖਰੇਖ ਵਿੱਚ ਸ਼ੋਸ਼ਲ ਮੀਡੀਆ ਦੀਆਂ.ਵੱਖ ਵੱਖ ਸਾਈਟਾਂ ਤੇ ਅਪਲੋਡ ਕਰ ਦਿਤਾ ਗਿਆ ਤੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੀਆਂ ਨਾਮ ਲੇਵਾ ਸੰਗਤਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੁਸੀ ਮੇਰੇ ਆਏ ਧਾਰਮਿਕ ਅਤੇ ਸੱਭਿਆਚਾਰਕ ਗੀਤਾਂ ਵਾਂਗ ਨੂੰ ਪਸੰਦ ਕੀਤਾ ਤੇ ਇਸ ਧਾਰਮਿਕ ਟਰੈਕ ਨੂੰ ਮਾਣ ਸਤਿਕਾਰ ਦੇ ਰਹੇ ਹੋ. ਸ਼ੁਕਰੀਆ ਅਦਾ ਕਰਦੀ ਹਾਂ ਮੈਂ ਰੱਬ ਵਰਗੇ ਸਰੋਤਿਆਂ ਦਾ ਜੋ ਮੇਰੀ ਗਾਇਕੀ ਨੂੰ ਪਸੰਦ ਕਰਦੇ ਹਨ ਤੇ ਧੰਨਵਾਦ ਏ ਸਤਨਾਮ ਸਿੰਘ ਅਣਖੀ, ਇੰਦੂ ਅਮਰੀਕ ਕਨੈਡਾ,ਪ੍ਰੀਤ ਬੰਗੜ ਸੇਲਕੀਆਣਾ ਯੂਕੇ,ਮਨਜੀਤ ਅਨਮੋਲ ਯੂਕੇ ਤੇ ਪ੍ਰਸਿੱਧ ਗੀਤਕਾਰ ਕੰਮਾ ਅਲਾਚੌਰੀਆ ਤੇ ਪੱਤਰਕਾਰ ਬੱਗਾ ਸੇਲਕੀਆਣਾ ਜੋ ਬਹੁਤ ਸਹਿਯੋਗ ਦਿੰਦੇ ਹਨ